✕
  • ਹੋਮ

ਕਿਤੇ ਸੋਕਾ ਤੇ ਕਿਤੇ ਪਾਣੀ ਬਣਿਆ ਜਾਨ ਦਾ ਖੌਅ

ਏਬੀਪੀ ਸਾਂਝਾ   |  16 Jun 2018 07:38 PM (IST)
ਕਿਤੇ ਸੋਕਾ ਤੇ ਕਿਤੇ ਪਾਣੀ ਬਣਿਆ ਜਾਨ ਦਾ ਖੌਅ
1

ਦੱਖਣੀ ਮਿਜ਼ੋਰਮ ਦਾ ਲੁੰਗਲੇਈ ਇਲਾਕਾ ਵੀ ਹੜ੍ਹ ਦੀ ਲਪੇਟ 'ਚ ਹੈ। ਇਥੇ ਹੜ੍ਹਾਂ ਦੇ ਪਾਣੀ ਨਾਲ ਸੜਕ ਦਾ ਇਕ ਹਿੱਸਾ ਵਹਿ ਗਿਆ।

2

ਹੜ੍ਹਾਂ ਨਾਲ ਊਨਾਕੋਟੀ ਜ਼ਿਲ੍ਹੇ 'ਚ ਕਲੀਲਾਸ਼ਹਿਰ ਸਬ-ਡਿਵੀਜ਼ਨ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਹੈ। ਹੜ੍ਹਾਂ ਕਾਰਨ 21,000 ਤੋਂ ਜ਼ਿਆਦਾ ਲੋਕ ਰਾਹਤ ਕੈਂਪਾ 'ਚ ਜਾ ਚੁੱਕੇ ਹਨ।

3

ਤ੍ਰਿਪੁਰਾ 'ਚ ਹੜ੍ਹਾਂ ਕਾਰਨ ਸਥਿਤੀ ਹੋਰ ਖਰਾਬ ਹੋ ਗਈ ਹੈ।

4

ਮਣੀਪੁਰ 'ਚ ਹੜ੍ਹਾਂ ਕਾਰਨ ਖਰਾਬ ਸਥਿਤੀ ਕਾਰਨ ਚਿੰਤਿਤ ਰਾਜਪਾਲ ਨਜਮਾ ਹੇਪਤੁੱਲਾ ਨੇ ਕਿਹਾ ਕਿ ਉਹ ਹੜ੍ਹ ਪ੍ਰਭਾਵਿਤ ਲੋਕਾਂ ਲਈ ਰਾਜਪਾਲ ਰਾਹਤ ਕੋਸ਼ 'ਚੋਂ ਇਕ ਦਿਨ ਦਾ ਵੇਤਨ ਦੇਣਗੇ। ਉਨ੍ਹਾਂ ਕਿਹਾ ਕਿ ਰਾਜਭਵਨ ਦੇ ਸਾਰੇ ਕਰਮਚਾਰੀ ਇਕ ਦਿਨ ਦੇ ਵੇਤਨ ਦਾ ਯੋਗਦਾਨ ਦੇਣਗੇ ਤੇ ਦੂਜਿਆਂ ਨੂੰ ਵੀ ਮਦਦ ਦੀ ਅਪੀਲ ਕੀਤੀ ਗਈ ਹੈ।

5

ਹੜ੍ਹ ਪ੍ਰਬੰਧਨ ਵਿਭਾਗ ਨੇ ਦੱਸਿਆ ਕਿ ਇੰਫਾਲ ਘਾਟੀ 'ਚ ਹਾਲਾਤ ਕਾਫੀ ਨਾਜ਼ੁਕ ਹਨ ਤੇ ਮ੍ਰਿਤਕਾਂ ਦੀ ਸੰਖਿਆ ਲਗਾਤਾਰ ਵਧ ਰਹੀ ਹੈ। ਤਾਜ਼ਾ ਰਿਪੋਰਟ ਮੁਤਾਬਕ ਹੜ੍ਹਾਂ ਨਾਲ ਲਗਪਗ 12,500 ਮਕਾਨ ਤਬਾਹ ਹੋ ਗਏ ਹਨ ਜਿਸ ਤੋਂ ਬਾਅਦ 5200 ਦੇ ਕਰੀਬ ਲੋਕ ਇਲਾਕਾ ਛੱਡ ਕੇ ਜਾ ਚੁੱਕੇ ਹਨ।

