ਪਟਿਆਲਾ ਦੀ ਫ਼ਿਲਮੀ ਸਟਾਈਲ 'ਚ ਹੋਈ ਲੁੱਟ ਦੀਆਂ CCTV ਤਸਵੀਰਾਂ
ਪਰ ਇਸ ਲੁੱਟ ਦੀ ਵਾਰਦਾਤ ਕਾਰਨ ਇੱਕ ਵਾਰ ਫੇਰ ਤੋਂ ਮੁੱਖ ਮੰਤਰੀ ਦੇ ਖੁਦ ਦੇ ਸ਼ਹਿਰ ਦੀ ਸੁਰੱਖਿਆ ਸਵਾਲਾ ਵਿੱਚ ਆ ਗਈ ਹੈ ਤੇ ਸਥਾਨਕ ਦੁਕਾਨਦਾਰਾਂ ਵਿੱਚ ਵੀ ਸਹਿਮ ਦਾ ਮਾਹੌਲ ਬਣ ਗਿਆ ਹੈ।
ਪੁਲਿਸ ਵੱਲੋਂ ਸਥਾਨਕ ਦੁਕਾਨਾਂ ਤੋਂ ਸੀ.ਸੀ.ਟੀ.ਵੀ. ਫੁਟੇਜ਼ ਇਕੱਠੀ ਕਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਜਦੋਂ ਧਰਮਪਾਲ ਬਾਂਸਲ ਨੂੰ ਹੋਸ਼ ਆਇਆ ਲੁੱਟ ਦਾ ਉਦੋਂ ਪਤਾ ਲੱਗਾ।
ਇਸੇ ਦਾ ਫਾਇਦਾ ਚੁੱਕ ਲੁਟੇਰੇ ਬੜੇ ਹੀ ਅਰਾਮ ਨਾਲ ਫ਼ਿਲਮੀ ਅੰਦਾਜ਼ ਵਿੱਚ ਇਸ ਲੁੱਟ ਨੂੰ ਅੰਜ਼ਾਮ ਦੇ ਕੇ ਨਿਕਲ ਗਏ।
ਮੌਕੇ 'ਤੇ ਮੌਜੂਦ ਲੋਕਾਂ ਨੂੰ ਲੁੱਟ ਦੀ ਵਾਰਦਾਤ ਬਾਰੇ ਕੁਝ ਪਤਾ ਨਹੀਂ ਲੱਗਾ ਤੇ ਉਹ ਧਰਮਪਾਲ ਨੂੰ ਸੰਭਾਲਣ ਲੱਗ ਪਏ।
ਆਪਣੀ ਪਲੈਨਿੰਗ ਮੁਤਾਬਕ ਪਿੱਛੇ ਵੱਖਰੇ ਮੋਟਰਸਾਈਕਲ 'ਤੇ ਆ ਰਹੇ ਲੁਟੇਰਿਆਂ ਨੇ ਧਰਮਪਾਲ ਬਾਂਸਲ ਦਾ ਸਕੂਟਰ ਚੁੱਕਿਆ ਤੇ ਰਫੂਚੱਕਰ ਹੋ ਗਏ।
ਪਹਿਲੇ ਮੋਟਰਸਾਈਕਲ ਸਵਾਰ ਨੇ ਸਿਰ ਵਿੱਚ ਲੋਹੇ ਦੀ ਰਾਡ ਮਾਰ ਕੇ ਹੇਠਾਂ ਸੁੱਟ ਦਿੱਤਾ।
ਪਟਿਆਲਾ ਦੇ ਮੋਦੀ ਕਾਲਜ ਵਾਲੇ ਰੋਡ ਤੋਂ ਆਪਣੇ ਸਕੂਟਰ 'ਤੇ ਬੈਂਕ ਪੈਸੇ ਜਮ੍ਹਾਂ ਕਰਵਾਉਣ ਜਾ ਰਹੇ 70 ਸਾਲਾ ਹਿੰਦੁਸਤਾਨ ਲੀਵਰ ਦੇ ਡੀਲਰ ਧਰਮਪਾਲ ਬਾਂਸਲ ਨੂੰ ਦੋ ਮੋਟਰਸਾਈਕਲ ਸਵਾਰਾਂ ਨੇ ਲੁੱਟਿਆ।
ਲੁਟੇਰਿਆਂ ਨੇ ਦੋ ਪਾਰਟੀਆਂ ਬਣਾ ਕੇ ਫ਼ਿਲਮੀ ਅੰਦਾਜ਼ ਵਿੱਚ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ। ਲੁੱਟ ਦੀ ਘਟਨਾ ਸੀ.ਸੀ.ਟੀ.ਵੀ. ਵਿੱਚ ਕੈਦ ਹੋ ਗਈ।
ਪਟਿਆਲਾ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਸ਼ਹਿਰ ਤੇ ਨਿੱਜੀ ਰਿਹਾਇਸ਼ ਤੋਂ ਮਹਿਜ਼ ਡੇਢ ਕਿਲੋਮੀਟਰ ਦੀ ਦੂਰੀ 'ਤੇ ਲੁਟੇਰਿਆਂ ਨੇ ਦਿਨ-ਦਿਹਾੜੇ ਇੱਕ ਵਪਾਰੀ ਤੋਂ 3 ਲੱਖ 50 ਹਜ਼ਾਰ ਲੁੱਟ ਲਏ।