✕
  • ਹੋਮ

ਕੈਲੇਫੋਰਨੀਆ 'ਚ ਪੰਜਾਬੀਆਂ ਨੂੰ ਖਤਰਾ !

ਏਬੀਪੀ ਸਾਂਝਾ   |  13 Feb 2017 10:23 AM (IST)
1

ਅਮਰੀਕਾ ਦੇ ਕੈਲੇਫੋਰਨੀਆ ਸੂਬੇ ਵਿੱਚ ਜ਼ਬਰਦਸਤ ਹੜ੍ਹ ਦਾ ਖ਼ਤਰਾ ਪੈਦਾ ਹੋ ਗਿਆ ਹੈ। ਅਸਲ ਵਿੱਚ ਅਮਰੀਕਾ ਦੇ ਸਭ ਤੋਂ ਵੱਡੇ ਔਰੋਵਿਲ ਡੈਮ ਦੇ ਟੁੱਟ ਹੈ।

2

ਇਸ ਦੇ ਚੱਲਦੇ ਹੋਏ ਕੈਲੇਫੋਰਨੀਆ ਦੇ ਕਾਫ਼ੀ ਹਿੱਸੇ ਨੂੰ ਖ਼ਾਲੀ ਕਰਵਾ ਲਿਆ ਗਿਆ ਹੈ। ਡੈਮ ਦੀ ਉਚਾਈ 770 ਫੁੱਟ ਹੈ। ਅਤੇ ਇਹ ਅਮਰੀਕਾ ਦਾ ਸਭ ਤੋਂ ਉੱਚਾ ਡੈਮ ਹੈ।

3

ਇਸ ਇਲਾਕੇ ਵਿੱਚ ਕਰੀਬ 13 ਫ਼ੀਸਦੀ ਭਾਰਤੀ ਮੂਲ ਦੇ ਲੋਕ ਰਹਿੰਦੇ ਹਨ ਜਿਨ੍ਹਾਂ ਵਿੱਚ ਜ਼ਿਆਦਾਤਰ ਸਿੱਖ ਭਾਈਚਾਰੇ ਦੇ ਲੋਕ ਹਨ। ਪੰਜਾਬੀ ਭਾਈਚਾਰੇ ਦੇ ਇੱਥੇ ਵੱਡੇ ਵੱਡੇ ਫਾਰਮ ਹਾਊਸ ਹਨ।

4

ਕੈਲੇਫੋਰਨੀਆ ਦੇ ਵਾਟਰ ਰਿਸੋਰਸ ਵਿਭਾਗ ਨੇ ਐਤਵਾਰ ਸ਼ਾਮ ਨੂੰ ਦੱਸਿਆ ਕਿ ਡੈਮ ਦਾ ਐਮਰਜੈਂਸੀ ਗੇਟ ਖੋਲ੍ਹ ਦਿੱਤਾ ਗਿਆ ਹੈ ਕਿਉਂਕਿ ਇਹ ਗੇਟ ਟੁੱਟ ਚੁੱਕਾ ਸੀ। ਇਸ ਕਰ ਕੇ ਡੈਮ ਕਿਸੇ ਵੀ ਸਮੇਂ ਟੁੱਟ ਸਕਦਾ ਹੈ। ਇਸ ਕਰ ਕੇ ਪੂਰੇ ਇਲਾਕੇ ਨੂੰ ਖ਼ਾਲੀ ਕਰਵਾ ਲਿਆ ਗਿਆ ਹੈ।

5

ਔਰੋਵਿਲ ਡੈਮ ਦੇ ਆਸ ਪਾਸੇ ਦੇ ਇਲਾਕਿਆਂ ਵਿੱਚ 16000 ਦੀ ਆਬਾਦੀ ਹੈ। ਪੂਰੀ ਤਰ੍ਹਾਂ ਟੁੱਟ ਚੁੱਕੇ ਡੈਮ ਵਿਚੋਂ ਇੱਕ ਸੈਕੰਡ ਵਿੱਚ ਇੱਕ ਲੱਖ ਕਿਊ ਬਿੱਕ ਪਾਣੀ ਛੱਡਿਆ ਜਾ ਰਿਹਾ ਹੈ। ਇਸ ਡੈਮ ਦੀ ਉਸਾਰੀ 1961 ਵਿੱਚ ਸ਼ੁਰੂ ਹੋਈ ਸੀ ਅਤੇ ਚਾਰ ਮਈ 1968 ਵਿੱਚ ਇਸ ਨੂੰ ਪੂਰਾ ਕਰ ਲਿਆ ਗਿਆ ਸੀ।

  • ਹੋਮ
  • Photos
  • ਖ਼ਬਰਾਂ
  • ਕੈਲੇਫੋਰਨੀਆ 'ਚ ਪੰਜਾਬੀਆਂ ਨੂੰ ਖਤਰਾ !
About us | Advertisement| Privacy policy
© Copyright@2026.ABP Network Private Limited. All rights reserved.