✕
  • ਹੋਮ

ਬਾਦਲ ਦੇ ਹੋਟਲ 'ਚ ਇੱਕ ਰਾਤ ਦਾ ਕਿਰਾਇਆ 5 ਲੱਖ

ਏਬੀਪੀ ਸਾਂਝਾ   |  01 Dec 2016 05:52 PM (IST)
1

ਇਸ ਕੰਪਨੀ ਦੇ ਜ਼ਿਆਦਾ ਸ਼ੇਅਰ ਉਪ ਮੁੱਖ ਮੰਤਰੀ ਸੁਖਬੀਰ ਸੁਖਬੀਰ ਸਿੰਘ ਬਾਦਲ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਹਨ।

2

ਇਹ ਹੋਟਲ ਓਬਰਾਏ ਗਰੁੱਪ ਵੱਲੋਂ ਚਲਾਇਆ ਜਾਵੇਗਾ ਜਦੋਂਕਿ ਇਸ ਦੀ ਮਾਲਕ ਮੈਟਰੋ ਈਕੋ ਗਰੀਨ ਰਿਜ਼ੋਰਟਸ ਕੰਪਨੀ ਹੈ।

3

ਓਬਰਾਏ ਸੁੱਖ ਵਿਲਾ ਰਿਜ਼ੋਰਟਸ ਤੇ ਸਪਾਅ ਤਮਾਮ ਤਰ੍ਹਾਂ ਦੀਆਂ ਆਧੁਨਿਕ ਸਹੂਲਤਾਂ ਨਾਲ ਲੈਸ ਹੈ। ਇਸ ਰਿਜ਼ੋਰਟਸ ਵਿੱਚ ਕੋਹੇਨੂਰ ਵਿਲਾ, ਲਗਜ਼ਰੀ ਵਿਲਾ (ਪ੍ਰਾਈਵੇਟ ਸਵਿਮਿੰਗ ਪੂਲ) ਰਾਇਲ ਫ਼ਾਰੈਸਟ ਟੈਂਟ (ਪ੍ਰਾਈਵੇਟ ਸਵਿਮਿੰਗ ਪੂਲ) ਰਾਇਲ ਟੈਂਟ ਤੇ ਪ੍ਰੀਮੀਅਰ ਰੂਮ ਹਨ। ਹੋਟਲ ਵਿੱਚ ਵਿਲਾਜ਼ ਤੋਂ ਇਲਾਵਾ 60 ਕਮਰੇ ਹਨ।

4

ਹੋਟਲ ਦੇ ਕਮਰਿਆਂ ਦਾ ਇੱਕ ਦਿਨ ਦਾ ਕਿਰਾਇਆ ਪੰਜ ਲੱਖ ਤੋਂ ਲੈ ਕੇ 35 ਹਜ਼ਾਰ ਰੁਪਏ ਹੈ। ਹੋਟਲ ਦੇ ਨੁਮਾਇੰਦੇ ਅਨੁਸਾਰ ਪ੍ਰੀਮੀਅਰ ਰੂਮ ਦਾ ਕਿਰਾਇਆ 35000 ਰੁਪਏ ਹੈ ਤੇ ਕੋਹਨੂਰ ਵਿਲਾ ਦਾ ਕਿਰਾਇਆ ਪੰਜ ਲੱਖ ਰੁਪਏ ਪ੍ਰਤੀ ਰਾਤ ਦਾ ਹੈ। ਇਸ ਤੋਂ ਇਲਾਵਾ ਟੈਕਸ ਵੱਖਰੇ ਹਨ।

5

ਹੋਟਲ ਦਾ ਡਿਜ਼ਾਈਨ ਇਸ ਦੀ ਖ਼ਾਸੀਅਤ ਹੈ। ਮੁਗ਼ਲ ਤੇ ਰਾਜਪੂਤ ਆਰਟੀਟੈਕ ਨਾਲ ਤਿਆਰ ਕੀਤਾ ਗਿਆ ਹੋਟਲ ਆਧੁਨਿਕ ਸਹੂਲਤਾਂ ਨਾਲ ਲੈਸ ਹੈ।

6

ਓਬਰਾਏ ਗਰੁੱਪ ਨੇ ਆਪਣਾ ਮੁਹਾਲੀ ਜ਼ਿਲ੍ਹੇ ਦੇ ਪਿੰਡ ਪੱਲਣਪੁਰ ਵਿੱਚ ‘ਓਬਰਾਏ ਸੁਖ ਵਿਲਾ ਰਿਜ਼ੋਰਟਸ ਤੇ ਸਪਾਅ ਸ਼ੁਰੂ ਕਰ ਦਿੱਤਾ ਹੈ। ਹੋਟਲ ਦੀ ਵੈੱਬਸਾਈਟ ਅਨੁਸਾਰ ਇਸ ਦੀ ਬੁਕਿੰਗ ਅੱਜ ਤੋਂ ਸ਼ੁਰੂ ਹੋ ਗਈ ਹੈ। ਪਿੰਡ ਸੀਸਵਾਂ ਦੇ ਜੰਗਲ ਦੇ ਨੇੜੇ ਇਹ ਹੋਟਲ 12,000 ਸੂਕਐਰ ਫੁੱਟ ਵਿੱਚ ਬਣਿਆ ਗਿਆ ਹੈ। ਚੰਡੀਗੜ੍ਹ ਮੁੱਲਾਂਪੁਰ-ਸਿੱਧਵਾਂ ਸੜਕ ਉੱਤੇ ਬਣੇ ਇਸ ਸੱਤ ਸਿਤਾਰਾ ਹੋਟਲ ਦਾ ਮਾਲਕ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹਨ।

7

ਓਬਰਾਏ ਹੋਟਲ ਦੀ ਵੈੱਬਸਾਈਟ ਅਨੁਸਾਰ ਇਸ ਦੇ ਕਮਰਿਆਂ ਦੀ ਬੁਕਿੰਗ 1 ਦਸੰਬਰ ਤੋਂ ਸ਼ੁਰੂ ਹੋ ਗਈ ਤੇ ਸਪਾਅ ਸਰਵਿਸ ਇੱਕ ਜਨਵਰੀ 2017 ਤੋਂ ਸ਼ੁਰੂ ਹੋ ਹੋਵੇਗੀ। ਓਬਰਾਏ ਗਰੁੱਪ ਅਨੁਸਾਰ ਹੋਟਲ ਦੀ ਸੁਵਿਧਾਵਾਂ ਦੇ ਹਿਸਾਬ ਨਾਲ ਇਹ ਇਸ ਖੇਤਰ ਦਾ ਆਪਣੀ ਕਿਸਮ ਦਾ ਪਹਿਲਾ ਹੋਟਲ ਹੈ।

  • ਹੋਮ
  • Photos
  • ਖ਼ਬਰਾਂ
  • ਬਾਦਲ ਦੇ ਹੋਟਲ 'ਚ ਇੱਕ ਰਾਤ ਦਾ ਕਿਰਾਇਆ 5 ਲੱਖ
About us | Advertisement| Privacy policy
© Copyright@2026.ABP Network Private Limited. All rights reserved.