ਅਧਿਆਪਕਾਂ 'ਤੇ ਸਿੱਖਿਆ ਵਿਭਾਗ ਤੇ ਪੁਲਿਸ ਦੀ ਸਾਂਝੀ 'ਸਰਜੀਕਲ ਸਟ੍ਰਾਈਕ', ਬੱਚੇ ਖ਼ੌਫਜ਼ਦਾ ਤੇ ਟੀਚਰ ਬੇਹੋਸ਼
ਇਸੇ ਦੌਰਾਨ ਕ੍ਰਿਸ਼ਨ ਕੁਮਾਰ ਦਾ ਕਥਿਤ ਆਡੀਓ ਵੀ ਵਾਇਰਲ ਹੋਇਆ ਹੈ, ਜਿਸ ਵਿੱਚ ਉਹ ਟੈਸਟਿੰਗ ਟੀਮਾਂ ਨੂੰ ਹਰ ਹਾਲ ਟੈਸਟ ਕਰਵਾਉਣ ਦੀ ਹਦਾਇਤ ਦਿੰਦੇ ਹਨ ਤੇ ਪੁਲਿਸ ਦੀ ਸਹਾਇਤਾ ਦਾ ਭਰੋਸਾ ਵੀ ਦਿੰਦੇ ਹਨ।
ਇਹ ਵਰਤਾਰਾ ਇੱਥੇ ਨਹੀਂ ਸਗੋਂ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਅਜਿਹਾ ਹੀ ਮਾਹੌਲ ਹੈ। ਕਈ ਥਾਵਾਂ ਤੋਂ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਅਧਿਆਪਕਾਂ ਨੂੰ ਧਮਾਕਾਏ ਜਾਣ ਦੀਆਂ ਖ਼ਬਰਾਂ ਵੀ ਆਈਆਂ ਹਨ। ਮਲੋਟ ਦੇ ਪਿੰਡ ਬੁਰਜ ਸਿੱਧਵਾਂ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਅਧਿਆਪਕ ਦੇ ਕਥਿਤ ਰੂਪ 'ਚ ਥੱਪੜ ਮਾਰਨ ਦੀ ਵੀ ਖ਼ਬਰ ਆਈ ਹੈ।
ਇਸ ਮਗਰੋਂ ਸਾਰੇ ਅਧਿਆਪਕਾਂ ਨੇ ਇੱਕ ਮੰਚ 'ਤੇ ਇਕੱਠੇ ਹੋਣ ਦਾ ਇਰਾਦਾ ਕਰ ਲਿਆ ਤੇ ਸਕੂਲਾਂ 'ਚ ਟੈਸਟਿੰਗ ਕਰਨ ਆਈਆਂ ਟੀਮਾਂ ਦਾ ਰੱਜ ਕੇ ਵਿਰੋਧ ਕਰਨ ਦਾ ਫੈਸਲਾ ਕੀਤਾ ਹੈ। ਅਧਿਆਪਕਾਂ ਵਿੱਚ ਇਸ ਟੈਸਟ ਪ੍ਰਤੀ ਰੋਸ ਦਾ ਕਾਰਨ ਬੀਤੇ ਦਿਨੀਂ ਪਟਿਆਲਾ ਵਿੱਚ ਹੋਏ ਲਾਠੀਚਾਰਜ ਦਾ ਹੋਣਾ ਵੀ ਹੈ। ਅਧਿਆਪਕਾਂ ਦਾ ਕਹਿਣਾ ਹੈ ਕਿ 28 ਤਾਰੀਖ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਸੀ ਪਰ ਬੈਠਕ ਤੋਂ ਪਹਿਲਾਂ ਹੀ ਇਸ ਪ੍ਰੋਜੈਕਟ ਨੂੰ ਸ਼ੁਰੂ ਕਰ ਦਿੱਤਾ ਗਿਆ, ਜਿਸ ਦਾ ਉਹ ਵਿਰੋਧ ਕਰਨਗੇ।
