ਅਪਰੇਸ਼ਨ ਬਲਿਊ ਸਟਾਰ ਦੌਰਾਨ ਕੀ ਹੋਇਆ, ਜਾਣੋ

ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਢਹਿ ਢੇਰੀ ਕਰ ਦਿੱਤਾ। ਅੰਦਰਲੇ ਸਿੱਖਾਂ ਨੇ ਜਰਨਲ ਸ਼ੁਬੇਗ ਸਿੰਘ ਦੀ ਅਗਵਾਈ ਵਿੱਚ ਫੌਜੀ ਹਮਲੇ ਦਾ ਜਵਾਬ ਦਿੱਤਾ। ਇਸ ਦੌਰਾਨ ਫੌਜ ਨੇ ਦਰਬਾਰ ਸਾਹਿਬ ਪਰਿਕਰਮਾ ਅੰਦਰ ਨਿਹੱਥੀ ਸੰਗਤ ਦਾ ਬੇਇੰਤਹਾ ਕਤਲੇਆਮ ਕੀਤਾ।
ਅਖੀਰ ਵਿਸ਼ੇਸ਼ ਹਦਾਇਤਾਂ ਪ੍ਰਾਪਤ ਕਰਕੇ ਹਰਿਮੰਦਰ ਸਾਹਿਬ ਅੰਦਰ ਵਿਜਯੰਤ-72 ਟੈਂਕ ਏ.ਪੀ.ਸੀ ਗੱਡੀਆਂ ਅੰਦਰ ਭੇਜੀਆਂ ਗਈਆਂ, ਜਿਨ੍ਹਾਂ ਨੇ ਪਰਿਕਰਮਾਂ ‘ਚ ਮੋਰਚਾ ਲਾ ਕੇ ਸ੍ਰੀ ਅਕਾਲ ਤਖਤ ਸਾਹਿਬ ਉਪਰ ਗੋਲਾਬਾਰੀ ਆਰੰਭੀ।
ਉਸ ਦਿਨ ਅਕਾਲ ਤਖਤ ਸਾਹਿਬ ਵਿਖੇ ਲਗਾਤਾਰ ਹੋ ਗੋਲੀਬਾਰੀ ਕਾਰਨ ਦਰਬਾਰ ਸਾਹਿਬ ਦੀ ਉਪਰਲੀ ਮੰਜ਼ਲ ‘ਤੇ ਸੁਸ਼ੋਭਿਤ ਕੀਤਾ ਗਿਆ। ਫੌਜ ਨੂੰ ਕੋਈ ਬਹੁਤੀ ਸਫਲਤਾ ਹਾਸਲ ਨਾ ਹੋਈ।
ਚਾਰ ਜੂਨ ਦੀ ਗੋਲੀਬਾਰੀ ਕਾਰਨ ਹਰਿਮੰਦਰ ਸਾਹਿਬ ਦੀ ਨਿੱਤ ਦੀ ਮਰਿਯਾਦਾ ਭੰਗ ਹੋਈ, ਕਿਉਂਕਿ ਰਾਤ ਨੂੰ ਸੁਖ ਆਸਨ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਜਿਸ ਨੂੰ ਹਰ ਰੋਜ ਸ੍ਰੀ ਅਕਾਲ ਤਖਤ ਸਾਹਿਬ ਉਪਰ ਸੁਸੋਭਿਤ ਕੀਤਾ ਜਾਂਦਾ ਸੀ।
ਸਰਾਵਾਂ ਅੰਦਰ ਬੈਠੀ ਸੰਗਤ ਨੂੰ ਪਾਣੀ ਮਿਲਣਾ ਬੰਦ ਹੋ ਗਿਆ। ਫੌਜ ਵੱਲੋਂ ਸਾਰਾ ਦਿਨ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਉੱਪਰ ਰੁਕ-ਰੁਕ ਕੇ ਗੋਲੀਬਾਰੀ ਹੁੰਦੀ ਰਹੀ। ਇਸ ਗੋਲੀਬਾਰੀ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਸੰਗਤ ਨੂੰ ਮਾਰ ਦਿੱਤਾ ਗਿਆ। ਇਨ੍ਹਾਂ ਵਿੱਚ ਵੱਡੀ ਗਿਣਤੀ ਬੱਚੇ, ਸਿੱਖ ਬੀਬੀਆਂ ਤੇ ਕੀਰਤਨੀਏ ਸਿੰਘਾਂ ਦੀ ਸੀ। ਡਿਊਟੀ ਕਰ ਰਹੇ ਸੇਵਾਦਾਰਾਂ ਦੇ ਵੀ ਚੀਥੜੇ ਉੱਡ ਗਏ।
