✕
  • ਹੋਮ

ਮਜ਼ਦੂਰੀ ਕਰਨ ਵਾਲੇ ਇੱਕ ਝਟਕੇ 'ਚ ਬਣੇ ਕਰੋੜਪਤੀ

ਏਬੀਪੀ ਸਾਂਝਾ   |  04 Dec 2016 10:54 AM (IST)
1

ਅਰਵਿੰਦ ਕੁਮਾਰ ਦਿੱਲੀ ‘ਚ ਤਰਪਾਲ ਸਿਉਣ ਦਾ ਕੰਮ ਕਰਦਾ ਹੈ। ਉਹ ਉੱਤਰ ਪ੍ਰਦੇਸ਼ ਦੇ ਏਟਾ ਦਾ ਰਹਿਣ ਵਾਲਾ ਹੈ। ਅਰਵਿੰਦ ਦਾ ਜਨਧਨ ਖਾਤਾ ICICI ਬੈਂਕ ਦੀ ਏਟਾ ਬਰਾਂਚ ‘ਚ ਖੁੱਲਿਆ ਹੈ। ਖਾਲੀ ਰਹਿਣ ਵਾਲਾ ਉਸ ਦਾ ਇਹ ਖਾਤਾ ਅਚਾਨਕ ਹੀ ਕਰੋੜਾਂ ਰੁਪਏ ਨਾਲ ਭਰ ਗਿਆ। ਅਰਵਿੰਦ ਦੇ ਖਾਤੇ ‘ਚ 3 ਕਰੋੜ 72 ਲੱਖ 960 ਰੁਪਏ ਜਮਾਂ ਹੋਏ ਹਨ। ਪਰ ਇੱਕ ਮਜਦੂਰ ਦੇ ਖਾਤੇ ‘ਚ ਅਚਾਨਕ ਕਰੋੜਾਂ ਰੁਪਏ ਆਉਣ ਕਾਰਨ ਸਭ ਦੀ ਨੀਂਦ ਉੱਡੀ ਹੋਈ ਹੈ।

2

ਕਾਨਪੁਰ ਦੀ ਉਰਮਿਲਾ ਦੇ ਸੇਵਿੰਗ ਖਾਤੇ ਵਿੱਚ 9 ਲੱਖ 57 ਹਜ਼ਾਰ ਰੁਪਏ ਅਚਾਨਕ ਜਮਾਂ ਹੋ ਗਏ ਜਿਸ ਕਾਰਨ ਉਸ ਤੋਂ ਆਮਦਨ ਕਰ ਵਿਭਾਗ ਪੁੱਛਗਿੱਛ ਕਰ ਰਿਹਾ ਹੈ।

3

ਮੱਧ ਪ੍ਰਦੇਸ਼ ਦੇ ਉਜੈਨ ਵਿੱਚ ਮਜ਼ਦੂਰੀ ਕਰਕੇ ਪਰਿਵਾਰ ਪਾਲਣ ਵਾਲੇ ਅੰਬਰਾਮ ਦੇ ਖਾਤੇ ਵਿੱਚ 99 ਅਰਬ ਅਚਾਨਕ ਆ ਗਏ।

4

ਪੰਜਾਬ ਦੇ ਬਰਨਾਲਾ ਦੇ ਰਹਿਣ ਵਾਲੇ ਟੈਕਸੀ ਡਰਾਈਵਰ ਬਲਵਿੰਦਰ ਸਿੰਘ ਦੇ ਖਾਤੇ ਵਿੱਚ 10804 ਕਰੋੜ ਰੁਪਏ ਅਚਾਨਕ ਜਮਾਂ ਹੋ ਗਏ।

5

ਆਗਰਾ ਦੇ ਸੰਦੀਪ ਤਿਵਾੜੀ ਦੇ ਖਾਤੇ ਵਿੱਚ 99.99 ਕਰੋੜ ਰੁਪਏ ਆਉਣ ਦਾ ਮਾਮਲਾ ਸਾਹਮਣੇ ਆਇਆ ਹੈ।

  • ਹੋਮ
  • Photos
  • ਖ਼ਬਰਾਂ
  • ਮਜ਼ਦੂਰੀ ਕਰਨ ਵਾਲੇ ਇੱਕ ਝਟਕੇ 'ਚ ਬਣੇ ਕਰੋੜਪਤੀ
About us | Advertisement| Privacy policy
© Copyright@2026.ABP Network Private Limited. All rights reserved.