ਸਕੂਲਾਂ ਵਿੱਚ ਬੱਚਿਆਂ ਦੀ ਹਾਲਤ ਵਿਗੜਣ ਕਾਰਨ ਪੁੱਜੇ ਮਾਪਿਆਂ ਦਾ ਗੁੱਸਾ ਵੀ ਸੱਤਵੇਂ ਅਸਮਾਨ 'ਤੇ ਸੀ। ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਸਕੂਲ ਵਿੱਚ ਆਪਣੇ ਬੱਚੇ ਲਈ ਪਹੁੰਚੀ ਇੱਕ ਮਾਂ ਨੇ ਸਰਕਾਰ 'ਤੇ ਭੜਾਸ ਕੱਢਦਿਆਂ ਕਿਹਾ ਕਿ ਸਾਡੇ ਬੱਚੇ ਨੂੰ ਕੋਈ ਵਜ਼ੀਫ਼ਾ ਤੇ ਸਰਦੀ ਵਾਲੀ ਵਰਦੀ ਨਹੀਂ ਮਿਲੀ ਤੇ ਉੱਪਰੋਂ ਬੱਚਿਆਂ ਨੂੰ ਤੰਗ ਕੀਤਾ ਜਾ ਰਿਹਾ ਹੈ।
ਸਕੂਲਾਂ ਵਿੱਚ ਅਜਿਹੇ ਮਾਹੌਲ ਕਾਰਨ ਬੱਚਿਆਂ ਦਾ ਖ਼ੌਫਜ਼ਦਾ ਹੋਣਾ ਸੁਭਾਵਿਕ ਹੈ, ਪਰ ਕਈ ਥਾਂ ਬੱਚਿਆਂ ਤੇ ਅਧਿਆਪਕਾਂ ਦੇ ਬੇਹੋਸ਼ ਹੋਣ ਦੀ ਵੀ ਖ਼ਬਰਾਂ ਹਨ।
ਅਧਿਆਪਕ ਆਗੂ ਹੈਰੀ ਬਾਠਲਾ ਨੇ ਦੋਸ਼ ਲਾਏ ਡੀਈਓ ਮਲਕੀਤ ਸਿੰਘ ਖੋਸਾ ਨੇ ਪੋਸਟ ਟੈਸਟਿੰਗ ਦਾ ਵਿਰੋਧ ਕਰਨ 'ਤੇ ਉਨ੍ਹਾਂ ਨੂੰ ਥੱਪੜ ਮਾਰਿਆ ਹੈ। ਹਾਲਾਂਕਿ, ਸਿੱਖਿਆ ਅਧਿਕਾਰੀ ਨੇ ਅਜਿਹੀ ਕਿਸੇ ਵੀ ਘਟਨਾ ਤੋਂ ਇਨਕਾਰ ਕੀਤਾ।
ਜ਼ਿਆਦਾਤਰ ਥਾਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਪੁਲਿਸ ਪਾਰਟੀ ਨਾਲ ਪਹੁੰਚੇ। ਪੁਲਿਸ ਨੇ ਅਧਿਆਪਕਾਂ ਨੂੰ ਬੱਚਿਆਂ ਨਾਲੋਂ ਵੱਖ ਕਰ ਦਿੱਤਾ ਤਾਂ ਜੋ ਟੀਮ ਬੱਚਿਆਂ 'ਤੇ ਟੈਸਟ ਕਰ ਸਕੇ। ਪੁਲਿਸ ਨੇ ਅਧਿਆਪਕਾਂ ਨੂੰ ਬੱਚਿਆਂ ਤੋਂ ਦੂਰ ਹੋ ਕੇ ਆਪਣਾ ਪ੍ਰਦਰਸ਼ਨ ਕਰਨ ਦੀ ਸਲਾਹ ਵੀ ਦਿੱਤੀ।
ਪੰਜਾਬ ਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ 'ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ' ਪ੍ਰਾਜੈਕਟ ਤਿਆਰ ਕੀਤਾ ਹੈ। ਇਸ ਤਹਿਤ ਬੱਚਿਆਂ ਲਈ ਪੋਸਟ ਟੈਸਟਿੰਗ ਕਰਨ ਆਈ ਟੀਮਾਂ ਨੂੰ ਸਰਕਾਰੀ ਸਕੂਲ ਮੋਗਾ ਦੇ ਅਧਿਆਪਕਾਂ ਨੇ ਬਾਈਕਾਟ ਕੀਤਾ ਹੈ। ਜ਼ਿਲ੍ਹੇ ਦੇ ਬਲਾਕ ਇੱਕ 'ਚ ਪੈਂਦੇ ਸਰਕਾਰੀ ਸਕੂਲ ਵਿੱਚ ਜਦ ਜ਼ਿਲ੍ਹਾ ਸਿੱਖਿਆ ਅਧਿਕਾਰੀ ਤੇ 'ਪੜ੍ਹੋ ਪੰਜਾਬ..' ਦੀ ਟੀਮ ਆਈ ਤਾਂ ਅਧਿਆਪਕਾਂ ਸਖ਼ਤ ਵਿਰੋਧ ਕੀਤਾ।
