ਹੁਣ ਸਿਰਫ਼ 500 ਰੁਪਏ ਵਿੱਚ ਬਣਾਓ ਇੰਟਰਨੈਸ਼ਨਲ ਡਰਾਈਵਿੰਗ ਲਾਈਸੈਂਸ, ਜਾਣੋ ਕਿਵੇਂ

ਮਿਆਦ ਪੁੱਗਣ ਤੋਂ ਬਾਅਦ ਇਹ ਲਾਈਸੰਸ ਨਵਿਆਇਆ ਨਹੀਂ ਜਾ ਸਕਦਾ, ਬਲਕਿ ਇਸ ਲਈ ਮੁੜ ਤੋਂ ਬਿਨੈ ਕਰਨਾ ਪੈਂਦਾ ਹੈ। ਸਾਰੇ ਪੜਾਅ ਪੂਰੇ ਹੋਣ ਤੋਂ ਬਾਅਦ ਤੁਹਾਨੂੰ 7 ਦਿਨਾਂ ਤੋਂ ਲੈ ਕੇ 30 ਦਿਨਾਂ ਤੱਕ ਲਾਈਸੰਸ ਮਿਲ ਜਾਂਦਾ ਹੈ।
ਇੰਟਰਨੈਸ਼ਨਲ ਡਰਾਈਵਿੰਗ ਲਾਇਸੰਸ ਬਣਵਾਉਣ ਲਈ ਤੁਸੀਂ ਕਿਸੇ ਵੀ ਆਰ.ਟੀ.ਓ. ਦਫ਼ਤਰ ਜਾ ਸਕਦੇ ਹੋ। ਇਸ ਦੀ ਫ਼ੀਸ ਸਿਰਫ 500 ਰੁਪਏ ਹੈ। ਇਹ ਲਾਈਸੰਸ ਸਿਰਫ਼ ਇੱਕ ਸਾਲ ਲਈ ਜਾਰੀ ਕੀਤਾ ਜਾਂਦਾ ਹੈ।
ਫਾਰਮ 4 ਏ ਕੇ 0 ਰਾਹੀਂ ਕੌਮਾਂਤਰੀ ਡਰਾਈਵਿੰਗ ਲਾਈਸੰਸ ਲਈ ਬਿਨੈ ਕਰਨਾ ਹੰਦਾ ਹੈ। ਬਿਨੈ ਕਰਨ ਸਮੇਂ ਤੁਹਾਡੇ ਕੋਲ 5 ਪਾਸਪੋਰਟ ਆਕਾਰ ਦੀਆਂ ਤਸਵੀਰਾਂ, ਭਾਰਤੀ ਨਾਗਰਿਕਤਾ ਦਾ ਸਬੂਤ, ਭਾਰਤੀ ਡਰਾਈਵਿੰਗ ਲਾਈਸੰਸ, ਪਤੇ ਦਾ ਸਬੂਤ, ਪਾਸਪੋਰਟ, ਵੀਜ਼ਾ, ਮੈਡੀਕਲ ਫਾਰਮ, ਜਨਮ ਪ੍ਰਮਾਣ-ਪੱਤਰ ਤੇ ਹਵਾਈ ਸਫ਼ਰ ਦੀਆਂ ਟਿਕਟਾਂ ਦੀ ਤਸਦੀਕਸ਼ੁਦਾ ਨਕਲ (ਫ਼ੋਟੋ ਕਾਪੀ)। ਬਿਨੈ ਕਰਨ ਸਮੇਂ ਅਸਲ ਕਾਪੀਆਂ ਵੀ ਨਾਲ ਹੋਣੀਆਂ ਚਾਹੀਦੀਆਂ ਹਨ।
ਇੰਟਰਨੈਸ਼ਨਲ ਡਰਾਈਵਿੰਗ ਲਾਈਸੰਸ ਬਣਵਾਉਣ ਲਈ ਤੁਹਾਨੂੰ ਕਿਹੜੇ-ਕਿਹੜੇ ਦਸਤਾਵੇਜ਼ ਚਾਹੀਦੇ ਹਨ, ਜਾਣੋ ਅਗਲੀ ਸਲਾਈਡ ਵਿੱਚ।
ਜੋ ਨਜ਼ਾਰਾ ਖ਼ੁਦ ਕਾਰ ਜਾਂ ਬਾਈਕ ਚਲਾਉਣ ਵਿੱਚ ਹੈ, ਉਹ ਹੋਰ ਕਿਸੇ ਚੀਜ਼ ਵਿੱਚ ਨਹੀਂ। ਕੀ ਤੁਸੀਂ ਜਾਣਦੇ ਹੋ ਕਿ ਵਿਦੇਸ਼ਾਂ ਵਿੱਚ ਗੱਡੀ ਜਾਂ ਬਾਈਕ ਚਲਾਉਣ ਲਈ ਤੁਹਾਡਾ ਭਾਰਤੀ ਡਰਾਈਵਿੰਗ ਲਾਈਸੰਸ ਮੰਨਣਯੋਗ ਨਹੀਂ। ਜੇਕਰ ਤੁਸੀਂ ਵਿਦੇਸ਼ ਵਿੱਚ ਵੀ ਡਰਾਈਵਿੰਗ ਦਾ ਲੁਤਫ਼ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਇੰਟਰਨੈਸ਼ਨਲ ਡਰਾਈਵਿੰਗ ਲਾਈਸੰਸ ਦੀ ਜ਼ਰੂਰਤ ਪਵੇਗੀ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਵੇਂ ਸਿਰਫ਼ 500 ਰੁਪਏ ਵਿੱਚ ਡਰਾਈਵਿੰਗ ਲਾਈਸੰਸ ਬਣਾਇਆ ਜਾ ਸਕਦਾ ਹੈ। ਅੱਗੇ ਸਲਾਈਡਜ਼ ਵਿੱਚ ਦੇਖੋ ਕਿਵੇਂ ਮਿਲੇਗਾ ਤੁਹਾਨੂੰ ਇੰਟਰਨੈਸ਼ਨਲ ਡਰਾਈਵਿੰਗ ਲਾਈਸੰਸ!