✕
  • ਹੋਮ

ਜੇ SUV ਖਰੀਦਣ ਦਾ ਹੈ ਮਨ ਤਾਂ ਪਹਿਲਾਂ ਮਾਰੋ ਇਸ ਖ਼ਬਰ 'ਤੇ ਨਜ਼ਰ, ਮਿਲੇਗਾ ਵੱਡਾ ਆਫਰ

ਏਬੀਪੀ ਸਾਂਝਾ   |  20 Feb 2019 08:53 PM (IST)
1

ਵਧਦੀ ਮੁਕਾਬਲੇਬਾਜ਼ੀ ਤੇ ਪੁਰਾਣੇ ਸਟਾਕ ਕਾਰਨ ਇਸ ਸ਼ਾਨਦਾਰ ਐਸਯੂਵੀ 'ਤੇ ਕੰਪਨੀ 1.2 ਲੱਖ ਰੁਪਏ ਤਕ ਦੀ ਛੋਟ ਦੇ ਰਹੀ ਹੈ।

2

ਸਾਲ 2017 ਵਿੱਚ ਭਾਰਤ ਵਿੱਚ ਉਤਾਰੀ ਗਈ ਇਸ ਜੀਪ ਕੰਪਸ ਨੇ ਸ਼ੁਰੂਆਤ ਵਿੱਚ ਕਾਫੀ ਧਮਾਕਾ ਕੀਤਾ, ਪਰ ਕੁਝ ਸਮੇਂ ਬਾਅਦ ਇਸ ਦੀ ਵਿਕਰੀ ਲਗਾਤਾਰ ਘਟਦੀ ਜਾ ਰਹੀ ਹੈ।

3

ਲਾਂਚ ਤੋਂ ਮਗਰੋਂ ਜੀਪ ਨੇ ਕੰਪਸ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ਜੀਪ ਬਰਾਂਡ ਹੀ ਆਪਣੀਆਂ ਉੱਚੇ ਨੀਵੇਂ ਰਸਤਿਆਂ ਭਾਵ ਆਫ ਰੋਡਿੰਗ ਸਮਰੱਥਾਵਾਂ ਲਈ ਜਾਣਿਆਂ ਜਾਂਦਾ ਹੈ।

4

ਇਹ ਛੋਟ ਸਾਲ 2018 ਮਾਡਲ ਕਾਰਾਂ 'ਤੇ ਹੀ ਮਿਲ ਰਿਹਾ ਹੈ, ਜਿਸ ਵਿੱਚ ਗੱਡੀ ਦੇ ਬੇਸ ਮਾਡਲ ਯਾਨੀ ਸਪੋਰਟ ਤੋਂ ਲੈ ਕੇ ਲਿਮਟਿਡ ਪਲੱਸ ਤਕ ਦੇ ਦੋਵੇਂ ਪੈਟਰੋਲ ਤੇ ਡੀਜ਼ਲ ਇੰਜਣ 'ਤੇ ਛੋਟ ਮਿਲ ਰਹੀ ਹੈ।

5

ਨੋਟ: ਹਰ ਮਾਡਲ 'ਤੇ ਛੋਟ ਡੀਲਰਾਂ ਦੇ ਮੁਤਾਬਕ ਵੱਖ-ਵੱਖ ਹੋ ਸਕਦੀ ਹੈ।

6

ਚੰਡੀਗੜ੍ਹ: ਅਮਰੀਕਨ ਕਾਰ ਨਿਰਮਾਤਾ ਕੰਪਨੀ ਜੀਪ ਦਾ ਭਾਰਤ ਵਿੱਚ ਸਭ ਤੋਂ ਸਸਤੇ ਮਾਡਲ ਜੀਪ ਕੰਪਸ 'ਤੇ ਇਸ ਸਮੇਂ ਭਾਰੀ ਛੋਟ ਜਾਰੀ ਹੈ।

  • ਹੋਮ
  • Photos
  • ਖ਼ਬਰਾਂ
  • ਜੇ SUV ਖਰੀਦਣ ਦਾ ਹੈ ਮਨ ਤਾਂ ਪਹਿਲਾਂ ਮਾਰੋ ਇਸ ਖ਼ਬਰ 'ਤੇ ਨਜ਼ਰ, ਮਿਲੇਗਾ ਵੱਡਾ ਆਫਰ
About us | Advertisement| Privacy policy
© Copyright@2026.ABP Network Private Limited. All rights reserved.