ਅਧਿਆਪਕ ਆਗੂਆਂ ਮੁਤਾਬਕ ਕਈ ਥਾਵਾਂ 'ਤੇ ਬੱਚਿਆਂ ਨੂੰ ਜ਼ਬਰਦਸਤੀ ਟੈਸਟ ਦੇਣ ਨਹੀਂ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਅਧਿਆਪਕਾਂ ਨੂੰ ਵੀ ਸਕੂਲੋਂ ਕੱਢ ਦੇਣ ਦੀ ਧਮਕੀ ਤਕ ਦਿੱਤੀ ਗਈ ਹੈ। ਪੂਰੇ ਸੂਬੇ ਦੇ ਅਧਿਆਪਕਾਂ 'ਚ ਸਿੱਖਿਆ ਵਿਭਾਗ ਦੀ ਇਸ ਕਾਰਵਾਈ ਪ੍ਰਤੀ ਰੋਸ ਹੈ।
ਪਰ ਅਧਿਆਪਕਾਂ 'ਚ ਆਪਣੀਆਂ ਮੰਗਾਂ ਨਾ ਮੰਨੇ ਜਾਣ ਕਾਰਨ ਸਰਕਾਰ ਪ੍ਰਤੀ ਗੁੱਸਾ ਹੈ, ਇਸ ਲਈ ਉਹ ਇਸ ਟੈਸਟ ਦਾ ਬਾਈਕਾਟ ਕਰ ਰਹੇ ਹਨ। ਸਕੂਲਾਂ ਵਿੱਚ ਇਹ ਟੈਸਟ ਕਰਵਾਉਣ ਲਈ ਵੱਡੀ ਗਿਣਤੀ 'ਚ ਪੁਲਿਸ ਤਾਇਨਾਤ ਕਰ ਜ਼ਬਰੀ ਪੋਸਟ ਟੈਸਟਿੰਗ ਕਰਵਾਈ ਜਾ ਰਹੀ ਹੈ।
ਜਿੱਥੇ ਵਿਭਾਗ ਟੈਸਟ ਕਰਨ ਲਈ ਬਜ਼ਿੱਦ ਹੈ, ਉੱਥੇ ਅਧਿਆਪਕ ਬੱਚਿਆਂ ਦਾ ਬਕਾਇਆ ਸਿਲੇਬਸ ਪੂਰਾ ਕਰਵਾਉਣ ਤੇ ਇਹ ਟੈਸਟ ਨਾ ਕਰਨ ਦੇਣ 'ਤੇ ਅੜੇ ਹਨ। ਇਹ ਟੈਸਟ 22 ਫਰਵਰੀ ਤੋਂ 11 ਮਾਰਚ ਤਕ ਕਰਵਾਏ ਜਾਣੇ ਹਨ।
ਵਿਭਾਗ ਤੇ ਅਧਿਆਪਕਾਂ ਦਾ ਇਹ ਟਾਕਰਾ ਬੱਚਿਆਂ ਦੇ ਬੌਧਿਕ ਪੱਧਰ ਜਾਂਚਣ ਲਈ ਘੜੇ ਗਏ ਵਿਸ਼ੇਸ਼ ਟੈਸਟ ਕਰਕੇ ਹੋ ਗਿਆ। ਇਹ ਟੈਸਟ ਇੱਕ ਕਿਸਮ ਦੇ ਪ੍ਰਾਈਮਰੀ ਵਿਦਿਆਰਥੀਆਂ ਦੇ ਇਮਤਿਹਾਨ ਹੀ ਹਨ, ਜਿਸ ਦਾ ਮੁੱਲਾਂਕਣ ਕਰਕੇ ਬੱਚਿਆਂ ਨੂੰ ਗ੍ਰੇਡ ਦਿੱਤੇ ਜਾਂਦੇ ਹਨ।
ਚੰਡੀਗੜ੍ਹ: ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੇ ਅਧਿਆਪਕਾਂ ਤੇ ਸਿੱਖਿਆ ਵਿਭਾਗ ਦਰਮਿਆਨ ਖੜਕਦੀ ਆਈ ਹੈ, ਪਰ ਅੱਜ ਮਾਮਲਾ ਇੱਥੋਂ ਤਕ ਵਧ ਗਿਆ ਕਿ ਸਕੂਲਾਂ ਵਿੱਚ ਉੱਚ ਅਧਿਕਾਰੀ ਤੇ ਪੁਲਿਸ ਨੇ ਮੋਰਚੇ ਸਾਂਭ ਲਏ।