ਫਗਵਾੜਾ 'ਚ ਪਰਤੀ ਸ਼ਾਂਤੀ, ਖੁੱਲ੍ਹੇ ਬਾਜ਼ਾਰ, ਲੋਕਾਂ ਕੀਤੀ ਖਰੀਦਦਾਰੀ
ਇਸ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਸਾਫ ਕਰ ਦਿੱਤਾ ਸੀ ਕਿ ਚੌਕ ਦਾ ਨਾਂ ਸੰਵਿਧਾਨ ਚੌਕ ਹੀ ਹੋਵੇਗਾ।
ਐਤਵਾਰ ਦੇਰ ਰਾਤ ਤੋਂ ਹੀ ਕਪੂਰਥਲਾ ਸਮੇਤ ਪੰਜ ਜ਼ਿਲਿਆਂ ਵਿੱਚ ਇੰਟਰਨੈਟ ਬਹਾਲ ਕਰ ਦਿੱਤਾ ਗਿਆ ਸੀ।
ਗੰਭੀਰ ਜ਼ਖਮੀ ਬੌਬੀ ਦੀ ਮੌਤ ਤੋਂ ਬਾਅਦ ਕੱਲ੍ਹ ਭਾਰੀ ਸੁਰੱਖਿਆ ਵਿਚਾਲੇ ਉਸ ਦਾ ਸਸਕਾਰ ਕਰ ਦਿੱਤਾ ਗਿਆ।
ਪੁਲਿਸ ਦੀ ਹਾਜ਼ਰੀ ਵਿੱਚ ਕਈ ਰਾਉਂਡ ਫਾਇਰਿੰਗ ਹੋਈ ਤੇ ਦੋ ਨੌਜਵਾਨਾਂ ਦੇ ਗੋਲੀਆਂ ਲੱਗੀਆਂ।
ਇਸੇ ਮਹੀਨੇ ਦੀ 13 ਅਪ੍ਰੈਲ ਦੀ ਰਾਤ ਦਲਿਤ ਜਥੇਬੰਦੀਆਂ ਗੌਲ ਚੌਕ ਵਿੱਚ ਸੰਵਿਧਾਨ ਚੌਕ ਦਾ ਬੋਰਡ ਲਾ ਰਹੀਆਂ ਸਨ। ਇਸ ਦੌਰਾਨ ਹਿੰਦੂ ਜਥੇਬੰਦੀਆਂ ਨੇ ਇਸ ਦਾ ਵਿਰੋਧ ਕੀਤਾ।
ਫਗਵਾੜਾ ਦੇ ਉਸ ਮੁਹੱਲੇ ਵਿੱਚ ਅਜੇ ਵੀ ਸੁਰੱਖਿਆ ਤਾਇਨਾਤ ਹੈ ਜਿੱਥੇ ਬੌਬੀ ਦਾ ਘਰ ਹੈ।
ਸੋਮਵਾਰ ਨੂੰ ਪ੍ਰਸ਼ਾਸਨ ਵੱਲੋਂ ਫਗਵਾੜਾ ਵਿੱਚ ਸੁਰੱਖਿਆ ਘਟਾ ਦਿੱਤੀ ਗਈ। ਦੁਕਾਨਾਂ ਵੀ ਆਮ ਦਿਨਾਂ ਵਾਂਗ ਆਪਣੇ ਟਾਈਮ ‘ਤੇ ਖੁੱਲ੍ਹੀਆਂ।
ਗੋਲ ਚੌਕ ਦਾ ਨਾਂ ਬਦਲ ਕੇ ਸੰਵਿਧਾਨ ਚੌਕ ਰੱਖਣ ਨੂੰ ਲੈ ਕੇ ਹੋਈ ਹਿੰਸਾ ਤੋਂ ਬਾਅਦ ਫਗਵਾੜਾ ਵਿੱਚ ਹਾਲਾਤ ਸੁਧਰਨੇ ਸ਼ੁਰੂ ਹੋ ਗਏ ਹਨ।