✕
  • ਹੋਮ

ਪੇਰੂ ਵਿੱਚ ਬੱਸ ਚੱਟਾਨ ਤੋਂ ਡਿੱਗੀ, 36 ਹਲਾਕ

ਏਬੀਪੀ ਸਾਂਝਾ   |  03 Jan 2018 11:26 AM (IST)
ਪੇਰੂ ਵਿੱਚ ਬੱਸ ਚੱਟਾਨ ਤੋਂ ਡਿੱਗੀ, 36 ਹਲਾਕ
1

2

3

4

ਐਸਪਾਇਨੋਜ਼ਾ ਨੇ ਦੱਸਿਆ ਕਿ ਇਸ ਹਾਦਸੇ ਵਾਲੀ ਬੱਸ ਵਿੱਚ ਬਹੁਤੇ ਯਾਤਰੀ ਉਹ ਸਨ ਜਿਹੜੇ ਸ਼ਹਿਰ ਤੋਂ ਬਾਹਰ ਪਰਿਵਾਰ ਨਾਲ ਨਵੇਂ ਸਾਲ ਦੇ ਜਸ਼ਨ ਮਨਾਉਣ ਤੋਂ ਬਾਅਦ ਲੀਮਾ ਪਰਤ ਰਹੇ ਸਨ।

5

ਪੇਰੂ ਦੀ ਵਾਲੰਟਰੀ ਫਾਇਰਫਾਈਟਰ ਬ੍ਰਿਗੇਡ ਦੀ ਮੈਂਬਰ ਕਲਾਡੀਆ ਐਸਪਾਇਨੋਜ਼ਾ ਨੇ ਦੱਸਿਆ ਕਿ ਬੱਸ ਵਿੱਚ 57 ਯਾਤਰੀ ਸਵਾਰ ਸਨ ਤੇ ਇਹ ਬੱਸ ਪੇਰੂ ਦੀ ਰਾਜਧਾਨੀ ਵੱਲ ਜਾ ਰਹੀ ਸੀ ਜਦੋਂ ਦੁਪਹਿਰ ਤੋਂ ਠੀਕ ਪਹਿਲਾਂ ਉਸ ਦੀ ਟੱਕਰ ਇੱਕ ਟਰੈਕਟਰ ਟਰੇਲਰ ਨਾਲ ਹੋ ਗਈ ਤੇ ਬੱਸ ਚੱਟਾਨ ਤੋਂ ਹੇਠਾਂ ਡਿੱਗ ਗਈ।

6

ਐਸਪਾਇਨੋਜ਼ਾ ਨੇ ਦੱਸਿਆ ਕਿ ਜਿਸ ਬੀਚ ਉੱਤੇ ਬੱਸ ਹਾਦਸੇ ਤੋਂ ਬਾਅਦ ਡਿੱਗੀ ਉੱਥੇ ਤੱਕ ਪਹੁੰਚਣ ਲਈ ਕੋਈ ਸਿੱਧੀ ਸੜਕ ਵੀ ਨਹੀਂ ਹੈ। ਫਿਰ ਵੀ ਪੁਲਿਸ ਤੇ ਫਾਇਰਫਾਈਟਰ ਛੇ ਜ਼ਖ਼ਮੀ ਯਾਤਰੀਆਂ ਨੂੰ ਹੈਲੀਕਾਪਟਰ ਰਾਹੀਂ ਨੇੜਲੇ ਹਸਪਤਾਲਾਂ ਵਿੱਚ ਪਹੁੰਚਾਉਣ ਵਿੱਚ ਕਾਮਯਾਬ ਰਹੇ।

7

ਲੀਮਾ ਤੋਂ 70 ਕਿਲੋਮੀਟਰ ਉੱਤਰ ਵੱਲ ਪਾਸਾਮਾਯੋ ਇਲਾਕੇ ਵਿੱਚ ਇਹ ਹਾਦਸਾ ਹੋਇਆ ਤੇ ਬਚਾਅਕਾਰੀਆਂ ਦਾ ਇੱਥੇ ਪਹੁੰਚ ਪਾਣਾ ਹੀ ਬਹੁਤ ਮੁਸ਼ਕਲ ਰਿਹਾ। ਹਾਦਸੇ ਦੇ ਸਿ਼ਕਾਰ ਲੋਕਾਂ ਨੂੰ ਇੱਥੋਂ ਬਾਹਰ ਕੱਢਣ ਲਈ ਵੀ ਬਚਾਅਕਾਰੀਆਂ ਨੂੰ ਕਾਫੀ ਮਸ਼ੱਕਤ ਕਰਨੀ ਪਈ।

8

ਲੀਮਾ : ਇੱਕ ਬੱਸ ਦੇ ਚੱਟਾਨ ਤੋਂ ਹੇਠਾਂ ਬੀਚ ਉੱਤੇ ਡਿੱਗ ਜਾਣ ਕਾਰਨ 36 ਵਿਅਕਤੀਆਂ ਦੀ ਮੌਤ ਹੋ ਗਈ। ਬੱਸ ਉਦੋਂ ਡਿੱਗ ਗਈ ਜਦੋਂ ਉਹ ਹਾਈਵੇਅ ਦੇ ਤੰਗ ਜਿਹੇ ਮੋੜ, ਜਿਸ ਨੂੰ ਡੈਵਿਲਜ਼ ਕਰਵ ਆਖਿਆ ਜਾਂਦਾ ਹੈ, ਤੋਂ ਲੰਘ ਰਹੀ ਸੀ। ਇਹ ਜਾਣਕਾਰੀ ਪੇਰੂਵੀਅਨ ਪੁਲਿਸ ਤੇ ਫਾਇਰ ਅਧਿਕਾਰੀਆਂ ਨੇ ਦਿੱਤੀ।

9

ਪੇਰੂ ਦੇ ਰਾਸ਼ਟਰਪਤੀ ਪੈਡਰੋ ਪਾਬਲੋ ਕੁਜਿ਼ੰਸਕੀ ਨੇ ਇੱਕ ਬਿਆਨ ਜਾਰੀ ਕਰਕੇ ਆਖਿਆ ਕਿ ਇਸ ਪੱਧਰ ਦਾ ਹਾਦਸਾ ਬਰਦਾਸ਼ਤ ਕਰਨਾ ਸਾਡੇ ਦੇਸ਼ ਲਈ ਬਹੁਤ ਔਖਾ ਹੈ।

  • ਹੋਮ
  • Photos
  • ਖ਼ਬਰਾਂ
  • ਪੇਰੂ ਵਿੱਚ ਬੱਸ ਚੱਟਾਨ ਤੋਂ ਡਿੱਗੀ, 36 ਹਲਾਕ
About us | Advertisement| Privacy policy
© Copyright@2026.ABP Network Private Limited. All rights reserved.