✕
  • ਹੋਮ

ਫਾਰਚਿਊਨਰ ਤੇ ਐਨਡੇਵਰ ਨੂੰ ਟੱਕਰ ਦੇਵੇਗੀ ਨਿਸਾਨ ਦੀ ਇਹ ਸ਼ਾਨਦਾਰ ਕਾਰ

ਏਬੀਪੀ ਸਾਂਝਾ   |  03 Mar 2018 02:06 PM (IST)
ਫਾਰਚਿਊਨਰ ਤੇ ਐਨਡੇਵਰ ਨੂੰ ਟੱਕਰ ਦੇਵੇਗੀ ਨਿਸਾਨ ਦੀ ਇਹ ਸ਼ਾਨਦਾਰ ਕਾਰ
1

ਅਜਿਹਾ ਵੀ ਹੋ ਸਕਦਾ ਹੈ ਕਿ ਕੰਪਨੀ ਇਸ ਨੂੰ ਭਾਰਤ ਵਿੱਚ ਅਸੈਂਬਲ ਕਰ ਕੇ ਭਾਰਤ ਵਿੱਚ ਵੇਚੇ ਅਤੇ ਕੀਮਤ ਵੀ ਇਨ੍ਹਾਂ ਗੱਡੀਆਂ ਦੇ ਬਰਾਬਰ ਹੀ ਰੱਖੇ।

2

ਨਿਸਾਨ ਟੇਰਾ ਨੂੰ ਭਾਰਤ ਵਿੱਚ ਲਾਂਚ ਕੀਤਾ ਜਾਵੇਗਾ ਜਾਂ ਨਹੀਂ ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਆਈ ਹੈ। ਟੋਯੋਟਾ ਫਾਰਚਿਊਨਰ ਅਤੇ ਫੋਰਡ ਐਨਡੇਵਰ ਨਾਲ ਇਸ ਦੀ ਟੱਕਰ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ।

3

ਨਿਸਾਨ ਟੇਰਾ ਨੂੰ ਕਈ ਵਾਰ ਟੈਸਟਿੰਗ ਦੌਰਾਨ ਵੇਖਿਆ ਜਾ ਚੁੱਕਿਆ ਹੈ। ਇਸ ਨੂੰ ਕੰਪਨੀ ਨੇ ਨਵੇਂ ਬਾਡੀ-ਔਨ-ਫ੍ਰੇਮ ਪਲੇਟਫਾਰਮ 'ਤੇ ਤਿਆਰ ਕੀਤਾ ਹੈ। ਇਹ ਨਿਸਾਨ ਦੇ ਪਿਕਅਪ ਟਰੱਕ ਨਵਾਰਾ 'ਤੇ ਆਧਾਰਤ ਹੈ। ਕੁਝ ਟਾਇਮ ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਇਸ ਨੂੰ ਕੰਪਨੀ ਪੈਲਡਿਨ ਨਾਂ ਤੋਂ ਲਾਂਚ ਕਰੇਗੀ। ਹੁਣ ਕੰਪਨੀ ਨੇ ਸਾਫ ਕਰ ਦਿੱਤਾ ਹੈ ਕਿ ਇਹ ਨਿਸਾਨ ਟੇਰਾ ਨਾਂਅ ਤੋਂ ਬਾਜ਼ਾਰ ਵਿੱਚ ਆਵੇਗੀ।

4

ਨਿਸਾਨ ਦੀ ਇਸ ਐਸਯੂਵੀ ਨੂੰ 'ਟੇਰਾ' ਨਾਂਅ ਦਿੱਤਾ ਗਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਨੂੰ ਸਭ ਤੋਂ ਪਹਿਲਾਂ ਚੀਨ ਵਿੱਚ ਲਾਂਚ ਕੀਤਾ ਜਾਵੇਗਾ। ਇਸ ਤੋਂ ਬਾਅਦ ਏਸ਼ੀਆ ਦੇ ਵੱਖ-ਵੱਖ ਮੁਲਕਾਂ ਵਿੱਚ ਲਾਂਚ ਕੀਤੀ ਜਾਵੇਗੀ।

5

ਨਵੀਂ ਦਿੱਲੀ: ਟੋਯੋਟਾ ਫਾਰਚਿਊਨਰ, ਫੋਰਡ ਐਨਡੇਵਰ ਅਤੇ ਪਜੈਰੋ ਸਪੋਰਟ ਨੂੰ ਟੱਕਰ ਦੇਣ ਲਈ ਨਿਸਾਨ ਜਲਦ ਹੀ ਇੱਕ ਨਵੀਂ ਐਸਯੂਵੀ ਲਿਆਉਣ ਵਾਲੀ ਹੈ।

  • ਹੋਮ
  • Photos
  • ਖ਼ਬਰਾਂ
  • ਫਾਰਚਿਊਨਰ ਤੇ ਐਨਡੇਵਰ ਨੂੰ ਟੱਕਰ ਦੇਵੇਗੀ ਨਿਸਾਨ ਦੀ ਇਹ ਸ਼ਾਨਦਾਰ ਕਾਰ
About us | Advertisement| Privacy policy
© Copyright@2026.ABP Network Private Limited. All rights reserved.