✕
  • ਹੋਮ

ਹਸਪਤਾਲ 'ਚ ਪਰਮੀਸ਼ ਦੀ ਹਾਲਤ ਸਥਿਰ, ਵੇਖੋ ਤਸਵੀਰਾਂ

ਏਬੀਪੀ ਸਾਂਝਾ   |  14 Apr 2018 05:27 PM (IST)
1

ਹੁਣ ਇਕ ਗੈਂਗਸਟਰ ਦਿਲਪ੍ਰੀਤ ਨੇ ਇਸ ਹਮਲੇ ਦੀ ਜ਼ਿੰਮੇਦਾਰੀ ਲਈ ਹੈ। ਦਿਲਪ੍ਰੀਤ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਇੱਕ ਪੋਸਟ ਪਾ ਕੇ ਇਹ ਸਾਫ ਕਬੂਲ ਕੀਤਾ ਹੈ ਕਿ ਹਮਲਾ ਉਸ ਨੇ ਹੀ ਕੀਤਾ ਹੈ।

2

ਪਰਮੀਸ਼ ਨੇ ਪੰਜਾਬੀ ਫ਼ਿਲਮ ਰੌਕੀ ਮੈਂਟਲ ਤੇ ਪੰਜਾਬ ਬੋਲਦਾ ਵੀ ਕੀਤੀਆਂ ਹਨ।

3

4

ਪਰਮੀਸ਼ ਨੇ ਕਈ ਗੀਤਾਂ ਵਿੱਚ ਮਾਡਲਿੰਗ ਵੀ ਕੀਤੀ ਹੈ। ਪਰਮੀਸ਼ ਨੇ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਤੇ ਪੰਜਾਬੀ ਦੇ ਮੁੱਦਈ ਵਜੋਂ ਜਾਣੇ ਜਾਂਦੇ ਆਪਣੇ ਪਿਤਾ ਡਾ. ਸਤੀਸ਼ ਕੁਮਾਰ ਵਰਮਾ ਤੋਂ ਪ੍ਰਭਾਵਿਤ ਹੋ ਕੇ ਬਤੌਰ ਰੰਗਕਰਮੀ ਆਪਣਾ ਕਰੀਅਰ ਸ਼ੁਰੂ ਕੀਤਾ ਸੀ। ਉਸ ਨੇ 10 ਸਾਲਾਂ ਤਕ ਥੀਏਟਰ ਵਿੱਚ ਕੰਮ ਕੀਤਾ ਹੈ।

5

ਪਾਲੀਵੁੱਡ ਦੇ ਮਸ਼ਹੂਰ ਗਾਇਕ, ਮਾਡਲ ਤੇ ਵੀਡੀਓ ਨਿਰਦੇਸ਼ਕ ਪਰਮੀਸ਼ ਵਰਮਾ ਨੂੰ ਬੀਤੀ ਦੇਰ ਰਾਤ ਮੋਹਾਲੀ ‘ਚ ਗੋਲੀ ਮਾਰ ਦਿੱਤੀ ਗਈ। ਪਰਮੀਸ਼ ਨੂੰ ਜ਼ਖ਼ਮੀ ਹਾਲਤ ‘ਚ ਫੋਰਟਿਸ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿੱਥੇ ਉਸਦੀ ਹਾਲਤ ਹੁਣ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

6

ਐੱਸ.ਏ.ਐੱਮ.ਨਗਰ ਦੇ ਕੁਲਦੀਪ ਚਾਹਲ ਨੇ ਦੱਸਿਆ ਕਿ ਪਰਮੀਸ਼ ਨੂੰ ਦੇਰ ਰਾਤ ਸੈਕਟਰ 91 ‘ਚ ਕਿਸੇ ਨੇ ਗੋਲੀ ਮਾਰ ਦਿੱਤੀ ਸੀ। ਪਰਮੀਸ਼ ਦੇ ਗੋਡੇ ਤੇ ਲੱਕ ਵਿੱਚ ਗੋਲ਼ੀ ਲੱਗੀ ਸੀ।

  • ਹੋਮ
  • Photos
  • ਖ਼ਬਰਾਂ
  • ਹਸਪਤਾਲ 'ਚ ਪਰਮੀਸ਼ ਦੀ ਹਾਲਤ ਸਥਿਰ, ਵੇਖੋ ਤਸਵੀਰਾਂ
About us | Advertisement| Privacy policy
© Copyright@2026.ABP Network Private Limited. All rights reserved.