✕
  • ਹੋਮ

ਬਿਹਾਰ ਦੇ ਮੁੱਖ ਮੰਤਰੀ ਹੋਏ ਸੀਚੇਵਾਲ ਦੇ ਮੁਰੀਦ

ਏਬੀਪੀ ਸਾਂਝਾ   |  20 Feb 2017 10:45 AM (IST)
1

ਸੰਤ ਸੀਚੇਵਾਲ ਨੇ ਗੁਰਦੁਆਰਾ ਬੇਰ ਸਾਹਿਬ ਤੋਂ ਨਿਰਮਲ ਕੁਟੀਆ ਤੱਕ ਨਿਤੀਸ਼ ਕੁਮਾਰ ਨੂੰ ਕਿਸ਼ਤੀ ਰਾਹੀਂ ਪਵਿੱਤਰ ਕਾਲੀ ਵੇਈਂ ਨਦੀ ਦੇ ਦਰਸ਼ਨ ਕਰਵਾਏ। ਉਪਰੰਤ ਉਹ ਸੰਤ ਸੀਚੇਵਾਲ ਵੱਲੋਂ ਚਲਾਏ ਜਾ ਰਹੇ ਨਵਾਂ ਨਨਕਾਣਾ ਚੈਰੀਟੇਬਲ ਸਕੂਲ ਵਿੱਚ ਪੜ੍ਹ ਰਹੇ ਬਿਹਾਰ ਦੇ ਬੱਚਿਆਂ ਨੂੰ ਵੀ ਬਹੁਤ ਪ੍ਰੇਮ ਨਾਲ ਮਿਲੇ।

2

ਇਸ ਮੌਕੇ ਸਮੂਹ ਗਰਾਮ ਪੰਚਾਇਤ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਉਣਾਂ ਨਰਸਰੀ ਵਿੱਚ ਤਿਆਰ ਕੀਤੇ ਜਾਂਦੇ ਵੱਖ ਵੱਖ ਤਰਾਂ ਦੇ ਹਰ ਬਲ ਬੂਟਿਆਂ ਨੂੰ ਵੇਖਿਆ ਅਤੇ ਸੀਚੇਵਾਲ ਨੇ ਉਣਾਂ ਨੂੰ ਕਈ ਬੂਟੇ ਵੀ ਦਿੱਤੇ। ਉਪਰੰਤ ਸੰਤ ਸੀਚੇਵਾਲ ਨੇ ਆਪ ਮੁੱਖ ਮੰਤਰੀ ਨੂੰ ਪਰਸ਼ਾਦਾ ਛਕਾਇਆ।

3

ਨਿਤੀਸ਼ ਕੁਮਾਰ ਦੇ ਨਾਲ ਸੂਬੇ ਦੇ ਸਿੰਚਾਈ ਮੰਤਰੀ, ਮੁੱਖ ਸਕੱਤਰ, ਸਿੰਚਾਈ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਅਤੇ ਉੱਚ ਅਧਿਕਾਰੀ ਪਹੁੰਚੇ ਸਨ ਜਿਨ੍ਹਾਂ ਨੇ ਇਸ ਪ੍ਰੋਜੈਕਟ ਨੂੰ ਚੰਗੀ ਤਰ੍ਹਾਂ ਨਾਲ ਘੋਖਿਆ। ਸੀਚੇਵਾਲ ਟਰੀਟਮੈਂਟ ਪਲਾਂਟ ਰੀਝ ਨਾਲ ਦੇਖਣ ਤੋਂ ਬਾਅਦ ਮੁੱਖ ਮੰਤਰੀ ਨਿਰਮਲ ਕੁਟੀਆ ਸੀਚੇਵਾਲ ਪਹੁੰਚੇ।