ਫਿਰ ਫੌਜ ਵੱਲੋਂ ਗੁਰੂ ਰਾਮਦਾਸ ਸਾਹਿਬ ਸਰਾਂ ਦੇ ਨਾਲ ਦੀ ਪਾਣੀ ਵਾਲੀ ਟੈਂਕੀ ਵਿੱਚ ਤੋਪ ਦਾ ਗੋਲਾ ਦਾਗਿਆ ਗਿਆ। ਇਸ ਨਾਲ ਟੈਂਕੀ ਵਿੱਚ ਇੱਕ ਵੱਡਾ ਮੋਰ੍ਹਾ ਹੋ ਗਿਆ ਤੇ ਸਾਰਾ ਪਾਣੀ ਵਹਿ ਤੁਰਿਆ।
4 ਜੂਨ, 1984 ਦਾ ਦਿਨ ਸੀ। ਕਰਫਿਊ ਹੋਣ ਕਰਕੇ ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਪੁਰਬ ਮਨਾਉਣ ਆਈ ਸੰਗਤ ਘਰਾਂ ਨੂੰ ਵਾਪਸ ਨਾ ਜਾ ਸਕੀ। ਇਹ ਸੰਗਤ ਗੁਰੂ ਰਾਮਦਾਸ ਸਰਾਂ, ਤੇਜਾ ਸਿੰਘ ਸਮੁੰਦਰੀ ਹਾਲ, ਗੁਰੂ ਨਾਨਕ ਨਿਵਾਸ ਵਿੱਚ ਠਹਿਰੀ ਹੋਈ ਸੀ।
ਸਿੱਖਾਂ ਦੇ ਲੀਡਰ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਅਰਦਾਸ ਤੋਂ ਬਾਅਦ ਹੁਕਮਨਾਮਾ ਸਰਵਣ ਕੀਤਾ। ਫਿਰ ਸਾਰੇ ਸਾਥੀਆਂ ਨੂੰ ਮੋਰਚਾਬੰਦੀ ਸਮਝਾ ਦਿੱਤੀ। ਸਭ ਨੇ ਆਪੋ ਆਪਣੇ ਮੋਰਚੇ ਸੰਭਾਲ ਲਏ। ਭਾਰਤੀ ਫੌਜ ਜਿਵੇਂ ਜਿਵੇਂ ਫਾਈਰਿੰਗ ਕਰਦੀ, ਅਕਾਲ ਤਖਤ ਅੰਦਰ ਡਟੇ ਖਾੜਕੂ ਉਸ ਦਾ ਜਵਾਬ ਦਿੰਦੇ।
ਦਰਬਾਰ ਸਾਹਿਬ ਕੰਪਲੈਕਸ ਦੇ ਆਲੇ-ਦੁਆਲੇ ਨੂੰ 15 ਹਜ਼ਾਰ ਭਾਰਤੀ ਫੌਜਾਂ ਨੇ ਘੇਰਾ ਪਾਇਆ ਹੋਇਆ ਹੈ।
ਅਚਾਨਕ ਅੰਮ੍ਰਿਤ ਵੇਲੇ ਸਵੇਰੇ 4 ਵਜੇ ਲਾਲ ਰੌਸ਼ਨੀ ਦੇ ਨਾਲ ਇੱਕ ਜਬਰਦਸਤ ਧਮਾਕਾ ਹੋਇਆ। ਇੱਕ 25 ਪੌਂਡ ਦਾ ਗੋਲਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਸੁਨਹਿਰੀ ਗੁੰਬਦ ਓੱਤੇ ਆ ਕੇ ਵੱਜਾ। ਇਸ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਹਿੱਲ ਗਈ। ਇਹ ਗੋਲਾ ਭਾਰਤੀ ਫੌਜ ਵੱਲੋਂ ਬਿਨਾ ਕਿਸੇ ਸੂਚਨਾ ਦੇ ਚਲਾਇਆ ਗਿਆ ਸੀ। ਇਸ ਧਮਾਕੇ ਨੇ ਰਸਭਿੰਨੇ ਵਾਤਾਵਰਣ ਨੂੰ ਗੰਧਲਾ ਕਰ ਕੇ ਰੱਖ ਦਿੱਤਾ। ਦਰਬਾਰ ਸਾਹਿਬ ਪ੍ਰਕਰਮਾ ਵਿੱਚ ਇਸ਼ਨਾਨ ਕਰਦੀ ਤੇ ਗੁਰਬਾਣੀ ਦਾ ਕੀਰਤਨ ਸੁਣ ਰਹੀ ਸੰਗਤ ਉੱਤੇ ਵੀ ਫਾਈਰਿੰਗ ਹੋਈ।