✕
  • ਹੋਮ

ਮਹਿਲਾਵਾਂ ਦੇ ਮੁਕਾਬਲੇ ਪੁਰਸ਼ ਕਰਦੇ ਹਨ ਜ਼ਿਆਦਾ ਖ਼ਰਾਬ ਗੱਲਾਂ, ਖੋਜ 'ਚ ਖ਼ੁਲਾਸਾ

ਏਬੀਪੀ ਸਾਂਝਾ   |  06 May 2019 09:07 PM (IST)
1

ਗਰੀਬ ਤੇ ਘੱਟ ਪੜ੍ਹੇ-ਲਿਖੇ ਲੋਕਾਂ ਦੇ ਮੁਕਾਬਲੇ ਅਮੀਰ ਤੇ ਪੜ੍ਹੇ ਲਿਖੇ ਲੋਕ ਜ਼ਿਆਦਾ ਗਪਸ਼ਪ ਕਰਦੇ ਹਨ।

2

ਖੋਜ ਵਿੱਚ ਇਹ ਵੀ ਪਤਾ ਲੱਗਾ ਕਿ ਸਕਾਰਾਤਮਕ ਦੀ ਬਜਾਇ ਨਕਾਰਾਤਮਕ ਗਪਸ਼ਪ ਦੁਗਣੀ ਸੀ।

3

ਖੋਜ ਵਿੱਚ ਪਤਾ ਲੱਗਾ ਕਿ 16 ਘੰਟੇ ਦੇ ਕੰਮ ਦੌਰਾਨ 14 ਫੀਸਦੀ ਲੋਕਾਂ ਦੀ ਗੱਲਬਾਤ ਵਿੱਚ ਸਿਰਫ ਗਪਸ਼ਪ ਦੀਆਂ ਗੱਲਾਂ ਸ਼ਾਮਲ ਸਨ।

4

ਖੋਜ ਲਈ 18 ਤੋਂ 58 ਸਾਲ ਦੀ ਉਮਰ ਵਾਲੇ 467 ਲੋਕਾਂ ਨੂੰ ਸ਼ਾਮਲ ਕੀਤਾ ਗਿਆ ਜਿਨ੍ਹਾਂ ਵਿੱਚੋਂ 269 ਮਹਿਲਾਵਾਂ ਤੇ 198 ਪੁਰਸ਼ ਸ਼ਾਮਲ ਸਨ।

5

ਅੰਤਰਮੁਖੀ ਵਿਅਕਤੀਆਂ ਦੀ ਤੁਲਨਾ ਵਿੱਚ ਬਾਹਰਮੁਖੀ ਵਿਅਕਤੀ ਜ਼ਿਆਦਾ ਗਪਸ਼ਪ ਕਰਦੇ ਹਨ ਜਦਕਿ ਪੁਰਸ਼ਾਂ ਦੇ ਮੁਕਾਬਲੇ ਮਹਿਲਾਵਾਂ ਜ਼ਿਆਦਾ ਗਪਸ਼ਪ ਕਰਨਾ ਪਸੰਦ ਕਰਦੀਆਂ ਹਨ।

6

ਖੋਜੀਆਂ ਨੇ ਸੋਸ਼ਲ ਸਾਈਕੋਲਾਜੀਕਲ ਐਂਡ ਪਰਸਨੈਲਿਟੀ ਸਾਇੰਸ ਪੱਤਰ ਵਿੱਚ ਛਪੇ ਲੇਖ ਵਿੱਚ ਕਿਹਾ ਹੈ ਕਿ ਹਰ ਕੋਈ ਗਪਸ਼ਪ ਕਰਦਾ ਤੇ ਗਪਸ਼ਪ ਕੁਝ ਵੀ ਹੋ ਸਕਦੀ ਹੈ।

7

ਹਾਲਾਂਕਿ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਮਿਲੀ ਕਿ ਕੋਣ ਕਿਵੇਂ ਤੇ ਕਿਸ ਵਿਸ਼ੇ ਉੱਤੇ ਗਪਸ਼ਪ ਕਰਦਾ ਹੈ।

8

ਖੋਜ ਵਿੱਚ ਇਹ ਵੀ ਕਿਹਾ ਗਿਆ ਕਿ ਨੌਜਵਾਨਾਂ ਵਿੱਚ ਆਪਣੇ ਪੁਰਾਣੇ ਸਾਥੀਆਂ ਦੇ ਮੁਕਾਬਲੇ ਨਕਾਰਾਤਮਕ ਤੌਰ 'ਤੇ ਗਪਸ਼ਪ ਕਰਨ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ।

9

ਕੈਲੀਫੋਰਨੀਆ ਯੂਨੀਵਰਸਿਟੀ ਦੀ ਨਵੀਂ ਖੋਜ ਵਿੱਚ ਕਿਹਾ ਗਿਆ ਹੈ ਕਿ ਘੱਟ ਆਮਦਨ ਵਾਲੇ ਲੋਕ ਓਨੀ ਗਪਸ਼ਪ ਨਹੀਂ ਕਰਦੇ ਜਿੰਨੀ ਚੰਗੀ ਆਮਦਨ ਵਾਲੇ ਲੋਕ ਕਰਦੇ ਹਨ।

10

ਖੋਜ ਮੁਤਾਬਕ ਗਪਸ਼ਪ ਦੌਰਾਨ ਮਹਿਲਾਵਾਂ ਉਸ ਪੱਧਰ ਤਕ ਹੇਠਾਂ ਨਹੀਂ ਜਾਂਦੀਆਂ ਜਿੰਨਾ ਪੁਰਸ਼ ਜਾਂਦੇ ਹਨ।

11

ਦਿਨਭਰ ਵਿੱਚ 16 ਘੰਟੇ ਜਾਗਣ ਦੌਰਾਨ ਆਮਤੌਰ 'ਤੇ ਲੋਕ 52 ਮਿੰਟ ਗੱਪਾਂ ਮਾਰਦੇ ਹਨ। ਹਾਲ ਹੀ ਵਿੱਚ ਹੋਈ ਖੋਜ ਵਿੱਚ ਇਸ ਦਾ ਖ਼ੁਲਾਸਾ ਕੀਤਾ ਗਿਆ ਹੈ।

12

ਨੋਟ: ਇਹ ਸਭ ਖੋਜ ਦੇ ਦਾਅਵੇ ਹਨ। ‘ਏਬੀਪੀ ਸਾਂਝਾ’ ਇਸ ਦੀ ਪੁਸ਼ਟੀ ਨਹੀਂ ਕਰਦਾ।

  • ਹੋਮ
  • Photos
  • ਖ਼ਬਰਾਂ
  • ਮਹਿਲਾਵਾਂ ਦੇ ਮੁਕਾਬਲੇ ਪੁਰਸ਼ ਕਰਦੇ ਹਨ ਜ਼ਿਆਦਾ ਖ਼ਰਾਬ ਗੱਲਾਂ, ਖੋਜ 'ਚ ਖ਼ੁਲਾਸਾ
About us | Advertisement| Privacy policy
© Copyright@2026.ABP Network Private Limited. All rights reserved.