Auto Expo 2020: ਦੁਨੀਆ ਦੀ ਸਭ ਤੋਂ ਸਸਤੀ ਇਲੈਕਟ੍ਰਿਕ ਕਾਰ, ਜਾਣੋ ਕੀਮਤ ਤੇ ਫੀਚਰਸ
ਓਰਾ ਆਰ 1 ਦੀ ਕੀਮਤ 8,680 ਡਾਲਰ ਤੋਂ 11,293 ਡਾਲਰ ਯਾਨੀ 6.2 ਲੱਖ ਤੋਂ 8 ਲੱਖ ਰੁਪਏ ਹੈ।
Download ABP Live App and Watch All Latest Videos
View In Appਓਰਾ ਆਰ 1 'ਚ ਫਲੋਟਿੰਗ ਟਾਈਪ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਦਿੱਤਾ ਗਿਆ ਹੈ। ਇਸ ਕਾਰ ਨੂੰ 35KW ਦੀ ਮੋਟਰ ਨਾਲ ਸੰਚਾਲਿਤ ਕੀਤਾ ਗਿਆ ਹੈ। ਇਸ ਦੀ ਬੈਟਰੀ 40 ਮਿੰਟਾਂ 'ਚ 80 ਪ੍ਰਤੀਸ਼ਤ ਚਾਰਜ ਹੋ ਜਾਂਦੀ ਹੈ।
ਓਰਾ ਆਰ 1 ਦੀ ਲੰਬਾਈ 3.49 ਮੀਟਰ ਹੈ। ਇਹ ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਮਾਰੂਤੀ ਸੁਜ਼ੂਕੀ ਦੀ ਕਾਰ ਸੇਲੇਰੀਓ ਤੋਂ ਵੀ ਛੋਟੀ ਹੈ। ਜੇ ਇਹ ਭਾਰਤ 'ਚ ਲਾਂਚ ਹੁੰਦੀ ਹੈ, ਤਾਂ ਇਹ ਟਾਟਾ ਟਿਗੌਰ ਈਵੀ ਤੇ ਰੈਨੋ ਦੀ ਆਉਣ ਵਾਲੀ ਇਲੈਕਟ੍ਰਿਕ ਕਾਰ ਨੂੰ ਟੱਕਰ ਦਵੇਗੀ।
Ora R1 ਦੇ ਟਾਪ ਮਾਡਲ 'Goddess Edition' 'ਚ ਆਟੋਨੋਮਸ ਐਮਰਜੈਂਸੀ ਬ੍ਰੇਕਿੰਗ ਤੇ ਛੇ ਏਅਰਬੈਗ ਹਨ। ਇਸ 'ਚ 48 PS ਦੀ ਪਾਵਰ ਹੈ ਪਰ 125 ਐਨਐਮ ਟਾਰਕ ਜਨਰੇਟ ਕਰਦਾ ਹੈ।
ਰਿਪੋਰਟਾਂ ਦਾ ਦਾਅਵਾ ਹੈ ਕਿ ਓਰਾ ਆਰ 1 ਕਾਰ ਇੱਕ ਵਾਰ ਚਾਰਜ ਕਰਨ 'ਤੇ 351 ਕਿਲੋਮੀਟਰ ਦੌੜੇਗੀ। ਓਰਾ ਆਰ 1 ਦੇ ਬੇਸ ਮਾਡਲ ਵਿੱਚ ਦੋ ਏਅਰਬੈਗਸ, ਏਬੀਐਸ, ਰਿਵਰਸ ਪਾਰਕਿੰਗ ਸੈਂਸਰ ਤੇ ਕੈਮਰਾ, ਟਾਇਰ ਪ੍ਰੈਸ਼ਰ ਮਾਨੀਟਰਿੰਗ ਸਿਸਟਮ ਤੇ ਹਿੱਲ ਸਟਾਰਟ ਅਸਿਸਟ ਹਨ।
Auto Expo 2020: ਜੀ ਡਬਲਯੂਐਮ ਪਵੇਲੀਅਨ (GWM Pavillion) ਨੇ 2020 ਦੇ ਆਟੋ ਐਕਸਪੋ 'ਚ ਦੁਨੀਆ ਦੀ ਸਭ ਤੋਂ ਸਸਤੀ ਇਲੈਕਟ੍ਰਿਕ ਕਾਰ Ora R1 ਨੂੰ ਪੇਸ਼ ਕੀਤਾ। ਓਰਾ ਆਰ 1 ਦੁਨੀਆ ਦੀ ਸਭ ਤੋਂ ਸਸਤੀ ਇਲੈਕਟ੍ਰਿਕ ਕਾਰ ਹੈ। ਓਰਾ ਗ੍ਰੇਟ ਵਾਲ ਮੋਟਰਾਂ ਦੀ ਸਹਾਇਕ ਕੰਪਨੀ ਹੈ। ਆਓ ਜਾਣਦੇ ਹਾਂ ਇਸ ਦੀ ਕੀਮਤ ਤੇ ਫੀਚਰਸ ਬਾਰੇ।
- - - - - - - - - Advertisement - - - - - - - - -