ਮੋਦੀ ਭਗਤੀ ਪਈ ਮਹਿੰਗੀ, ਗੁਆਈ ਨੌਕਰੀ
ਕਹਾਣੀ ਇਹ ਹੈ ਕਿ ਮੱਧ ਪ੍ਰਦੇਸ਼ ਦੇ ਟੀਕਮਗੜ ਦਾ ਰਹਿਣ ਵਾਲਾ ਸੌਰਭ ਸੈਨਾ ਵਿੱਚ ਭਰਤੀ ਹੋਣਾ ਚਾਹੁੰਦਾ ਹੈ। ਉਸ ਨੂੰ ਮੌਕਾ ਵੀ ਮਿਲਿਆ, ਪਰ ਛਾਤੀ ਉੱਤੇ ਟੈਟੂ ਬਣੇ ਹੋਣ ਦੇ ਕਾਰਨ ਸੈਨਾ ਨੇ ਉਸ ਨੂੰ ਭਰਤੀ ਕਰਨ ਤੋਂ ਇਨਕਾਰ ਕਰ ਦਿੱਤਾ।
ਸੌਰਭ ਨੇ ਆਪਣੀ ਛਾਤੀ 'ਤੇ ਟੈਟੂ ਬਣਵਾ ਕੇ ਲਿਖਵਾਇਆ, ਜਦੋਂ ਤੱਕ ਸੂਰਜ ਅਤੇ ਚੰਦਰਮਾ ਰਹੇਗਾ, ਸ਼ਿਵਰਾਜ ਮਾਮਾ ਅਤੇ ਨਰੇਂਦਰ ਮੋਦੀ ਦਾ ਨਾਮ ਰਹੇਗਾ।
ਪੀ.ਐਮ. ਮੋਦੀ ਅਤੇ ਸੀ.ਐਮ. ਸ਼ਿਵਰਾਜ ਸਿੰਘ ਚੌਹਾਨ ਦੇ ਨਾਮ ਦਾ ਟੈਟੂ ਆਪਣੀ ਛਾਤੀ ਤੇ ਬਣਵਾ ਕੇ ਸੌਰਭ ਨੇ ਮੁਸੀਬਤ ਮੌਲ ਲੈ ਲਈ ਹੈ।
ਮੱਧ ਪ੍ਰਦੇਸ਼ ਦੇ ਇੱਕ ਵਿਅਕਤੀ ਨੂੰ ਮੋਦੀ ਅਤੇ ਸ਼ਿਵਰਾਜ ਦੀ ਭਗਤੀ ਮਹਿੰਗੀ ਪੈ ਗਈ ਹੈ। ਟੀਕਮਗੜ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਆਪਣੀ ਛਾਤੀ 'ਤੇ ਮੋਦੀ ਅਤੇ ਸ਼ਿਵਰਾਜ ਦੇ ਨਾਮ ਦਾ ਟੈਟੂ ਬਣਵਾਇਆ ਸੀ। ਪਰ ਇਸ ਕਾਰਨ ਹੀ ਹੁਣ ਉਸ ਨੂੰ ਸੈਨਾ ਦੀ ਨੌਕਰੀ ਨਹੀਂ ਮਿਲ ਰਹੀ ਹੈ।
ਪਰ ਇਸ ਟੈਟੂ ਦੇ ਚੱਕਰ ਵਿੱਚ ਸੌਰਭ ਦਾ ਭਵਿੱਖ ਖਤਰੇ ਵਿੱਚ ਪੈ ਗਿਆ ਹੈ। ਦੋ ਸਾਲ ਤੋਂ ਸੌਰਭ ਕਲੈਕਟਰ ਤੋਂ ਲੈ ਕੇ ਕੋਰਟ ਤੱਕ ਦੇ ਚੱਕਰ ਲਾ ਰਿਹਾ ਹੈ। ਪਰ ਹਰ ਥਾਂ ਤੋਂ ਖ਼ਾਲੀ ਹੱਥ ਵਾਪਸ ਪਰਤਣਾ ਪੈ ਰਿਹਾ ਹੈ।
ਹੁਣ ਉਸ ਨੇ ਰੱਖਿਆ ਮੰਤਰੀ ਨੂੰ ਚਿੱਠੀ ਲਿਖੀ ਹੈ। ਜਿਸ ਵਿੱਚ ਕਿਹਾ ਹੈ ਕਿ ਜੇਕਰ ਉਹ ਨਕਸਲਵਾਦੀ ਜਾਂ ਅੱਤਵਾਦ ਦੀ ਰਾਹ ਉੱਤੇ ਚੱਲਦਾ ਹੈ ਤਾਂ ਇਸ ਦੇ ਜ਼ਿੰਮੇਵਾਰ ਮੋਦੀ ਅਤੇ ਸ਼ਿਵਰਾਜ ਹੋਣਗੇ।