ਪੈਰਿਸ ਆਟੋ ਸ਼ੋਅ 'ਚ ਇਨ੍ਹਾਂ ਕਾਰਾਂ ਦਾ ਜਲਵਾ, ਦੇਖੋ ਤਸਵੀਰਾਂ
ਕੁਝ ਦਿਨ ਪਹਿਲਾਂ ਹੀ ਫਰਾਰੀ ਨੇ ਆਪਣੀ ਨਵੀਂ ਕਾਰ ਮੌਨਜ਼ਾ ਐਸਪੀ1 ਤੇ ਐਸਪੀ2 ਪੈਰਿਸ 'ਚ ਚੱਲ ਰਹੇ ਆਟੋ ਸ਼ੋਅ ਚ ਲਾਂਚ ਕੀਤੀ ਸੀ। ਕੰਪਨੀ ਨੇ ਆਪਣੇ ਇਸ ਨਵੇਂ ਵੇਰੀਐਂਟ ਦੀ ਕੀਮਤ 13 ਕਰੋੜ ਰੁਪਏ ਰੱਖੀ ਹੈ। ਇਸ ਕਾਰ ਦਾ ਵੀ ਦੀਦਾਰ ਲੋਕਾਂ ਨੇ ਖੂਬ ਕੀਤਾ।
ਇੱਕ ਦੌਰਾਨ ਬੁਗਾਟੀ ਦੀ ਡਿਵੋ ਦਾ ਨਜ਼ਾਰਾ ਵੀ ਦੇਖਣ ਲਾਇਕ ਸੀ। ਇਸ ਦੀ ਕੀਮਤ 50 ਲੱਖ ਯੂਰੋ ਯਾਨੀ ਕਰੀਬ 40 ਕਰੋੜ ਰੁਪਏ ਰੱਖੀ ਹੈ। ਡਿਵੋ ਦੀ ਦਿਖ ਵਿਜ਼ਨ ਗ੍ਰੈਨ ਟੂਰਿਜ਼ਮ ਨਾਲ ਕਾਫੀ ਮਿਲਦੀ-ਜੁਲਦੀ ਹੈ। ਇਹ 380 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਆਸਾਨੀ ਨਾਲ ਫੜ੍ਹ ਸਕਦੀ ਹੈ।
ਉੱਥੇ ਹੀ ਜਰਮਨੀ ਕਾਰ ਮੇਕਰ ਕੰਪਨੀ ਔਡੀ ਦੀ ਇਲੈਕਟ੍ਰਾਨਿਕ ਕਾਰ ਈ-ਟ੍ਰਾਨ ਨੇ ਵੀ ਕੁਝ ਅਜਿਹਾ ਕਮਾਲ ਦਿਖਾਇਆ। ਇਸ ਕਾਰ 'ਚ ਚਾਰਜਿੰਗ ਦੀ ਰੇਂਜ 150 ਕਿਲੋਵਾਟ ਹੈ ਤੇ ਜਦੋਂ ਇਹ ਪੂਰੀ ਤਰ੍ਹਾਂ ਚਾਰਜ ਹੋ ਜਾਂਦੀ ਹੈ ਤਾਂ ਇਹ ਇੱਕ ਵਾਰ 'ਚ 400 ਕਿਲੋਮੀਟਰ ਤੱਕ ਚੱਲ ਸਕਦੀ ਹੈ।
ਜਿੱਥੇ ਦੁਨੀਆ ਭਰ ਦੀ ਕਾਰ ਮੇਕਰ ਕੰਪਨੀ ਇਸ ਪ੍ਰਦਰਸ਼ਨੀ 'ਚ ਆਪਣਾ ਜਲਵਾ ਬਿਖੇਰ ਰਹੀ ਸੀ। ਉਸ ਵਕਤ ਕੁਝ ਖਾਸ ਕਾਰਾਂ ਦਾ ਬੋਲਬਾਲਾ ਦੇਖਣ ਨੂੰ ਮਿਲਿਆ। ਇਸ 'ਚ ਸਭ ਤੋਂ ਪਹਿਲਾਂ ਬੁਗਾਤੀ ਕੰਪਨੀ ਦੀ ਸੁਪਰਸਟਾਰ ਵਨ ਸੀਟਰ ਰਿਟਰੋ ਫਰਾਰੀ ਸ਼ਾਮਲ ਹੈ। ਇਸ ਵਿੱਚ ਜੁਆਇੰਟ ਇੰਜਣ ਵੀ ਮੌਜੂਦ ਹੈ। ਇਹ ਅਜਿਹੇ ਕਾਰ ਮਾਡਲ ਹਨ ਜਿਨ੍ਹਾਂ ਨੇ ਆਏ ਹੋਏ ਸਾਰੇ ਮਹਿਮਾਨਾਂ ਨੂੰ ਆਪਣੇ ਵੱਲ ਖਿੱਚਿਆ।