ਰਾਮਲੀਲਾ 'ਚ ਸੰਜੀਵਨੀ ਲੈਣ ਗਏ ਹਨੂਮਾਨ, 50 ਫੁੱਟ ਤੋਂ ਡਿੱਗੇ, ਮੌਤ
ਰਾਜਸਥਾਨ ਦੇ ਬੀਕਾਨੇਰ ਦੇ ਲੂਨਕਰਣਸਰ ਤੋਂ ਇੱਕ ਦਰਦਨਾਕ ਵੀਡੀਓ ਸਾਹਮਣੇ ਆਈ ਹੈ। ਜਿੱਥੇ ਰਾਮਲੀਲਾ ਦੌਰਾਨ ਹਾਦਸਾ ਹੋਣ ਕਾਰਨ ਹਨੂਮਾਨ ਦਾ ਕਿਰਦਾਰ ਨਿਭਾ ਰਹੇ ਵਿਅਕਤੀ ਦੀ 50 ਫੁੱਟ ਦੀ ਉਚਾਈ ਤੋਂ ਡਿੱਗਣ ਕਾਰਨ ਮੌਤ ਹੋ ਗਈ। ਦੇਰ ਰਾਤ ਚੱਲ ਰਹੇ ਮੰਚਨ ਦੌਰਾਨ ਸੰਜੀਵਨੀ ਬੂਟੀ ਲੈਣ ਜਾ ਰਹੇ ਹਨੂਮਾਨ ਦਾ ਸੰਤੁਲਨ ਵਿਗੜਾ ਗਿਆ ਤੇ 62 ਸਾਲ ਦੇ ਧੰਨਾਰਾਮ ਡੇਲੂ ਦੀ 50 ਫੁੱਟ ਦੀ ਉਚਾਈ ਤੋਂ ਡਿੱਗਣ ਕਾਰਨ ਮੌਤ ਹੋ ਗਈ।
Download ABP Live App and Watch All Latest Videos
View In Appਪਿਛਲੇ 35 ਸਾਲਾਂ ਤੋਂ ਧੰਨਾਰਾਮ ਰਾਮਲੀਲਾ ਵਿੱਚ ਕਈ ਕਿਰਦਾਰ ਨਿਭਾ ਚੁੱਕੇ ਸਨ। ਪਰ ਇਸ ਸਾਲ ਹੋ ਰਹੀ ਰਾਮਲੀਲਾ ਦੇ ਇਸ ਹਾਦਸੇ ਨੇ ਉਨ੍ਹਾਂ ਦੀ ਜੀਵਨਲੀਲਾ ਨੂੰ ਖ਼ਤਮ ਕਰ ਦਿੱਤਾ। ਇਸ ਹਾਦਸੇ ਤੋਂ ਬਾਅਦ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਦੁੱਖ ਦਾ ਮਾਹੌਲ ਹੈ।
ਰਾਮਲੀਲਾ ਵਿੱਚ ਦਰਦਨਾਕ ਹਾਦਸਾ ਹੋਈਆ। ਬੀਕਾਨੇਰ ਦੇ ਲੂਣਕਰਨਣਸਰ ਵਿੱਚ 50 ਫੁੱਟ ਦੀ ਉਚਾਈ ਤੋਂ ਉੱਤੇ ਅੱਗ ਲਾ ਕੇ ਖੜ੍ਹਾ ਇਹ ਵਿਅਕਤੀ ਧਨਾਰਾਮ ਡੇਲੂ ਹੈ। ਜੋਕਿ ਪਹਾੜ ਤੋਂ ਸੰਜੀਵਨੀ ਬੂਟੀ ਲੈ ਕੇ ਆਉਣ ਦਾ ਪ੍ਰਸੰਗ ਨਿਭਾ ਰਿਹਾ ਸੀ।
ਅਜਿਹੇ ਵਿੱਚ ਇੱਕ ਥਾਂ ਤੋਂ ਦੂਜੇ ਪਾਸੇ ਆਉਣ ਦੇ ਲਈ ਰੱਸੀ ਦੀ ਵਰਤੋਂ ਕੀਤੀ ਗਈ ਤੇ ਜਿਵੇਂ ਹੀ ਹਨੂਮਾਨ ਦੀ ਤਰ੍ਹਾਂ ਧੰਨਾਰਾਮ ਉੱਡੇ ਤਾਂ ਵਿਚਾਲੇ ਆਉਂਦੇ ਹੀ ਉਨ੍ਹਾਂ ਦਾ ਸੰਤੁਲਨ ਵਿਗੜ ਗਿਆ ਤੇ ਧੰਨਾਰਾਮ ਥੱਲੇ ਡਿੱਗੇ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਹੈ।
- - - - - - - - - Advertisement - - - - - - - - -