ਭਿਆਨਕ ਹਵਾਈ ਹਾਦਸਾ: ਬਲੈਕ ਸੀ 'ਚ ਡੁੱਬਣੋ ਬਚੇ 168 ਲੋਕ
ਮਾਮਲੇ ਦੀ ਜਾਂਚ ਜਾਰੀ ਹੈ ਤੇ ਹੁਣ ਤੱਕ ਇਹ ਸਾਫ ਨਹੀਂ ਹੋਇਆ ਕਿ ਪਲੇਨ ਨੂੰ ਵਾਪਸ ਹਵਾਈ ਅੱਡੇ ਵੱਲ ਲਿਆਂਦਾ ਗਿਆ ਹੈ ਜਾਂ ਨਹੀਂ।
ਇੱਕ ਹੋਰ ਰਾਹਤ ਦੀ ਗੱਲ ਇਹ ਹੈ ਕਿ ਪਾਇਲਟ ਸਮੇਤ ਪਲੇਨ ਦੇ ਸਾਰੇ ਕਰੂ ਮੈਂਬਰਾਂ ਨੂੰ ਵੀ ਸਹੀ ਸਲਾਮਤ ਬਾਹਰ ਕੱਢ ਲਿਆ ਗਿਆ। ਕੱਲ੍ਹ ਇਸ ਹਾਦਸੇ ਕਰਕੇ ਕਈ ਘੰਟੇ ਤੱਕ ਹਵਾਈ ਸੇਵਾ ਪ੍ਰਭਾਵਿਤ ਰਹੀ।
ਆਪਣੇ ਢਿੱਡ 'ਤੇ ਲੇਟੇ ਈਦ ਪਲੇਨ ਦੀਆਂ ਤਸਵੀਰਾਂ ਇਹ ਬਿਆਨ ਕਰਦਿਆਂ ਹਨ ਕਿ ਜੇਕਰ ਇਹ ਜਹਾਜ਼ ਥੋੜਾ ਜਿਹਾ ਵੀ ਹੋਰ ਤਿਲਕਿਆ ਹੁੰਦਾ ਤਾਂ ਸਮੁੰਦਰ ਵਿੱਚ ਚਲਾ ਗਿਆ ਹੁੰਦਾ। Pegasus Airlines ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾਦਸੇ ਵਿੱਚ ਕਿਸੇ ਦੇ ਵੀ ਜ਼ਖਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ।
ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਸ ਵਿੱਚ 168 ਯਾਤਰੀ ਸਵਾਰ ਸਨ। ਇਸ ਬੋਇੰਗ 737-800 ਪਲੇਨ ਵਿੱਚ ਸਵਾਰ ਸਾਰੇ ਯਾਤਰੀਆਂ ਨੂੰ ਬਚਾ ਲਿਆ ਗਿਆ ਹੈ। ਬਚੇ ਯਾਤਰੀਆਂ ਵਿੱਚੋਂ ਕਈਆਂ ਨੇ ਇਸ ਨੂੰ ਚਮਤਕਾਰ ਦੱਸਿਆ ਹੈ।
ਤੁਰਕੀ ਤੋਂ ਆਈਆਂ ਇਹ ਤਸਵੀਰਾਂ ਹਰ ਕਿਸੇ ਨੂੰ ਹੈਰਾਨ ਕਰ ਸਕਦੀਆਂ ਹਨ। ਦਰਅਸਲ ਲੈਂਡ ਕਰਨ ਤੋਂ ਬਾਅਦ ਇਹ ਜਹਾਜ਼ ਚਿੱਕੜ ਵਿੱਚ ਇਸ ਤਰ੍ਹਾਂ ਤਿਲਕਿਆ ਕਿ ਬਲੈਕ ਸੀਅ ਵਿੱਚ ਡੁੱਬਦਿਆਂ-ਡੁੱਬਦਿਆਂ ਮਸਾਂ ਹੀ ਬਚਿਆ।