ਮੋਦੀ ਦਾ ਮੁਖੌਟਾ ਪਾ ਕੇ ਦੋ ਸ਼ਹਿਰਾਂ 'ਚ ਵਾਰੇ ਗਏ ਲੱਖਾਂ ਦੇ ਨੋਟ, ਵੇਖੋ ਤਸਵੀਰਾਂ
ਦੱਸ ਦੇਈਏ ਕਿ ਪੂਰੇ ਗੁਜਰਾਤ ਵਿੱਚ ਇਹ ਸਮਾਗਮ 'ਡਾਇਰੋ' ਨਾਂਅ ਤੋਂ ਮਸ਼ਹੂਰ ਹਨ, ਜਿਸ ਨੂੰ ਲੋਕ ਕਾਫੀ ਪਸੰਦ ਕਰਦੇ ਹਨ। ਇਨ੍ਹਾਂ ਸਮਾਗਮਾਂ ਵਿੱਚ ਲੋਕ ਸੰਗੀਤ ਤੇ ਭਜਨ ਸੰਗੀਤ ਗਾਏ ਜਾਂਦੇ ਹਨ।
ਨੋਟ ਉਡਾਏ ਜਾਣ 'ਤੇ ਸਫ਼ਾਈ ਦਿੰਦਿਆਂ ਉਨ੍ਹਾਂ ਕਿਹਾ ਕਿ ਗੁਜਰਾਤ ਵਿੱਚ ਧਾਰਮਿਕ ਤੇ ਲੋਕ ਸਾਹਿਤਕ ਕਾਰਜਾਂ ਵਿੱਚ ਜੋ ਲੋਕ ਨੋਟ ਉਡਾਉਂਦੇ ਹਨ, ਉਹ ਧਰਮ ਦੇ ਕੰਮ ਵਿੱਚ ਲਾਉਂਦੇ ਹਨ, ਨਾ ਕਿ ਉਨ੍ਹਾਂ ਨੂੰ ਘਰ ਲੈ ਜਾਂਦੇ ਹਨ।
ਗੁਜਰਾਤ ਦੇ ਦੂਜੇ ਵੱਡੇ ਸ਼ਹਿਰ ਵਡੋਦਰਾ ਤੋਂ ਵੀ ਕੁਝ ਵੱਖਰੀ ਹੀ ਤਸਵੀਰ ਸਾਹਮਣੇ ਆਈ ਹੈ। ਇੱਥੇ ਹੋ ਰਹੇ ਸਮਾਗਮ ਵਿੱਚ ਵੀ ਖੁੱਲ੍ਹੇਆਮ ਗਾਇਕਾ ਗੀਤਾ ਰਬਾਰੀ 'ਤੇ ਖੂਬ ਨੋਟ ਉਡਾਏ ਗਏ। ਇਸ ਸਮਾਗਮ ਵਿੱਚ ਗੁਜਰਾਤ ਦੇ ਭਾਜਪਾ ਮੁਖੀ ਜੀਤੂ ਵਘਾਨੀ ਵੀ ਮੌਜੂਦ ਸਨ।
ਇਸ ਭਜਨ ਸਮਾਗਮ ਵਿੱਚ ਉਡਾਏ ਜਾ ਰਹੇ ਨੋਟਾਂ 'ਤੇ ਗਾਇਕ ਦਾ ਕਹਿਣਾ ਹੈ ਕਿ ਇਹ ਪੈਸੇ ਚੈਰਿਟੀ ਲਈ ਉਡਾਏ ਜਾ ਰਹੇ ਸਨ। ਇਨ੍ਹਾਂ ਵਿੱਚੋਂ ਇੱਕ ਵੀ ਰੁਪਿਆ ਕੋਈ ਲੈ ਕੇ ਨਹੀਂ ਆਉਂਦਾ। ਉਹ ਕਹਿੰਦੇ ਹਨ ਕਿ ਜੋ 'ਪੁਰਸ਼ਤਮ ਮਾਸ' ਵਿੱਚ ਸਮਾਗਮ ਹੁੰਦੇ ਉਨ੍ਹਾਂ ਵਿੱਚੋਂ ਕੋਈ ਇੱਕ ਵੀ ਪੈਸਾ ਖ਼ੁਦ ਨਹੀਂ ਲੈਂਦਾ।
ਉਨ੍ਹਾਂ ਅੱਗੇ ਕਿਹਾ ਕਿ ਸੰਗੀਤ ਇੱਕ ਵੱਖਰੀ ਚੀਜ਼ ਹੈ।
ਗੁਜਰਾਤ ਦੇ ਅਹਿਮਦਾਬਾਦ ਦੇ ਗਾਇਕ ਬ੍ਰਿਜਰਾਜ ਪਾਠਕ ਦੇ ਇੱਕ ਭਜਨ ਸਮਾਗਮ ਵਿੱਚ ਜੰਮ ਕੇ ਨੋਟ ਵਰ੍ਹਾਏ ਗਏ। ਗਾਇਕ ਜਿਉਂ-ਜਿਉਂ ਧਾਰਮਿਕ ਗੀਤਾਂ ਦੀ ਧੁਨ ਤੇਜ਼ ਕਰਦਾ ਗਿਆ ਤਾਂ ਉਸ 'ਤੇ ਓਨੀ ਹੀ ਤੇਜ਼ੀ ਨਾਲ ਨੋਟ ਉਡਾਏ ਜਾਣ ਲੱਗੇ। ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਮੋਦੀ ਦਾ ਮੁਖੌਟਾ ਪਹਿਨ ਕੇ ਲੋਕ ਕਿਵੇਂ ਨੋਟ ਉਡਾ ਰਹੇ ਹਨ।