ਅਮਰੀਕਾ ਦੀ ਯੂਨੀਵਰਸਿਟੀ 'ਚ ਵੱਡਾ ਹਮਲਾ, 11 ਜਖਮੀ
ਹਮਲੇ ਦੇ ਕੁੱਝ ਪਲ ਬਾਅਦ ਹੀ ਪੁਲਿਸ ਨੇ ਹਮਲਾਵਰ ਨੂੰ ਆਪਣੀ ਗੋਲੀ ਦਾ ਨਿਸ਼ਾਨਾ ਬਣਾ ਲਿਆ ਅਤੇ ਢੇਰ ਕਰ ਦਿੱਤਾ। ਅਮਰੀਕੀ ਸਮੇਂ ਮੁਤਾਬਕ ਸੋਮਵਾਰ ਸਵੇਰੇ 10 ਵਜੇ ਇਹ ਘਟਨਾ ਵਾਪਰੀ। ਹਮਲਾਵਾਰ ਦੀ ਪਛਾਣ ਅਬਦੁਲ ਰਜ਼ਾਕ ਅਲੀ ਆਰਤਨ ਵਜੋਂ ਹੋਈ ਹੈ।
22 ਸਾਲਾ ਅਬਦੁਲ ਇੱਕ ਸਮਾਲੀਅਨ ਰਿਫਿਊਜੀ ਸੀ ਅਤੇ ਕੋਲੰਬਸ ਵਿੱਚ ਹੀ ਆਪਣੇ ਪਰਿਵਾਰ ਨਾਲ ਰਹਿੰਦਾ ਸੀ। ਉਹ ਕਲੋੰਬਸ ਦਾ ਪੱਕਾ ਨਿਵਾਸੀ ਬਣ ਚੁੱਕਿਆ ਸੀ। ਅਬਦੁਲ ਕੋਲੰਬਸ ਸਟੇਟ ਯੁੀਵਰਸਿਟੀ ਵਿੱਚੋਂ ਲੋਜਿਸਟਿਕ ਮੈਨੇਜਮੈਂਟ ਦੀ ਪੜਾਈ ਤੋਂ ਟਰਾਂਸਫਰ ਹੋਇਆ ਸੀ। ਕਾਲਜ ਮੁਤਾਬਕ ਅਬਦੁਲ ਖਿਲਾਫ ਕਦੇ ਕਿਸੇ ਤਰ੍ਹਾਂ ਦੀ ਅਨੁਾਸਨਹੀਣਤਾ ਦੀ ਸ਼ਿਕਾਇਤ ਨਹੀਂ ਆਈ।
ਦੁਨੀਆਂ ਦੇ ਸਭ ਤੋਂ ਤਾਕਤਵਰ ਮੁਲਕ ਅਮਰੀਕਾ ਦੀ ਤੀਜੀ ਸਭ ਤੋਂ ਵੱਡੀ ਯੁਨੀਵਰਸਿਟੀ ਓਹੀਓ ਸਟੇਟ ਯੁਨੀਵਰਸਿਟੀ ਸੋਮਵਾਰ ਸਵੇਰੇ ਦਹਿਲ ਗਈ, ਜਦੋਂ ਇੱਕ ਹਮਲਾਵਾਰ ਨੇ ਪਹਿਲਾਂ ਕੁੱਝ ਲੋਕਾਂ ‘ਤੇ ਗੱਡੀ ਚੜਾਈ ਅਤੇ ਫਿਰ ਗੱਡੀ ਵਿੱਚੋਂ ਬਾਹਰ ਨਿੱਕਲ ਕੇ ਲੋਕਾਂ ‘ਤੇ ਚਾਕੂ ਨਾਲ ਹਮਲਾ ਸ਼ੂਰੂ ਕਰ ਦਿੱਤਾ। ਇਸ ਘਟਨਾ ਵਿੱਚ ਵਿਦਿਆਰਥੀਆਂ, ਅਧਿਆਪਕਾਂ ਅਤੇ ਮੈਨੇਟੇਨਜ ਸਟਾਫ ਸਮੇਤ 11 ਲੋਕ ਜ਼ਖਮੀ ਹੋਏ ਹਨ। ਜਿੰਨਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ।
ਓਹੀਓ ਸਟੇਟ ਯੂਨੀਵਰਿਸਟੀ ਅਮਰੀਕਾ ਦੇ ਸੂਬੇ ਓਹੀਓ ਦੀ ਰਾਜਧਾਨੀ ਕੋਲੰਬਸ ਵਿੱਚ ਸਥਿਤ ਹੈ। ਦੱਸ ਦੇਈਏ ਕਿ ਉਹੀਓ ਸਟੇਟ ਯੂਨੀਵਰਸਿਟੀ ਵਿੱਚ ਕਰੀਬ 60 ਹਜ਼ਾਰ ਵਿਦਿਆਰਥੀ ਪੜਦੇ ਹਨ। ਅਮਰੀਕੀ ਮੀਡੀਆ ਮੁਤਾਬਕ ਜਦੋਂ ਹੀ ਹਮਲਾਵਰ ਨੇ ਹਮਲਾ ਬੋਲਿਆ, ਕੁੱਝ ਪਲਾਂ ਵਿੱਚ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਕਿਉਂਕਿ ਗੈਸ ਰਿਸਣ ਦੀ ਇੱਕ ਘਟਨਾ ਕਾਰਨ ਪੁਲਿਸ ਮੌਕਾ ਵਾਰਦਾਤ ਤੋਂ ਜ਼ਿਆਦਾ ਦੂਰ ਨਹੀਂ ਸੀ। ਪੁਲਿਸ ਨੂੰ ਇਹ ਹਮਲਾ ਕੱਟੜਪੰਥੀ ਹਮਲਾ ਹੋਣ ਦਾ ਖਦਸ਼ਾ ਹੈ, ਅਮਰੀਕੀ ਜਾਂਚ ਏਜੰਸੂ ਐਫਬੀਆਈ ਵੀ ਜਾਂਚ ਵਿੱਚ ਸ਼ਾਮਲ ਹੋ ਚੁੱਕੀ ਹੈ।