ਵਿਆਹਾਂ 'ਤੇ ਪੈਟਰੋਲ ਗਿਫਟ ਦੇਣ ਦਾ ਪਿਆ ਰਿਵਾਜ਼
ਤਾਮਿਲਨਾਡੂ 'ਚ ਇਸ ਤਰ੍ਹਾਂ ਦੇ ਤਰੀਕਿਆਂ ਨਾਲ ਲੋਕ ਤੇਲ ਦੀਆਂ ਵਧ ਰਹੀਆਂ ਕੀਮਤਾਂ ਦਾ ਵਿਰੋਧ ਕਰ ਰਹੇ ਹਨ। ਤੇਲ ਦੀਆਂ ਵਧੀਆਂ ਕੀਮਤਾਂ ਦਾ ਵਿਰੋਧ ਕਰਨ ਦਾ ਇਹ ਅਨੋਖਾ ਤਰੀਕਾ ਹੈ।
ਦੂਜੇ ਵਿਆਹ 'ਚ ਦੋਸਤਾਂ ਨੇ ਵਿਆਹ ਵਾਲੇ ਜੋੜੇ ਨੂੰ ਇੱਕ ਇੱਕ ਲੀਟਰ ਯਾਨੀ ਦੋ ਲੀਟਰ ਪੈਟਰੋਲ ਗਿਫਟ ਕੀਤਾ। ਇਸ ਵਿਆਹ 'ਚ ਸ਼ਾਮਲ ਦੋਸਤ ਦਾ ਕਹਿਣਾ ਸੀ ਸਰਕਾਰ ਨੂੰ ਇਸ ਬਾਰੇ ਜਾਗਰੂਕ ਹੋਣਾ ਚਾਹੀਦਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਇਸ ਪਹਿਲ ਨਾਲ ਸਰਕਾਰ ਜਾਗਰੂਕ ਹੋਵੇਗੀ।
ਇਨ੍ਹਾਂ 'ਚੋਂ ਇੱਕ ਦੋਸਤ ਦਾ ਕਹਿਣਾ ਹੈ ਕਿ ਅਸੀਂ ਮਹਿੰਗੇ ਗਿਫਟ ਦੀ ਭਾਲ 'ਚ ਸੀ ਤਾਂ ਸੋਚਿਆ ਕਿ ਪੈਟਰੋਲ ਤੋਂ ਮਹਿੰਗਾ ਕੀ ਹੋ ਸਕਦਾ ਹੈ।
ਇੱਕ ਵਿਆਹ 'ਚ ਦੋਸਤਾਂ ਨੇ ਵਿਆਹ ਵਾਲੇ ਜੋੜੇ ਨੂੰ ਗਿਫਟ ਦੇ ਤੌਰ 'ਤੇ 5 ਲੀਟਰ ਪੈਟਰੋਲ ਗਿਫਟ ਕੀਤਾ।
ਦਿਲਚਸਪ ਗੱਲ ਇਹ ਹੈ ਕਿ ਦੋਵੇਂ ਹੀ ਮਾਮਲੇ ਤਾਮਿਲਨਾਡੂ ਦੇ ਹਨ ਤੇ ਦੋਵੇਂ ਵਿਆਹ 16 ਸਤੰਬਰ ਨੂੰ ਸਨ।
ਦੇਸ਼ 'ਚ ਪੈਟਰੋਲ-ਡੀਜ਼ਲ ਦੇ ਭਾਅ ਲਗਾਤਾਰ ਵਧ ਰਹੇ ਹਨ। ਇਸ ਦਰਮਿਆਨ ਲੋਕ ਮਹਿੰਗਾ ਗਿਫਟ ਦੇਣ ਦੇ ਮੰਤਵ ਨਾਲ ਪੈਟਰੋਲ ਹੀ ਗਿਫਟ ਕਰ ਰਹੇ ਹਨ। ਹਾਲ ਹੀ 'ਚ ਤਾਮਿਲਨਾਡੂ 'ਚ ਦੋਸਤਾਂ ਨੇ ਦੋ ਵੱਖ-ਵੱਖ ਵਿਆਹਾਂ 'ਤੇ ਪੈਟਰੋਲ ਗਿਫਟ ਕੀਤਾ।