✕
  • ਹੋਮ

ਟੈਸਟ 'ਚ ਟੀ-20 ਦਾ ਬਦਲਾ

ਏਬੀਪੀ ਸਾਂਝਾ   |  24 Jul 2016 03:25 PM (IST)

ਟੀਮ ਇੰਡੀਆ ਨੇ ਵੈਸਟ ਇੰਡੀਜ਼ ਖਿਲਾਫ ਪਹਿਲੇ ਟੈਸਟ 'ਚ ਜਿੱਤ ਲਗਭਗ ਪੱਕੀ ਕਰ ਲਈ ਹੈ। ਟੀਮ ਇੰਡੀਆ ਨੇ ਟੀ-20 ਵਿਸ਼ਵ ਕਪ ਦੀ ਹਾਰ ਦਾ ਬਦਲਾ ਲੈਣ ਲਈ ਵੈਸਟ ਇੰਡੀਜ਼ ਦੇ ਘਰੇਲੂ ਮੈਦਾਨ ਨੂੰ ਚੁਣਿਆ ਹੈ।

1

ਟੀਮ ਇੰਡੀਆ ਨੇ ਵੈਸਟ ਇੰਡੀਜ਼ ਖਿਲਾਫ ਪਹਿਲੇ ਟੈਸਟ 'ਚ ਜਿੱਤ ਲਗਭਗ ਪੱਕੀ ਕਰ ਲਈ ਹੈ। ਟੀਮ ਇੰਡੀਆ ਨੇ ਟੀ-20 ਵਿਸ਼ਵ ਕਪ ਦੀ ਹਾਰ ਦਾ ਬਦਲਾ ਲੈਣ ਲਈ ਵੈਸਟ ਇੰਡੀਜ਼ ਦੇ ਘਰੇਲੂ ਮੈਦਾਨ ਨੂੰ ਚੁਣਿਆ ਹੈ।

2

ਭਾਰਤੀ ਤੇਜ਼ ਗੇਂਦਬਾਜਾਂ ਨੇ ਵੈਸਟ ਇੰਡੀਜ਼ ਨੂੰ ਪਹਿਲੀ ਪਾਰੀ 'ਚ 243 ਰਨ 'ਤੇ ਹੀ ਨਿਪਟਾ ਦਿੱਤਾ। ਵੈਸਟ ਇੰਡੀਜ਼ ਨੂੰ ਪਹਿਲੀ ਪਾਰੀ 'ਚ ਫਾਲੋ ਔਨ ਮਿਲਿਆ ਹੈ।

3

ਮੈਚ ਦੇ ਤੀਜੇ ਦਿਨ ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਮੋਹੰਮਦ ਸ਼ਮੀ ਅਤੇ ਉਮੇਸ਼ ਯਾਦਵ ਦੀ ਸਟੀਕ ਗੇਂਦਬਾਜ਼ੀ ਸਾਹਮਣੇ ਵੈਸਟ ਇੰਡੀਜ਼ ਦੇ ਬੱਲੇਬਾਜ਼ ਟਿਕ ਨਹੀਂ ਸਕੇ। ਤੀਜੇ ਦਿਨ ਦੀ ਖੇਡ ਦੀ ਸ਼ੁਰੂਆਤ 'ਚ ਬ੍ਰੈਥਵੇਟ ਅਤੇ ਬਿਸ਼ੂ ਨੇ ਦਮਦਾਰ ਸ਼ੁਰੂਆਤ ਕੀਤੀ ਅਤੇ ਦਿਨ ਦੇ ਪਹਿਲੇ 16 ਓਵਰਾਂ ਦੌਰਾਨ ਟੀਮ ਇੰਡੀਆ ਦੇ ਗੇਂਦਬਾਜ਼ ਵਿਕਟ ਹਾਸਿਲ ਕਰਨ 'ਚ ਨਾਕਾਮ ਰਹੇ।

