Chhapaak screening: ਫ਼ਿਲਮ ਦੀ ਸਕ੍ਰੀਨਿੰਗ 'ਚ ਬਾਲੀਵੁੱਡ ਦਾ ਹੜ੍ਹ, ਵੇਖੋ ਤਸਵੀਰਾਂ
ਆਯੁਸ਼ਮਾਨ ਖੁਰਾਨਾ ਦੀ ਵਾਈਫ ਤਾਹਿਰਾ ਵੀ ਇੱਥੇ ਆਪਣੇ ਐਥਨਿਕ ਅੰਦਾਜ਼ 'ਚ 'ਛਪਾਕ' ਨੂੰ ਸਪੋਰਟ ਕਰਨ ਪਹੁੰਚੀ।
ਐਵਰਗ੍ਰੀਨ ਐਕਟਰਸ ਰੇਖਾ ਵੀ ਇੱਥੇ ਟ੍ਰਡੀਸ਼ਨਲ ਲੁੱਕ 'ਚ ਨਜ਼ਰ ਆਈ। ਗੋਲਡਨ ਸਾੜੀ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ।
ਇੱਕ ਵਾਰ ਫਿਰ ਦੀਪਿਕਾ ਆਪਣੇ ਖੂਬਸੂਰਤ ਅੰਦਾਜ਼ 'ਚ ਸਭ ਨੂੰ ਹੈਰਾਨ ਕਰਦੀ ਨਜ਼ਰ ਆਈ। ਦੀਪਿਕਾ ਇੱਥੇ ਨੀਲੀ ਸਾੜੀ 'ਚ ਕਾਫੀ ਸਟਨਿੰਗ ਲੱਗ ਰਹੀ ਸੀ।
ਰਣਵੀਰ ਸਿੰਘ ਵੀ ਦੀਪਿਕਾ ਨਾਲ 'ਛਪਾਕ' ਦੀ ਸਕ੍ਰੀਨਿੰਗ 'ਤੇ ਪਹੁੰਚੇ ਸਨ। ਰਣਵੀਰ ਸਿੰਘ ਵੱਡੇ ਫਰੇਮ ਗਲਾਸ ਤੇ ਕਾਲੇ ਸੂਟ-ਬੂਟ ਨਾਲ ਮੁੱਛਾਂ 'ਚ ਇੱਥੇ ਦਿਖਾਈ ਦਿੱਤੇ।
ਦੀਪਿਕਾ ਦੀ 'ਛਪਾਕ' ਨੂੰ ਵੇਖਣ ਉਸ ਦੀ ਟੀਮ ਦੇ ਨਾਲ-ਨਲਾ ਬਾਲੀਵੁੱਡ ਦੇ ਹੋਰ ਕਿਹੜੇ ਸਿਤਾਰੇ ਪਹੁੰਚੇ ਤਸਵੀਰਾਂ 'ਚ ਵੇਖੋ।
ਨੀਲੀ ਸਬਿਆਸਾਚੀ ਸਿਕੁਇਨ ਸ਼ਿਮਰੀ ਸਾੜ੍ਹੀ ਵਿੱਚ ਦੀਪਿਕਾ ਦਾ ਲੁੱਕ ਸ਼ਾਨਦਾਰ ਲੱਗ ਰਿਹਾ ਸੀ। ਉਸ ਨੇ ਇਸ ਸਾੜ੍ਹੀ ਨੂੰ ਸਲੀਵਲੈੱਸ ਤੇ ਡੀਪ ਨੈੱਕ ਦੇ ਬਲਾਊਜ਼ ਨਾਲ ਕੈਰੀ ਕੀਤਾ।
ਇਸ ਸਕ੍ਰੀਨਿੰਗ 'ਤੇ ਦੀਪਿਕਾ ਖੁਦ ਆਪਣੇ ਪਤੀ ਤੇ ਬਾਲੀਵੁੱਡ ਐਕਟਰ ਰਣਵੀਰ ਸਿੰਘ ਨਾਲ ਨਜ਼ਰ ਆਈ।
ਦੀਪਿਕਾ ਪਾਦੂਕੋਣ ਦੀ ਫ਼ਿਲਮ 'ਛਪਾਕ' 10 ਜਨਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਬੁੱਧਵਾਰ ਰਾਤ ਨੂੰ ਨਿਰਮਾਤਾਵਾਂ ਨੇ ਫ਼ਿਲਮ ਦੀ ਸਕ੍ਰੀਨਿੰਗ ਕੀਤੀ।