ਕਦੇ ਨਹੀਂ ਦੇਖੇ ਹੋਣੇ ਆਕਾਸ਼ 'ਚ ਇਹ ਖ਼ੂਬਸੂਰਤ ਦ੍ਰਿਸ਼
ਏਬੀਪੀ ਸਾਂਝਾ | 02 Jan 2017 01:19 PM (IST)
1
ਕਦੇ ਨਹੀਂ ਦੇਖੇ ਹੋਣੇ ਆਕਾਸ਼ 'ਚ ਇਹ ਖ਼ੂਬਸੂਰਤ ਦ੍ਰਿਸ਼
2
ਇਸ ਲੇਜ਼ਰ ਸ਼ੋਅ ਦੀ ਰਵਾਇਤ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਕਈ ਸਾਲ ਤੋਂ ਚੱਲਦੀ ਆ ਰਹੀ ਹੈ ਪਰ ਪ੍ਰਕਾਸ਼ ਪੁਰਬ ਸਮਾਗਮਾਂ ਮੌਕੇ ਇਸ ਤਕਨਾਲੋਜੀ ਨੂੰ ਕਾਫ਼ੀ ਵਿਕਸਿਤ ਰੂਪ ਵਿੱਚ ਪੇਸ਼ ਕੀਤਾ ਜਾ ਰਿਹਾ ਹੈ।
3
ਇਸ ਲੇਜ਼ਰ ਸ਼ੋਅ ਦੌਰਾਨ ਜਿੱਥੇ ਆਕਾਸ਼ ਵਿੱਚ ਅਦਭੁਤ ਨਜ਼ਾਰੇ ਅੱਖਾਂ ਚੁੰਧਿਆ ਦਿੰਦੇ ਹਨ ਉੱਥੇ ਹੀ ਇਤਿਹਾਸ ਦੀ ਖ਼ੂਬਸੂਰਤ ਪੇਸ਼ਕਾਰੀ ਵੀ ਸੰਗਤ ਦੇ ਦਿਲਾਂ ਵਿੱਚ ਉੱਤਰ ਜਾਂਦੀ ਹੈ।
4
ਲੇਜ਼ਰ ਤਕਨਾਲੋਜੀ ਦੇ ਜ਼ਰੀਏ ਇੱਥੇ ਹਰ ਰਾਤ ਨੂੰ ਤਖ਼ਤ ਸ੍ਰੀ ਪਟਨਾ ਸਾਹਿਬ ਰਹਿੰਦਿਆਂ ਗੁਰੂ ਦਸਮੇਸ਼ ਪਿਤਾ ਦੇ ਇਤਿਹਾਸ ਸਮੇਤ ਸਿੱਖ ਇਤਿਹਾਸ ਦੇ ਸੁਨਹਿਰੀ ਪੰਨਿਆਂ ਨੂੰ ਆਕਾਸ਼ ਵਿੱਚ ਉਕੇਰਿਆ ਜਾਂਦਾ ਹੈ।
5
ਇਹ ਲੇਜ਼ਰ ਸ਼ੋਅ ਕੋਈ ਆਮ ਨਹੀਂ ਬਲਕਿ ਰੂਹਾਨੀ ਰੰਗ ਨਾਲ ਰੰਗਿਆ ਹੋਇਆ ਹੈ।
6
ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਪ੍ਰਕਾਸ਼ ਪੁਰਬ ਸਮਾਗਮਾਂ ਮੌਕੇ ਸਜੀਆਂ ਹੋਈਆਂ ਰੌਣਕਾਂ ਦੇ ਖ਼ੂਬਸੂਰਤ ਰੰਗਾਂ 'ਚ ਇੱਕ ਰੰਗ ਸ਼ਾਮਿਲ ਹੈ ਇੱਥੋਂ ਦਾ ਲੇਜ਼ਰ ਸ਼ੋਅ।