6

ਬੰਦਰਖਲ ਤੇ ਦਾਮਛੜਾ ਸਟੇਸ਼ਨਾਂ ਦੇ ਦਰਮਿਆਨ ਦੋ ਜ਼ਿਲ੍ਹਿਆਂ 'ਚ 1.5 ਲੱਖ ਲੋਕ ਪ੍ਰਭਾਵਿਤ ਹੋਏ ਹਨ ਤੇ ਸਥਿਤੀ ਕਾਫੀ ਖਰਾਬ ਹੈ।

7

ਸੂਬੇ ਦੇ ਵੱਖ-ਵੱਖ ਹਿੱਸਿਆਂ ਚ ਢਿੱਗਾਂ ਡਿੱਗਣ ਤੇ ਹੜ੍ਹ ਨਾਲ ਹੋਈਆਂ ਘਟਨਾਵਾਂ 'ਚ ਹੁਣ ਤੱਕ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇੱਕ ਰਿਪੋਰਟ ਦੇ ਮੁਤਾਬਕ ਸਭ ਤੋਂ ਜ਼ਿਆਦਾ 2.06 ਲੱਖ ਲੋਕ ਹੈਲਾਕਾਂਡੀ ਤੇ ਕਰੀਮਗੰਜ ਤਕ 1.33 ਲੱਖ ਲੋਕ ਪ੍ਰਭਾਵਿਤ ਹੋਏ ਹਨ।

8

ਆਸਾਮ ਰਾਜ ਹੜ੍ਹ ਪ੍ਰਬੰਧਨ ਵਿਭਾਗ ਦੇ ਮੁਤਾਬਕ ਹੋਜਾਈ, ਕਰਬੀ ਆਂਗਲਾਂਗ ਪੂਰਬ ਤੇ ਪੱਛਮ, ਗੋਲਾਘਾਟ, ਕਰੀਮਗੰਜ, ਹੈਲਾਕਾਂਡੀ ਤੇ ਕਛਾਰ ਜ਼ਿਲ੍ਹੇ ਚ 3.87 ਲੱਖ ਲੋਕ ਪ੍ਰਭਾਵਿਤ ਹੋਏ ਹਨ।

9

ਕੁਝ ਰਸਤਿਆਂ ਤੇ ਰੇਲ ਸੇਵਾ ਠੱਪ ਹੋਣ ਅਤੇ ਸੜਕਾਂ ਦੇ ਵਹਿ ਜਾਣ ਨਾਲ ਆਸਾਮ, ਤ੍ਰਿਪੁਰਾ ਤੇ ਮਣੀਪੁਰ 'ਚ ਸਥਿਤੀ ਬੇਹੱਦ ਖਰਾਬ ਹੈ। ਆਸਾਮ 'ਚ ਹੜ੍ਹਾਂ ਦੀ ਸਥਿਤੀ ਹੋਰ ਵਿਗੜਨ ਦੇ ਨਾਲ ਹੀ ਸੂਬੇ ਦੇ ਸੱਤ ਜ਼ਿਲ੍ਹਿਆਂ 'ਚ ਕਰੀਬ ਚਾਰ ਲੱਖ ਲੋਕ ਪ੍ਰਭਾਵਿਤ ਹੋਏ ਹਨ।

10

ਨਾਰਥ ਈਸਟ 'ਚ ਹੜ੍ਹਾਂ ਤੋਂ ਬਾਅਦ ਸਥਿਤੀ ਬੇਹੱਦ ਖਰਾਬ ਹੋ ਗਈ ਹੈ। ਮਣੀਪੁਰ 'ਚ ਚਾਰ ਲੋਕਾਂ ਤੇ ਤ੍ਰਿਪੁਰਾ 'ਚ ਇੱਕ ਵਿਅਕਤੀ ਦੀ ਮੌਤ ਤੋਂ ਬਾਅਦ ਇਲਾਕੇ 'ਚ ਹੁਣ ਤਕ 12 ਲੋਕਾਂ ਦੀ ਮੌਤ ਹੋ ਚੁੱਕੀ ਹੈ।

  • ਹੋਮ
  • Photos
  • ਖ਼ਬਰਾਂ
  • ਕਿਤੇ ਸੋਕਾ ਤੇ ਕਿਤੇ ਪਾਣੀ ਬਣਿਆ ਜਾਨ ਦਾ ਖੌਅ
About us | Advertisement| Privacy policy
© Copyright@2026.ABP Network Private Limited. All rights reserved.