4

ਇਸੇ ਦੌਰਾਨ ਪਟਨਾ ਸਾਹਿਬ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਨਾਏ ਗਏ 350 ਸਾਲਾ ਪ੍ਰਕਾਸ਼ ਪੁਰਬ ਮੌਕੇ ਉਨ੍ਹਾਂ ਦੀ ਮੀਟਿੰਗ ਸੰਤ ਸੀਚੇਵਾਲ ਨਾਲ ਹੋਈ ਸੀ ਤਾਂ ਉਨ੍ਹਾਂ ਨੇ ਇਸ ਸਮੱਸਿਆ ਦਾ ਹੱਲ ਦੱਸਦਿਆਂ ਪੰਜਾਬ ਆਉਣ ਦਾ ਸੱਦਾ ਦਿੱਤਾ ਸੀ। ਪੰਜਾਬ ਵਿੱਚ ਚੋਣਾਂ ਦਾ ਐਲਾਨ ਹੋਣ ਕਾਰਨ ਪਹਿਲਾ ਉਹ ਨਹੀਂ ਸੀ ਆ ਸਕੇ।

5

ਨਿਤੀਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਨੇ ਪਿਛਲੇ ਸਾਲ ਬਿਹਾਰ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਪੱਕੀਆਂ ਗਲੀਆਂ ਤੇ ਨਾਲੀਆਂ ਬਣਾਉਣ ਦੀ ਸਕੀਮ ਸ਼ੁਰੂ ਕੀਤੀ ਸੀ ਪਰ ਗੰਦੇ ਪਾਣੀ ਦੀ ਨਿਕਾਸੀ ਦਾ ਹੱਲ ਨਹੀਂ ਸੀ ਲੱਭ ਰਿਹਾ ਜੋ ਇੱਕ ਵੱਡੀ ਚੁਨੌਤੀ ਬਣਿਆ ਹੋਇਆ ਸੀ।

6

ਨਿਤੀਸ਼ ਕੁਮਾਰ ਨੇ ਸੰਤ ਸੀਚੇਵਾਲ ਨੂੰ 25-26 ਫਰਵਰੀ ਨੂੰ ਪਟਨਾ ਸਾਹਿਬ ਆਉਣ ਦਾ ਸੱਦਾ ਦਿੱਤਾ ਹੈ ਜਿੱਥੇ ਕੌਮਾਂਤਰੀ ਪੱਧਰ ਦੀ ਵਾਤਾਵਰਨ ਸਬੰਧੀ ਕਾਨਫ਼ਰੰਸ ਹੋ ਰਹੀ ਹੈ।

7

ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਸਥਾਪਤ ਕੀਤੇ ਗਏ ਮਾਡਲ ਨੂੰ ਬਿਹਾਰ ਵਿੱਚ ਲਾਗੂ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਸੀਚੇਵਾਲ ਤੇ ਸੁਲਤਾਨਪੁਰ ਲੋਧੀ ਦੇ ਟਰੀਟਮੈਂਟ ਪਲਾਂਟਾਂ ਦਾ ਦੌਰਾ ਕੀਤਾ ਤੇ ਸੰਤ ਸੀਚੇਵਾਲ ਵੱਲੋਂ ਪ੍ਰਦੂਸ਼ਿਤ ਪਾਣੀਆਂ ਨੂੰ ਮੁੜ ਵਰਤੋਂ ਵਿੱਚ ਲਿਆਉਣ ਦੇ ਤਜਰਬੇ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸੰਤ ਸੀਚੇਵਾਲ ਇਕੱਲੇ ਉਪਦੇਸ਼ ਵਾਲੇ ਸੰਤ ਨਹੀਂ ਸਗੋਂ ਇੱਕ ਕਰਮਯੋਗੀ ਹਨ ਜਿਨ੍ਹਾਂ ਨੇ ਔਖੇ ਕੰਮ ਕਰ ਕੇ ਦਿਖਾਏ ਹਨ।

  • ਹੋਮ
  • Photos
  • ਖ਼ਬਰਾਂ
  • ਬਿਹਾਰ ਦੇ ਮੁੱਖ ਮੰਤਰੀ ਹੋਏ ਸੀਚੇਵਾਲ ਦੇ ਮੁਰੀਦ
About us | Advertisement| Privacy policy
© Copyright@2026.ABP Network Private Limited. All rights reserved.