ਪਹਿਲੀ ਵਾਰ ਜਹਾਜ਼ 'ਚ ਬੈਠੇ ਲੜਕੇ ਦਾ ਕਾਰਾ, ਵਾਲ-ਵਾਲ ਬਚੇ ਯਾਤਰੀ
ਇਹ ਲੜਕਾ ਅਜਮੇਰ 'ਚ ਬੈਂਕ 'ਚ ਕੰਮ ਕਰਦਾ ਹੈ। ਪਹਿਲੀ ਵਾਰ ਹਵਾਈ ਯਾਤਰਾ ਕਰ ਰਿਹਾ ਸੀ। ਉਸ ਨੂੰ ਨਹੀਂ ਪਤਾ ਸੀ ਕਿ ਗੇਟ ਐਮਰਜੈਂਸੀ ਲਈ ਹੈ। ਇੱਕ ਬੌਂਡ ਸਾਈਨ ਕਰਵਾ ਕੇ ਇਸ ਲੜਕੇ ਨੂੰ ਛੱਡ ਦਿੱਤਾ ਗਿਆ ਹੈ।
ਗੋ ਏਅਰ ਦੇ ਬੁਲਾਰੇ ਮੁਤਾਬਕ ਇਹ ਯਾਤਰੀ ਗੋ ਏਅਰ ਦੀ ਫਲਾਇਟ G8 149 'ਚ ਦਿੱਲੀ ਤੋਂ ਪਟਨਾ ਯਾਤਰਾ ਕਰ ਰਿਹਾ ਸੀ।
ਇਸ ਲੜਕੇ ਨੂੰ ਸਿਕਿਓਰਟੀ ਦੇ ਹਵਾਲੇ ਕਰ ਦਿੱਤਾ ਗਿਆ। ਹਾਲਾਂਕਿ ਇਸ ਲੜਕੇ ਨੇ ਮੰਨਿਆ ਕਿ ਉਸ ਤੋਂ ਇਹ ਗਲਤੀ ਅਣਜਾਣੇ 'ਚ ਹੋਈ ਹੈ।
ਐਮਰਜੈਂਸੀ ਗੇਟ ਦਾ ਲੌਕ ਹਵਾਈ ਯਾਤਰੀ ਨੇ ਖੋਲ੍ਹ ਦਿੱਤਾ ਪਰ ਕਿਸਮਤ ਨਾਲ ਕੈਬਿਨ 'ਚ ਏਅਰ ਪ੍ਰੈਸ਼ਰ ਐਨਾ ਸੀ ਕਿ ਗੇਟ ਪੂਰੀ ਤਰ੍ਹਾਂ ਖੁੱਲ੍ਹ ਨਹੀਂ ਸਕਿਆ।
ਬੀਤੀ 22 ਸਤੰਬਰ ਨੂੰ ਦਿੱਲੀ ਤੋਂ ਪਟਨਾ ਲਈ ਉਡਾਣ ਭਰ ਚੁੱਕੀ ਗੋ ਏਅਰ ਫਲਾਈਟ 'ਚ ਲੜਕੇ ਨੇ ਉਸ ਸਮੇਂ ਸਨਸਨੀ ਫੈਲਾ ਦਿੱਤੀ ਜਦੋਂ ਉਸ ਨੇ ਉਡਾਣ ਦਰਮਿਆਨ ਐਮਰਜੈਂਸੀ ਗੇਟ ਖੋਲ੍ਹਣ ਦੀ ਕੋਸ਼ਿਸ਼ ਕੀਤੀ।
ਪਹਿਲੀ ਵਾਰ ਹਵਾਈ ਯਾਤਰਾ ਕਰਨ ਦੌਰਾਨ ਲੋਕਾਂ ਦੇ ਮਨ ਵਿੱਚ ਕਈ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਹਨ। ਇਸ ਦੇ ਚੱਲਦਿਆਂ 20 ਸਾਲ ਤੋਂ ਵੱਧ ਉਮਰ ਦੇ ਲੜਕੇ ਨੇ ਅਜਿਹਾ ਕਾਰਾ ਕਰ ਦਿੱਤਾ ਜਿਸ ਨਾਲ ਸਾਰੇ ਯਾਤਰੀਆਂ ਦੀ ਜਾਨ ਖਤਰੇ 'ਚ ਪੈ ਗਈ। ਦਿੱਲੀ ਤੋਂ ਪਟਨਾ ਜਾਣ ਵਾਲੀ ਗੋ ਏਅਰ ਫਲਾਈਟ 'ਚ ਇਹ ਹਾਦਸਾ ਹੁੰਦਿਆਂ ਬਚਿਆ।