✕
  • ਹੋਮ

ਸਿੱਖ 'ਤੇ ਹਮਲਾ ਕਰਨ ਵਾਲੇ ਦਾ ਸਕੈੱਚ ਜਾਰੀ

ਏਬੀਪੀ ਸਾਂਝਾ   |  10 Mar 2017 04:56 PM (IST)
1

ਹਮਲਾਵਰ ਦੀ ਉਮਰ 35-40 ਸਾਲ ਦੇ ਦਰਮਿਆਨ ਸੀ। ਅਮਰੀਕੀ ਪੁਲਿਸ ਦੇ ਨਾਲ ਨਾਲ ਐਫ ਬੀ ਆਈ ਵੀ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।

2

ਦੀਪ ਰਾਏ ਅਨੁਸਾਰ ਹਮਲਾਵਰ ਕਰੀਬ ਛੇ ਫੁੱਟ ਲੰਮਾ ਸੀ ਅਤੇ ਗੋਰੇ ਰੰਗ ਦਾ ਸੀ।

3

ਯਾਦ ਰਹੇ ਕਿ 3 ਮਾਰਚ ਨੂੰ ਕੇਟ ਇਲਾਕੇ ਵਿੱਚ ਦੀਪ ਰਾਏ ਨਾਮ ਇੱਕ ਸਿੱਖ ਨੌਜਵਾਨ ਨੂੰ ਅਣਪਛਾਤੇ ਵਿਅਕਤੀ ਨੇ ਗੋਲੀ ਮਾਰ ਦਿੱਤੀ ਸੀ। ਗੋਲੀ ਦੀਪ ਦੀ ਬਾਂਹ ਵਿੱਚ ਲੱਗੀ ਸੀ। ਗੋਲੀ ਮਾਰਨ ਤੋਂ ਬਾਅਦ ਹਮਲਾਵਰ ਨੇ ਆਖਿਆ ਕਿ ਸੀ ਕਿ ਆਪਣੇ ਦੇਸ਼ ਵਾਪਸ ਚਲੇ ਜਾਊ।

4

ਇਸ ਦੇ ਨਾਲ ਹੀ ਪੁਲਿਸ ਹਮਲਾਵਰ ਦੀ ਜਾਣਕਾਰੀ ਦੇਣ ਵਾਲੇ ਲਈ 6 ਹਜ਼ਾਰ ਡਾਲਰ ਕਰੀਬ ਚਾਰ ਲੱਖ ਰੁਪਏ ਦੇ ਇਨਾਮ ਦਾ ਵੀ ਐਲਾਨ ਕੀਤਾ ਹੈ।

5

ਭਾਰਤੀ ਮੂਲ ਦੇ ਅਮਰੀਕੀ ਸਿੱਖ ਨੌਜਵਾਨ ਨੂੰ ਗੋਲੀ ਮਾਰਨ ਦੇ ਛੇ ਦਿਨ ਬਾਅਦ ਅਮਰੀਕੀ ਪੁਲਿਸ ਨੇ ਹਮਲਾਵਰ ਦਾ ਇੱਕ ਸਕੈੱਚ ਜਾਰੀ ਕੀਤਾ ਹੈ।

  • ਹੋਮ
  • Photos
  • ਖ਼ਬਰਾਂ
  • ਸਿੱਖ 'ਤੇ ਹਮਲਾ ਕਰਨ ਵਾਲੇ ਦਾ ਸਕੈੱਚ ਜਾਰੀ
About us | Advertisement| Privacy policy
© Copyright@2026.ABP Network Private Limited. All rights reserved.