ਲਾਰਡਸ 'ਤੇ ਪਾਕਿਸਤਾਨ ਦੀ ਫਤਹਿ
ਪਾਕਿਸਤਾਨ ਨੇ ਇੰਗਲੈਂਡ ਨੂੰ 75 ਰਨ ਨਾਲ ਮਾਤ ਦੇਕੇ ਲਾਰਡਸ ਦੇ ਮੈਦਾਨ 'ਤੇ ਇਤਿਹਾਸਿਕ ਜਿੱਤ ਦਰਜ ਕੀਤੀ ਹੈ। ਪਾਕਿਸਤਾਨ ਨੇ ਮੈਚ ਦੇ ਚੌਥੇ ਦਿਨ ਹੀ ਜਿੱਤ ਦਰਜ ਕਰ ਲਈ।
ਇੰਗਲੈਂਡ ਖਿਲਾਫ ਪਾਕਿਸਤਾਨ ਦੀ ਲਾਰਡਸ ਦੇ ਮੈਦਾਨ 'ਤੇ ਇਹ ਚੌਥੀ ਜਿੱਤ ਹੈ। ਮੈਚ 'ਚ 10 ਵਿਕਟ ਹਾਸਿਲ ਕਰਨ ਵਾਲੇ ਯਾਸਿਰ ਸ਼ਾਹ ਨੂੰ 'ਮੈਨ ਆਫ ਦ ਮੈਚ' ਚੁਣਿਆ ਗਿਆ। ਖਾਸ ਗੱਲ ਇਹ ਸੀ ਕਿ ਮੈਚ ਖਤਮ ਹੋਣ ਤੋਂ ਬਾਅਦ ਪਾਕਿਸਤਾਨ ਦੀ ਟੀਮ ਨੇ ਮਜ਼ੇਦਾਰ ਅੰਦਾਜ਼ 'ਚ ਡੰਡ ਕੱਡੇ ਅਤੇ ਵਿਖਾਇਆ ਕਿ ਉਨ੍ਹਾਂ ਨੂੰ ਹਰਾਉਣਾ ਆਸਾਂ ਨਹੀਂ।
ਪਾਕਿਸਤਾਨ ਦੀ ਟੀਮ ਦੂਜੀ ਪਾਰੀ 'ਚ 215 ਰਨ 'ਤੇ ਆਲ ਆਊਟ ਹੋਈ। ਕ੍ਰਿਸ ਵੋਕਸ ਨੇ ਇਸ ਪਾਰੀ ਦੌਰਾਨ 5 ਵਿਕਟ ਆਪਣੀ ਝੋਲੀ 'ਚ ਪਾਏ। 283 ਰਨ ਦਾ ਪਿੱਛਾ ਕਰਨ ਉਤਰੀ ਇੰਗਲੈਂਡ ਦੀ ਟੀਮ ਨੂੰ ਦੂਜੀ ਪਾਰੀ 'ਚ ਵਿੰਸ, ਬੈਲੈਂਸ ਅਤੇ ਬੇਅਰਸਟੋ ਨੇ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਲਗਾਤਾਰ ਡਿਗਦੇ ਵਿਕਟਾਂ ਵਿਚਾਲੇ ਇਹ ਬੱਲੇਬਾਜ਼ ਵੀ ਜਾਦਾ ਸਮਾਂ ਟਿਕ ਨਹੀਂ ਸਕੇ।