4

ਪਰ ਫਿਰ ਜਿਵੇਂ ਹੀ ਬਿਸ਼ੂ ਆਊਟ ਹੋਏ ਤਾਂ ਵਿਕਟਾਂ ਦੀ ਝੜੀ ਹੀ ਲਗ ਗਈ। ਜਦ ਬਿਸ਼ੂ ਦਾ ਵਿਕਟ ਡਿੱਗਾ ਤਾਂ ਟੀਮ ਦਾ ਸਕੋਰ 68 ਰਨ 'ਤੇ ਪਹੁੰਚਿਆ ਸੀ। ਬਿਸ਼ੂ ਦੇ ਆਊਟ ਹੋਣ 'ਤੇ ਡੈਰਨ ਬਰਾਵੋ ਮੈਦਾਨ 'ਤੇ ਪਹੁੰਚਿਆ। ਬਰਾਵੋ ਨੇ ਬ੍ਰੈਥਵੇਟ ਨਾਲ ਮਿਲਕੇ ਕੁਝ ਦੇ ਪਾਰੀ ਸੰਭਾਲੀ। ਪਰ 90 ਰਨ ਦੇ ਸਕੋਰ 'ਤੇ ਬਰਾਵੋ ਮੋਹੰਮਦ ਸ਼ਮੀ ਦਾ ਸ਼ਿਕਾਰ ਬਣ ਗਿਆ।

5

ਵੈਸਟ ਇੰਡੀਜ਼ ਦੀ ਟੀਮ ਪਹਿਲੀ ਪਾਰੀ 'ਚ 243 ਰਨ 'ਤੇ ਆਲ ਆਊਟ ਹੋ ਗਈ। ਸ਼ਮੀ ਅਤੇ ਯਾਦਵ ਨੇ 4-4 ਵਿਕਟ ਹਾਸਿਲ ਕੀਤੇ। ਅਮਿਤ ਮਿਸ਼ਰਾ ਨੂੰ 2 ਵਿਕਟ ਮਿਲੇ।

6

ਇਸਤੋਂ ਬਾਅਦ ਸੈਮਿਉਲਸ ਅਤੇ ਬਲੈਕਵੁਡ ਕਰ ਮੈਦਾਨ 'ਤੇ ਆਏ ਅਤੇ ਕਦ ਸ਼ਮੀ ਦਾ ਸ਼ਿਕਾਰ ਬਣ ਕੇ ਪੈਵਲੀਅਨ ਪਰਤ ਗਏ, ਇਸਦਾ ਪਤਾ ਹੀ ਨਹੀਂ ਲੱਗਾ। ਵੈਸਟ ਇੰਡੀਜ਼ ਦੀ ਟੀਮ 92 ਰਨ 'ਤੇ 5 ਵਿਕਟ ਗਵਾ ਚੁੱਕੀ ਸੀ।

7

ਸ਼ੁਰੂਆਤੀ ਝਟਕਿਆਂ ਤੋਂ ਵੈਸਟ ਇੰਡੀਜ਼ ਦੀ ਟੀਮ ਸੰਭਲਣ 'ਚ ਨਾਕਾਮ ਰਹੀ। ਵੈਸਟ ਇੰਡੀਜ਼ ਦੇ ਲੋਅਰ ਮਿਡਲ ਆਰਡਰ ਅਤੇ ਟੇਲ ਐਂਡਰਸ ਨੂੰ ਅਮਿਤ ਮਿਸ਼ਰਾ ਅਤੇ ਉਮੇਸ਼ ਯਾਦਵ ਨੇ ਪਰੇਸ਼ਾਨ ਕੀਤਾ।

8

  • ਹੋਮ
  • Photos
  • ਖ਼ਬਰਾਂ
  • ਟੈਸਟ 'ਚ ਟੀ-20 ਦਾ ਬਦਲਾ
About us | Advertisement| Privacy policy
© Copyright@2026.ABP Network Private Limited. All rights reserved.