ਸਪੇਨ 'ਚ 'ਰਾਜ ਕਰਦਾ ਖਾਲਸਾ'
ਇਸ ਸਮਾਰੋਹ ਵਿੱਚ ਰਾਸ਼ਟਰਪਤੀ ਤੋਂ ਇਲਾਵਾ ਧਾਰਮਿਕ ਵਿਭਾਗ ਤੋਂ ਕਤਲਾਨ ਮੰਤਰੀ ਇਨਰਿਕ ਵੇਨਦਰੇਜ, ਵਿਦੇਸ਼ ਮੰਤਰਾਲੇ ਤੋਂ ਮਾਰੀਨਾ ਫਾਲਕੋ, ਸ਼ਹਿਰ ਦੇ ਮੇਅਰ ਮਾਰੀਆ ਦੋਲੋਰਸ, ਏ.ਡੀ.ਜੀ.ਪੀ ਜੂਆਨ ਫੀਗੇਰਾ, ਆਈ.ਜੀ ਚਾਵੀਅਰ ਕਰਿਅੋਸ, ਐਸ.ਐਸ.ਪੀ. ਲੂਰਦੇਸ ਅਤੇ ਇੰਸਪੈਕਟਰ ਮਾਰਸਲ ਪਾਸੋਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਤਲੂਨੀਆ ਵਸਦੀ ਸਿੱਖ ਸੰਗਤ ਅਤੇ ਗੁਰੂ ਘਰਾਂ ਪ੍ਰਬੰਧਕ ਪਹੁੰਚੇ।
ਖਾਸ ਗੱਲ ਇਹ ਹੈ ਕਿ ਗਗਨਦੀਪ ਸਿੰਘ ਨੇ ਇਸ ਕਿਤਾਬ ਦੀ ਭੇਟਾ ਸਿਰਫ ਪਾਠਕ ਦੀ ਆਸੀਸ ਰੱਖੀ ਹੈ ਭਾਵ ਇਹ ਕਿਤਾਬ ਪਾਠਕਾਂ ਨੂੰ ਮੁਫਤ ਦਿੱਤੀ ਜਾ ਰਹੀ ਹੈ।
ਗਗਨਦੀਪ ਸਿੰਘ ਵੱਲੋਂ ਅਣਥੱਕ ਮਿਹਨਤ ਕਰਕੇ ਲਿਖੀ ਗਈ ਕਿਤਾਬ ਪੰਜ ਦਰਿਆਵਾਂ ਵਾਲੇ ਕਤਲੂਨੀਆ ਵਿੱਚ ਨੂੰ ਲੋਕ ਅਰਪਣ ਕੀਤਾ ਗਿਆ। ਕਿਤਾਬ ਦੀ ਘੁੰਢ ਚੁਕਾਈ ਸਮਾਰੋਹ ਦੌਰਾਨ ਕਤਲੂਨੀਆ ਦੇ ਰਾਸ਼ਟਰਪਤੀ ਕਾਰਲਾਸ ਪੁਜ਼ਦਾਮੋਨ ਵਿਸ਼ੇਸ਼ ਤੌਰ 'ਤੇ ਪਹੁੰਚੇ ਅਤੇ ਰਾਸ਼ਟਰਪਤੀ ਨੇ ਗਗਨਦੀਪ ਸਿੰਘ ਦੀ ਲਿਖੀ ਕਿਤਾਬ ਦੀ ਘੁੰਢ ਚੁਕਾਈ ਕੀਤੀ।
ਇਹ ਕਿਤਾਬ ਖਾਸ ਤੌਰ 'ਤੇ ਕਤਲਾਨ ਭਾਸ਼ਾ ਸਿੱਖਣ ਲਈ ਪੰਜਾਬੀ ਵਿੱਚ ਲਿਖੀ ਗਈ ਹੈ ਤਾਂ ਜੋ ਕਤਲਾਨ ਵਸਦਾ ਹਰ ਪੰਜਾਬੀ ਉੱਥੋਂ ਦੀ ਭਾਸ਼ਾ ਸਿੱਖ ਕੇ ਦੇਸ਼ ਦੀ ਤਰੱਕੀ 'ਚ ਯੋਗਦਾਨ ਪਾ ਸਕੇ।
ਬਾਰਸੀਲੋਨਾ:- ਪਿਛਲੇ ਦਿਨੀਂ ਕਤਲੂਨੀਆ ਦੇ ਰਾਸ਼ਟਰਪਤੀ ਕਾਰਲਾਸ ਪੁਜ਼ਦਾਮੋਨ ਵੱਲੋਂ ਕਤਲੂਨੀਆ ਦੇ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਅੰਮ੍ਰਿਤਧਾਰੀ ਨੌਜਵਾਨ ਗਗਨਦੀਪ ਸਿੰਘ ਨੇ ਵਿਦੇਸ਼ੀ ਧਰਤੀ 'ਤੇ ਇੱਕ ਹੋਰ ਪ੍ਰਾਪਤੀ ਕਰਕੇ ਸਿਹਰਾ ਆਪਣੇ ਇਸ਼ਟ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦਿੱਤਾ ਹੈ।
