ਓਰਬਿਟ ਬੱਸ ਦਾ ਇੱਕ ਹੋਰ ਕਾਂਡ, ਦੇਖੋ ਤਸਵੀਰਾਂ
ਏਬੀਪੀ ਸਾਂਝਾ | 11 Feb 2017 08:35 PM (IST)
1
ਬਾਦਲ ਪਰਿਵਾਰ ਦੀ ਟਰਾਂਸਪੋਰਟ ਕੰਪਨੀ ਓਰਬਿਟ ਦੀ ਬੱਸ ਇੱਕ ਵਾਰ ਮੁੜ ਸੜਕ ਹਾਦਸੇ ਦੀ ਵਜ੍ਹਾ ਬਣੀ ਹੈ। ਚਸ਼ਮਦੀਦਾਂ ਮੁਤਾਬਕ ਬੱਸ ਦੇ ਡਰਾਈਵਰ ਨੇ ਰੈੱਡ ਲਾਈਟ ਹੋਣ ਦੇ ਬਾਵਜੂਦ ਸੜਕ ਪਾਰ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਬੱਸ ਦੂਜੇ ਪਾਸਿਓਂ ਆ ਰਹੇ ਇੱਕ ਟਰੱਕ ਨਾਲ ਜਾ ਟਕਰਾਈ।
2
ਹਾਲਾਂਕਿ ਹਾਦਸੇ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਬੱਸ ‘ਚ ਸਵਾਰ ਇੱਕ ਫੌਜ ਦਾ ਜਵਾਨ ਜ਼ਖਮੀ ਹੋ ਗਿਆ। ਬੱਸ ਚੰਡੀਗੜ੍ਹ ਤੋਂ ਪਠਾਨਕੋਟ ਜਾ ਰਹੀ ਸੀ।
3
ਘਟਨਾ ਤੋਂ ਬਾਅਦ ਡਰਾਈਵਰ ਨੇ ਮੌਕੇ ਤੋਂ ਬੱਸ ਭਜਾਉਣ ਦੀ ਕੋਸ਼ਿਸ਼ ਕੀਤੀ। ਪਰ ਸਵਾਰੀਆਂ ਦੇ ਰੌਲਾ ਪਾਉਣ ‘ਤੇ ਕਰੀਬ ਇੱਕ ਕਿਲੋਮੀਟਰ ਦੂਰ ਪਹੁੰਚ ਕੇ ਉਸ ਨੂੰ ਬੱਸ ਰੋਕਣੀ ਪਈ। ਘਟਨਾ ਤੋਂ ਬਾਅਦ ਸਵਾਰੀਆਂ ਕਰੀਬ ਦੋ ਘੰਟੇ ਖੱਜਲ ਖੁਆਰ ਹੁੰਦੀਆਂ ਰਹੀਆਂ।