ਸਾਬਕਾ ਮੁੱਖ ਮੰਤਰੀਆਂ ਦੀ ਰੈਲੀ 'ਚ ਸਾਨ੍ਹ ਨੇ ਪਾਇਆ ਭੜਥੂ, ਦੇਖੋ ਕਮਾਲ ਦੀਆਂ ਤਸਵੀਰਾਂ
ਅਖਿਲੇਸ਼ ਨੇ ਟਵੀਟ ਵਿੱਚ ਲਿਖਿਆ, ਵਿਕਾਸ ਪੁੱਛ ਰਿਹਾ ਹੈ: ਅੱਜ ਕੱਲ੍ਹ ਤੁਸੀਂ ਦੇਖ ਰਹੇ ਹੋ ਕਿ ਨਾ ਕਿ ਕਿਵੇਂ ਅਨਾਥ ਸਾਨ੍ਹਾਂ ਦਾ ਗੁੱਸਾ ਵੱਧਦਾ ਜਾ ਰਿਹਾ ਹੈ?
ਉੱਤਰ ਪ੍ਰਦੇਸ਼ ਵਿੱਚ ਅਖਿਲੇਸ਼ ਯਾਦਵ ਦੀ ਸਮਾਜਵਾਦੀ ਪਾਰਟੀ ਤੇ ਮਾਇਆਵਤੀ ਦੀ ਬਹੁਜਨ ਸਮਾਜ ਪਾਰਟੀ ਮਿਲ ਕੇ ਲੋਕ ਸਭਾ ਚੋਣਾਂ ਲੜ ਰਹੇ ਹਨ।
ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਸਿਆਸੀ ਪ੍ਰੋਗਰਾਮਾਂ ਵਿੱਚ ਸਾਨ੍ਹ ਨੂੰ ਦਾਖ਼ਲ ਹੋਣ ਤੋਂ ਨਹੀਂ ਰੋਕ ਸਕਦੀ ਤਾਂ ਗਰੀਬ ਕਿਸਾਨਾਂ ਦਾ ਕੀ ਹਾਲ ਹੋਵੇਗਾ, ਇਹ ਤਾਂ ਸਿਰਫ ਉਹੀ ਜਾਣਦੇ ਹੋਣਗੇ।
ਸਾਨ੍ਹ ਦੇ ਇਸ ਹੰਗਾਮੇ ਕਾਰਨ ਅਖਿਲੇਸ਼ ਯਾਦਵ ਤੇ ਮਾਇਆਵਤੀ ਦਾ ਹੈਲੀਕਾਪਟਰ ਹਵਾ ਵਿੱਚ ਅੱਧੇ ਘੰਟੇ ਤਕ ਚੱਕਰ ਕੱਟਦਾ ਰਿਹਾ।
ਅਖਿਲੇਸ਼ ਨੂੰ ਇਸ ਗੱਲ ਦੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਡੀਜੀਪੀ ਓਪੀ ਸਿੰਘ ਨੂੰ ਫ਼ੋਨ ਕਰਕੇ ਮਦਦ ਮੰਗੀ।
ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਕੰਨੌਜ ਜ਼ਿਲ੍ਹੇ ਵਿੱਚ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਦੀ ਮਹਾਗਠਜੋੜ ਰੈਲੀ ਵਿੱਚ ਵੱਡੀ ਸੁਰੱਖਿਆ ਕੁਤਾਹੀ ਦੇਖਣ ਨੂੰ ਮਿਲੀ।
ਰੈਲੀ ਵਿੱਚ ਕਿਤਿਓਂ ਆਵਾਰਾ ਸਾਨ੍ਹ ਦਾਖ਼ਲ ਹੋ ਗਿਆ ਤੇ ਉਸ ਨੇ ਅੱਧੇ ਘੰਟੇ ਤਕ ਪੁਲਿਸ ਮੁਲਾਜ਼ਮਾਂ ਤੇ ਸਫਾਈ ਕਰਮੀਆਂ ਨੂੰ ਵਾਹਣੀਂ ਪਾਈ ਰੱਖਿਆ।
ਅਖਿਲੇਸ਼ ਨੇ ਟਵੀਟ ਕਰ ਕਿਹਾ ਕਿ ਅਸੀਂ 21 ਮਹੀਨਿਆਂ ਵਿੱਚ ਐਕਸਪ੍ਰੈਸਵੇਅ ਬਣਵਾ ਦਿੱਤਾ ਸੀ ਪਰ ਪਿਛਲੇ ਦੋ ਸਾਲਾਂ ਵਿੱਚ ਜਨਤਾ ਪੰਜ ਕਰੋੜ ਆਵਾਰਾ ਪਸ਼ੂਆਂ ਕਾਰਨ ਪ੍ਰੇਸ਼ਾਨ ਹੋ ਗਈ ਹੈ।