ਗਗਨਦੀਪ ਪੰਜਾਬੀਆਂ ਨੂੰ ਸੁਨੇਹਾ ਭੇਜਦੇ ਕਹਿੰਦੇ ਹਨ ਕਿ ਸਾਨੂੰ ਹਰ ਭਾਸ਼ਾ ਸਿੱਖਣੀ ਜ਼ਰੂਰੀ ਹੈ, ਪਰ ਆਪਣੀ ਮਾਂ-ਬੋਲੀ ਵਿੱਚ ਮੁਹਾਰਤ ਹੋਣੀ ਸਾਡਾ ਪਹਿਲਾ ਫਰਜ਼ ਹੈ।
ਗਗਨਦੀਪ ਪੰਜਾਬੀਆਂ ਨੂੰ ਸੁਨੇਹਾ ਭੇਜਦੇ ਕਹਿੰਦੇ ਹਨ ਕਿ ਸਾਨੂੰ ਹਰ ਭਾਸ਼ਾ ਸਿੱਖਣੀ ਜ਼ਰੂਰੀ ਹੈ, ਪਰ ਆਪਣੀ ਮਾਂ-ਬੋਲੀ ਵਿੱਚ ਮੁਹਾਰਤ ਹੋਣੀ ਸਾਡਾ ਪਹਿਲਾ ਫਰਜ਼ ਹੈ।
ਇਹ ਕਿਤਾਬ ਖਾਸ ਤੌਰ 'ਤੇ ਕਤਲਾਨ ਭਾਸ਼ਾ ਸਿੱਖਣ ਲਈ ਪੰਜਾਬੀ ਵਿੱਚ ਲਿਖੀ ਗਈ ਹੈ ਤਾਂ ਜੋ ਕਤਲਾਨ ਵਸਦਾ ਹਰ ਪੰਜਾਬੀ ਉੱਥੋਂ ਦੀ ਭਾਸ਼ਾ ਸਿੱਖ ਕੇ ਦੇਸ਼ ਦੀ ਤਰੱਕੀ 'ਚ ਯੋਗਦਾਨ ਪਾ ਸਕੇ।
ਗਗਨਦੀਪ ਸਿੰਘ ਨੇ ਕਿਹਾ ਕਿ ਕਤਲਾਨ ਵਾਸੀ ਉਨਾਂ ਦੀ ਭਾਸ਼ਾ ਸਿੱਖਣ ਤੇ ਪ੍ਰਫੁਲਿਤ ਕਰਨ ਲਈ ਉਸ ਦਾ ਅਥਾਹ ਸਨਮਾਨ ਕਰਦੇ ਹਨ, ਅਤੇ ਆਪਣੀ ਭਾਸ਼ਾ ਤੋਂ ਮੁੱਖ ਮੋੜਨਾ ਕਾਮਯਾਬੀ ਤੋਂ ਮੁੱਖ ਮੋੜਨਾ ਹੁੰਦਾ ਹੈ।
ਗਗਨਦੀਪ ਸਿੰਘ ਨੇ ਇਹ ਕਿਤਾਬ ਸੰਪੂਰਨ ਹੋਣ ਤੋਂ ਬਾਅਦ ਲੋਕ ਅਰਪਣ ਹੋਣ ਲਈ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਅਤੇ ਕਿਤਾਬ ਲਿਖਣ ਲਈ ਸਹਿਯੋਗ ਕਰਨ ਵਾਲੇ ਆਪਣੇ ਦੋਸਤਾਂ ਤੇ ਸਬੰਧੀਆਂ ਅਨਤੋਨੀਆ ਫੇਰਨਾਦੇਸ, ਭਗਵੰਤ ਸਿੰਘ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਖੋਜ ਵਿਦਿਆਰਥੀ ਪਰਮਿੰਦਰ ਸਿੰਘ ਸ਼ੌਂਕੀ ਅਤੇ ਮਾਤਾ-ਪਿਤਾ ਦਾ ਵੀ ਧੰਨਵਾਦ ਕੀਤਾ।
ਕਿਤਾਬ ਨੂੰ ਕਤਲੂਨੀਆ ਦੀਆਂ ਸਾਰੀਆਂ ਲਾਇਬ੍ਰੇਰੀਆਂ ਵਿੱਚ ਵੀ ਭੇਜਿਆ ਗਿਆ ਹੈ।