ਪੈਰਿਸ ਫੈਸ਼ਨ ਵੀਕ 'ਚ ਹੈਰਾਨ ਕਰਦਾ ਫੈਸ਼ਨ, ਦੇਖੋ ਤਸਵੀਰਾਂ
ਦੇਖੋ ਇਸ ਤਰ੍ਹਾਂ ਦਾ ਅਜੀਬ ਫੈਸ਼ਨ ਜਿਸ ਨੂੰ ਦੇਖ ਕੇ ਤੁਸੀਂ ਹੈਰਾਨ ਹੋਵੋਗੇ।
ਮਾਡਲਸ ਪੈਰਿਸ ਫੈਸ਼ਨ ਵੀਕ 'ਚ ਚਿਹਰੇ 'ਤੇ ਮੇਕਅਪ ਇਸ ਤਰ੍ਹਾਂ ਕਰਦੀਆਂ ਨਜ਼ਰ ਆਈਆਂ ਕਿ ਉਹ ਮਾਸਕ ਦੀ ਤਰ੍ਹਾਂ ਲੱਗ ਰਿਹਾ ਸੀ।
ਥੌਮ ਬ੍ਰਾਊਨ ਤੋਂ ਇਲਾਵਾ ਡਿਜ਼ਾਇਨਰ ਮਨੀਸ਼ ਅਰੋੜਾ ਨੇ ਵੀ ਮਹਿਲਾਵਾਂ ਦੇ ਜਵੈਲਰੀ ਪਹਿਨਣ ਦੇ ਸ਼ੌਕ ਨੂੰ ਫੇਸ ਮਾਸਕ ਦੀ ਤਰ੍ਹਾਂ ਵਰਤਿਆ।
ਇੱਕ ਡਿਜ਼ਾਇਨਰ ਨੇ ਤਾਂ ਸਭ ਦੀ ਮਨਪਸੰਦ ਆਈਸਕ੍ਰੀਮ ਦੇ ਮਾਸਕ ਨਾਲ ਆਪਣੀ ਮਾਡਲ ਨੂੰ ਰੈਂਪ 'ਤੇ ਉਤਾਰਿਆ।
ਇੰਨਾ ਹੀ ਨਹੀਂ, ਇਹ ਮਾਡਲ ਚਿਹਰੇ 'ਤੇ ਅਜੀਬ ਤੇ ਡਰਾਉਣੇ ਮਾਸਕ ਪਹਿਨੇ ਵੀ ਦਿਖਾਈ ਦਿੱਤੀ।
ਇਸ ਦੇ ਨਾਲ ਹੀ ਉਨਾਂ ਟ੍ਰਾਂਸਪੈਰੇਂਟ ਬੌਡੀ ਸੂਟ ਬਣਾਇਆ ਤੇ ਉਸ 'ਤੇ ਪਾਉਣ ਲਈ ਟੂ-ਪੀਸ ਬਿਕਨੀ ਡਿਜ਼ਾਇਨ ਕੀਤੀ।
ਡਿਜ਼ਾਇਨਰ ਥੌਮ ਬ੍ਰਾਊਨ ਨੇ ਸਪਰਿੰਗ/ਸਮਰ 2019 ਦੇ ਫੈਸ਼ਨ ਨੂੰ ਧਿਆਨ 'ਚ ਰੱਖਦਿਆਂ ਟੂ-ਪੀਸ ਬਿਕਨੀ ਤੇ ਮਾਸਕ ਤਿਆਰ ਕੀਤੇ।
ਬੇਸ਼ੱਕ ਇਹ ਦੇਖਣ 'ਚ ਥੋੜਾ ਅਜੀਬ ਸੀ ਪਰ ਡਿਜ਼ਾਇਨਰ ਨੇ ਆਪਣੀ ਕਲਾਕਾਰੀ ਦਿਖਾਉਣ 'ਚ ਕੋਈ ਕਸਰ ਨਹੀਂ ਛੱਡੀ।
ਨੌਂ ਦਿਨਾਂ ਤੋਂ ਚੱਲ ਰਹੇ ਪੈਰਿਸ ਫੈਸ਼ਨ ਵੀਕ 'ਚ ਇਸ ਵਾਰ ਕਈ ਨਵੇਂ ਸਟਾਇਲ ਦੇਖੇ ਗਏ ਪਰ ਸਟਾਇਲ ਅਜਿਹਾ ਸੀ ਜਿਸ ਨੇ ਸਭ ਨੂੰ ਆਪਣੇ ਵੱਲ ਖਿੱਚਿਆ।