✕
  • ਹੋਮ

ਪਟਨੇ 'ਚ ਚੰਦ ਚੜਿਆ

ਏਬੀਪੀ ਸਾਂਝਾ   |  03 Dec 2016 01:20 PM (IST)
1

ਗੁਰੂਦਵਾਰਾ ਸ਼੍ਰੀ ਕੰਗਨਘਾਟ ਸਾਹਿਬ ਤਖਤ ਸਾਹਿਬ ਸ਼੍ਰੀ ਹਰਿਮੰਦਿਰ ਜੀ ਪਟਨਾ ਸਾਹਿਬ ਦੇ ਨੇੜੇ ਹੀ ਸਥਿਤ ਹੈ। ਬਾਲ ਗੋਬਿੰਦ ਰਾਏ ਜੀ ਇਥੇ ਅਪਣੇ ਸਾਥੀਆਂ ਨਾਲ ਖੇਲਣ ਆਇਆ ਕਰਦੇ ਸਨ।

2

ਗੁਰੂਦਵਾਰਾ ਸ਼੍ਰੀ ਬਾਲ ਲੀਲਾ ਸਾਹਿਬ ਮੈਨੀ ਸੰਗਤ ਤਖਤ ਸਾਹਿਬ ਸ਼੍ਰੀ ਹਰਿਮੰਦਿਰ ਜੀ ਪਟਨਾ ਸਾਹਿਬ ਦੇ ਪਿਛਲੇ ਪਾਸੇ ਵਲ ਸਥਿਤ ਹੈ ਇਹ ਸਥਾਨ ਪਟਨਾ ਦੇ ਰਾਜੇ ਫ਼ਤਿਹ ਚੰਦ ਮੈਨੀ ਦਾ ਸੀ। ਕੋਈ ਔਲਾਦ ਨਾ ਹੋਣ ਕਾਰਨ ਰਾਣੀ ਦਾ ਬਾਲ ਗੋਬਿੰਦ ਰਾਏ ਜੀ ਨਾਲ ਬਹੁਤ ਪਿਆਰ ਸੀ। ਗੁਰੂ ਸਾਹਿਬ ਵੀ ਅਕਸਰ ਖੇਲਨ ਲਈ ਇਥੇ ਖੇਡਣ ਆਇਆ ਕਰਦੇ ਸਨ।

3

ਗੁਰੂਦਵਾਰਾ ਸ਼੍ਰੀ ਗੁਰੂ ਕਾ ਬਾਗ ਸਾਹਿਬ, ਪਟਨਾ ਸ਼ਹਿਰ 'ਚ ਸਥਿਤ ਹੈ। ਬਾਲ ਗੋਬਿੰਦ ਦੇ ਜਨਮ ਦੀ ਖਬਰ ਸੁਣਨ ਤੋਂ ਕੁਝ ਮਹੀਨਿਆਂ ਬਾਅਦ ਪਿਤਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਟਨਾ ਸ਼ਹਿਰ ਆਏ ਸਨ ਤੇ ਇਸ ਅਸਥਾਨ ਤੇ ਦੋਵਾਂ ਗੁਰੂ ਪਿਤਾ ਤੇ ਪੁੱਤਰ ਦੋ ਮਹਾਨ ਰੁਹਾਂ ਦੀ ਪਹਿਲੀ ਮਿਲਣੀ ਹੋਈ ਸੀ।

4

ਗੁਰੂਦਵਾਰਾ ਸ਼੍ਰੀ ਗਊ ਘਾਟ, ਪਟਨਾ ਸਾਹਿਬ ਮਹਾਤਮਾ ਗਾਂਧੀ ਪੁਲ ਕੋਲ ਅਸ਼ੋਕਾ ਸੜਕ ਤੇ ਸਥਿਤ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਇਸ ਅਸਥਾਨ (ਪਿੰਡ ਬਿਸ਼ਮਬਰਪੁਰਾ) ਤੇ ਆਏ ਅਤੇ ਭਾਈ ਜੈਤ ਮੱਲ ਜੀ ਨਾਲ ਵਾਰਤਾਲਾਪ ਕੀਤੀ ਸੀ।

  • ਹੋਮ
  • Photos
  • ਖ਼ਬਰਾਂ
  • ਪਟਨੇ 'ਚ ਚੰਦ ਚੜਿਆ
About us | Advertisement| Privacy policy
© Copyright@2026.ABP Network Private Limited. All rights reserved.