89ਵੇਂ ਆਸਕਰ ਅਵਾਰਡ ਦੀਆਂ ਝਲਕੀਆਂ
ਅਮਰੀਕਾ ਦੇ ਡਾਲਬੀ ਥੀਏਟਰ ਵਿੱਚ ਤਿਆਰ ਕੀਤੇ ਰੈੱਡ ਕਾਰਪੇਟ 'ਤੇ ਸਾਲ 2017 ਦੇ 89ਵੇਂ ਆਸਕਰ ਅਵਾਰਡ ਲਈ ਦੁਨੀਆ ਭਰ ਦੇ ਫ਼ਿਲਮੀ ਸਿਤਾਰੇ ਉੱਤਰੇ।
ਆਸਕਰ ਦੀਆਂ ਝਲਕੀਆਂ।
ਇਸ ਮੌਕੇ ਈਰਾਨ ਦੀ ਫ਼ਿਲਮ 'ਦਾ ਸੇਲਜ਼ਮੈਨ' ਨੂੰ ਵਿਦੇਸ਼ੀ ਭਾਸ਼ਾ ਸ਼੍ਰੇਣੀ ਦਾ ਅਵਾਰਡ ਅਤੇ 'ਫੈਂਸਸ' ਲਈ ਬੈੱਸਟ ਸਹਿ ਅਦਾਕਾਰਾ 'ਵਾਇਉਇਲਾ ਡੇਵਿਸ' ਨੂੰ ਸਨਮਾਨ ਮਿਲਿਆ।
ਸਾਲ ਦੇ ਬਿਹਤਰੀਨ ਅਦਾਕਾਰਾਂ ਨੂੰ ਆਸਕਰ ਅਵਾਰਡ ਦਿੱਤੇ ਗਏ। ਇਸ ਵਿਸ਼ਾਲ ਸਮਾਰੋਹ ਵਿੱਚ ਸਿਤਾਰਿਆਂ ਲਈ 900 ਫੁੱਟ ਲੰਬਾ ਕਾਰਪੇਟ ਤਿਆਰ ਕੀਤਾ ਗਿਆ ਸੀ। ਡਾਲਬੀ ਥੀਏਟਰ ਵਿੱਚ ਲਗਭਗ 330 ਲੋਕਾਂ ਦੇ ਬੈਠਣ ਦਾ ਪ੍ਰਬੰਧ ਸੀ।
ਥੀਏਟਰ ਵਿੱਚ ਆਸਕਰ ਅਵਾਰਡ ਦੀਆਂ ਆਦਮਕੱਦ ਮੂਰਤੀਆਂ ਸਥਾਪਿਤ ਕੀਤੀਆਂ ਗਈਆਂ ਸਨ। ਮਿਊਜ਼ੀਕਲ ਫ਼ਿਲਮ 'ਲਾ ਲਾ ਬੈਂਡ' ਨੂੰ ਸਭ ਤੋਂ ਵੱਧ 14 ਆਸਕਰ ਸ਼੍ਰੇਣੀਆਂ ਲਈ ਨਾਮਜ਼ਦ ਕੀਤਾ ਗਿਆ।
ਫ਼ਿਲਮ 'ਲਾ ਲਾ ਲੈਂਡ' ਨੂੰ ਵਧੀਆ ਗਾਣਾ, ਵਧੀਆ ਸਕੋਰ ਅਤੇ ਵਧੀਆ ਸਿਨੇਮੈਟੋਗਰਾਫੀ ਲਈ ਅਵਾਰਡ ਦਿੱਤੇ ਗਏ।
ਕੈਸੇ ਐਫਲੈਕ ਨੂੰ ਮਾਨਚੈਸਟਰ ਬਾਏ ਦਾ ਸੀ ਲਈ ਬੈੱਸਟ ਅਦਾਕਾਰ, ਬੈੱਸਟ ਸਹਿ ਅਦਾਕਾਰ ਦਾ ਅਵਾਰਡ ਮਹੇਰਸ਼ਾਲਾ ਅਲੀ ਨੂੰ ਮੂਨ ਲਾਈਟ ਲਈ ਦਿੱਤਾ ਗਿਆ।