ਵਿਆਹ ਬੰਧਨ ਵਿੱਚ ਬੱਝੇ ਜ਼ਹੀਰ ਖ਼ਾਨ ਤੇ ਸਾਗਰਿਕਾ, ਵੇਖੋ ਤਸਵੀਰਾਂ

ਭਾਰਤ ਦੇ ਟੌਪ ਤੇਜ਼ ਗੇਂਦਬਾਜ਼ ਰਹੇ ਜ਼ਹੀਰ ਨੇ ਅਕਤੂਬਰ 2015 ਵਿੱਚ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਿਹਾ ਸੀ। ਉਨ੍ਹਾਂ 92 ਟੈਸਟ ਖੇਡਣ ਦੇ ਦੌਰਾਨ 311 ਤੇ 200 ਇੱਕ ਦਿਨਾ ਮੈਚਾਂ ਦੌਰਾਨ 282 ਵਿਕਟ ਹਾਸਲ ਕੀਤੇ ਸਨ।
ਜ਼ਹੀਰ ਤੇ ਸਾਗਰਿਕਾ ਨੇ ਇਸੇ ਸਾਲ ਅਪ੍ਰੈਲ ਵਿੱਚ ਕੁੜਮਾਈ ਕੀਤੀ ਸੀ। ਦਸ ਸਾਲ ਪਹਿਲਾਂ ਹਾਕੀ 'ਤੇ ਬਣੀ ਫ਼ਿਲਮ ਚੱਕ ਦੇ ਇੰਡੀਆ ਰਾਹੀਂ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਕਰਨ ਵਾਲੀ ਸਾਗਰਿਕਾ ਨੇ ਮਰਾਠੀ ਤੇ ਪੰਜਾਬੀ ਫ਼ਿਲਮਾਂ ਵਿੱਚ ਵੀ ਕੰਮ ਕੀਤਾ ਹੋਇਆ ਹੈ।
ਸਾਗਰਿਕਾ ਦੀ ਕਰੀਬੀ ਦੋਸਤ ਤੇ 'ਚੱਕ ਦੇ ਇੰਡੀਆ' ਦੀ ਸਟਾਰ ਅਦਾਕਾਰਾ ਵਿੱਦਿਆ ਮਾਲਡਵੇ ਨੇ ਟਵਿੱਟਰ ਤੇ ਇੰਸਟਾਗ੍ਰਾਮ 'ਤੇ ਇਸ ਨਵੇਂ ਵਿਆਹੇ ਜੋੜੇ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਦੋਵਾਂ ਨੇ ਰਜਿਸਟਰਡ ਵਿਆਹ ਕੀਤਾ ਹੈ ਜਿਸ ਵਿੱਚ ਦੋਵਾਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਕਈ ਕਰੀਬੀ ਦੋਸਤ ਵੀ ਸ਼ਾਮਲ ਹੋਏ ਸਨ। ਦੋਵੇਂ ਜਣਿਆਂ ਨੇ 27 ਨਵੰਬਰ ਨੂੰ ਇੱਕ ਪੰਜ ਤਾਰਾ ਹੋਟਲ ਵਿੱਚ ਆਪਣੀ ਰਿਸੈਪਸ਼ਨ ਪਾਰਟੀ ਵੀ ਰੱਖੀ ਹੋਈ ਹੈ। ਇਸ ਵਿੱਚ ਕ੍ਰਿਕਟ ਤੇ ਬਾਲੀਵੁੱਡ ਦੀਆਂ ਮੰਨੀਆਂ ਪ੍ਰਮੰਨੀਆਂ ਹਸਤੀਆਂ ਸ਼ਾਮਲ ਹੋਣਗੀਆਂ।
ਭਾਰਤੀ ਕ੍ਰਿਕਟ ਟੀਮ ਦੇ ਮਸ਼ਹੂਰ ਤੇਜ਼ ਗੇਂਦਬਾਜ਼ ਜ਼ਹੀਰ ਖ਼ਾਨ ਨੇ ਆਪਣੀ ਮੰਗੇਤਰ ਤੇ ਫ਼ਿਲਮ 'ਚੱਕ ਦੇ ਇੰਡੀਆ' ਵਾਲੀ ਅਦਾਕਾਰਾ ਸਾਗਰਿਕਾ ਘਾਟਗੇ ਨਾਲ ਵਿਆਹ ਕਰ ਲਿਆ ਹੈ।