ਯਾਸਿਰ ਸ਼ਾਹ ਨੇ ਇੰਗਲੈਂਡ ਦੀ ਦੂਜੀ ਪਾਰੀ 'ਚ 4 ਬੱਲੇਬਾਜ਼ਾਂ ਨੂੰ ਪੈਵਲੀਅਨ ਦਾ ਰਾਹ ਵਿਖਾਇਆ। ਯਾਸਿਰ ਨੇ ਮੈਚ 'ਚ ਕੁਲ 10 ਵਿਕਟ ਆਪਣੇ ਨਾਮ ਕੀਤੇ। ਇੰਗਲੈਂਡ ਨੂੰ ਜਿੱਤ ਲਈ 283 ਰਨ ਦੀ ਲੋੜ ਸੀ, ਪਰ ਇਹ ਟੀਮ ਟੀਚੇ ਤੋਂ 75 ਰਨ ਪਹਿਲਾਂ ਹੀ ਢੇਰ ਹੋ ਗਈ।
ਪਾਕਿਸਤਾਨ ਨੇ ਪਹਿਲੀ ਪਾਰੀ 'ਚ ਮਿਸਬਾਹ ਉਲ ਹੱਕ ਦੇ ਦਮਦਾਰ 114 ਰਨ ਦੇ ਸੈਂਕੜੇ ਦੇ ਆਸਰੇ 339 ਰਨ ਦਾ ਸਨਮਾਨਜਨਕ ਸਕੋਰ ਖੜਾ ਕੀਤਾ। ਪਾਕਿਸਤਾਨ ਨੂੰ ਸਭ ਤੋਂ ਵਧ ਕ੍ਰਿਸ ਵੋਕਸ ਨੇ ਪਰੇਸ਼ਾਨ ਕੀਤਾ ਅਤੇ ਪਹਿਲੀ ਪਾਰੀ ਦੌਰਾਨ 6 ਵਿਕਟ ਝਟਕੇ।
ਜਵਾਬ 'ਚ ਇੰਗਲੈਂਡ ਦੀ ਟੀਮ ਪਹਿਲੀ ਪਾਰੀ 'ਚ ਕਪਤਾਨ ਕੁੱਕ ਦੇ 81 ਰਨ ਦੀ ਦਮਦਾਰ ਪਾਰੀ ਦੇ ਬਾਵਜੂਦ 272 ਰਨ ਹੀ ਬਣਾ ਸਕੀ। ਪਾਕਿਸਤਾਨ ਦੇ ਫਿਰਕੀਬਾਜ਼ ਯਾਸਿਰ ਸ਼ਾਹ ਨੇ 6 ਵਿਕਟ ਹਾਸਿਲ ਕਰ ਇੰਗਲੈਂਡ ਨੂੰ ਆਲ ਆਊਟ ਕਰਨ 'ਚ ਖਾਸ ਭੂਮਿਕਾ ਨਿਭਾਈ।
ਪਾਕਿਸਤਾਨ ਨੇ ਇੰਗਲੈਂਡ ਨੂੰ 75 ਰਨ ਨਾਲ ਮਾਤ ਦੇਕੇ ਲਾਰਡਸ ਦੇ ਮੈਦਾਨ 'ਤੇ ਇਤਿਹਾਸਿਕ ਜਿੱਤ ਦਰਜ ਕੀਤੀ ਹੈ। ਪਾਕਿਸਤਾਨ ਨੇ ਮੈਚ ਦੇ ਚੌਥੇ ਦਿਨ ਹੀ ਜਿੱਤ ਦਰਜ ਕਰ ਲਈ।
ਮੈਚ ਦੇ ਚੌਥੇ ਦਿਨ ਇੰਗਲੈਂਡ ਨੂੰ 207 ਰਨ 'ਤੇ ਢੇਰ ਕਰ ਪਾਕਿਸਤਾਨ ਨੇ ਮੈਚ 'ਤੇ ਕਬਜਾ ਕੀਤਾ। ਇੰਗਲੈਂਡ ਨੂੰ ਆਲ ਆਊਟ ਕਰਨ 'ਚ ਪਾਕਿਸਤਾਨ ਦੇ ਗੇਂਦਬਾਜ਼ ਯਾਸਿਰ ਸ਼ਾਹ ਦਾ ਖਾਸ ਯੋਗਦਾਨ ਰਿਹਾ।