ਇਹ ਨੇ ਦੁਨੀਆ ਦੇ ਬੇਭਾਗੇ ਜਹਾਜ਼, ਜਿਨ੍ਹਾਂ ਹਜ਼ਾਰਾਂ ਜਾਨਾਂ ਗਵਾਈਆਂ
24 ਜੁਲਾਈ, 2014 ਬੁਰਕੀਨਾ ਫਾਸੋ ਤੋਂ ਅਲਜੀਰੀਆ ਜਾਣ ਵਾਲੀ ਏਅਰ ਅਲਜੀਨੀ ਦਾ ਹਵਾਈ ਜਹਾਜ਼ 5017 ਰਸਤੇ 'ਚ ਕ੍ਰੈਸ਼ ਹੋ ਗਿਆ ਸੀ। ਖ਼ਰਾਬ ਮੌਸਮ ਕਾਰਨ ਉਡਾਣ ਦਾ ਰਡਾਰ ਸਿਸਟਮ ਨਾਲੋਂ ਜਹਾਜ਼ ਦਾ ਸੰਪਰਕ ਟੁੱਟ ਗਿਆ ਸੀ। ਜਹਾਜ਼ ਵਿਚ 116 ਲੋਕ ਮਾਰੇ ਗਏ ਸੀ।
28 ਦਸੰਬਰ, 2014 ਏਅਰ ਏਸੀਆ ਉਡਾਣ 8501 ਜਾਵਾ ਸਮੁੰਦਰ ਦੇ ਖਰਾਬ ਮੌਸਮ ਦੇ ਚੱਲਦੇ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਇਹ ਜਹਾਜ਼ ਇੰਡੋਨੇਸ਼ੀਆ ਤੋਂ ਸਿੰਗਾਪੁਰ ਜਾ ਰਿਹਾ ਸੀ। ਹਾਦਸੇ ਵਿੱਚ 162 ਲੋਕ ਮਾਰੇ ਗਏ ਸੀ।
4 ਫਰਵਰੀ, 2015 ਨੂੰ ਤਾਈਪੇ ਦੀ ਰਾਜਧਾਨੀ ਤਾਇਪੇਈ ਵਿੱਚ ਟ੍ਰਾਂਸਏਸ਼ੀਆ ਏਅਰਵੇਜ਼ ਦਾ 235 ਫਲਾਈਟ ਹਾਦਸੇ ਦੌਰਾਨ ਨਦੀ 'ਚ ਜਾ ਡਿੱਗਾ। ਇਸ ਹਾਦਸੇ ਵਿੱਚ 58 ਲੋਕ ਸਵਾਰ ਸਨ ਜਿਨ੍ਹਾਂ ਵਿੱਚੋਂ 43 ਲੋਕ ਮਰ ਗਏ। ਤਾਇਵਾਨ ਐਵੀਏਸ਼ਨ ਸਫੇਟੀ ਕੌਂਸਲ ਮੁਤਾਬਕ ATR 72-600 ਪਾਈਲਟ ਟਰਬੋਪ੍ਰੌਪ ਜਹਾਜ਼ ਦੇ ਪਾਈਲਟ ਨੇ ਗ਼ਲਤੀ ਨਾਲ ਜਹਾਜ਼ ਦੇ ਵਰਕਿੰਗ ਇੰਜਣ ਦਾ ਬਟਨ ਬੰਦ ਕਰ ਦਿੱਤਾ ਸੀ ਜੋ ਜਹਾਜ਼ ਹਾਦਸੇ ਦਾ ਕਾਰਨ ਬਣਿਆ ਸੀ।
24 ਮਾਰਚ, 2015 ਨੂੰ ਜਰਮਨਵਿੰਗਜ਼ ਫਲਾਈਟ 9525 ਜਹਾਜ਼ ਸਪੇਨ ਦੇ ਬਾਰਸੀਲੋਨਾ ਤੋਂ ਉਡਾਣ ਭਰਨ ਮਗਰੋਂ ਫ੍ਰੈਂਚ ਐਲਪਸ ਵਿੱਚ ਡਿੱਗ ਗਿਆ ਸੀ। ਹਾਦਸੇ ਵਿੱਚ 150 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀ ਨੇ ਬਿਆਨ 'ਚ ਕਿਹਾ ਸੀ ਕਿ ਸਹਿ-ਪਾਈਲਟ Andreas Lubitt ਨੂੰ ਕਾਕਪਿਟ ਤੋਂ ਬਾਹਰ ਲੌਕ ਕਰਨ ਮਗਰੋਂ ਜਹਾਜ਼ ਕ੍ਰੈਸ਼ ਕਰਾਇਆ ਸੀ। ਬਾਅਦ ਵਿੱਚ ਜਾਂਚ ਤੋਂ ਪਤਾ ਲੱਗਾ ਕਿ ਪਾਇਲਟ ਐਂਡਰਿਆਸ ਲੁਬਿਟਟ ਡਿਪਰੈਸ਼ਨ ਤੋਂ ਪੀੜਤ ਸੀ।
19 ਮਾਰਚ, 2016 ਨੂੰ ਸੰਯੁਕਤ ਅਰਬ ਅਮੀਰਾਤ ਦਾ ਯਾਤਰੀ ਜਹਾਜ਼ ਰੂਸ 'ਚ ਲੈਂਡਿੰਗ ਦੌਰਾਨ ਕ੍ਰੈਸ਼ ਹੋ ਗਿਆ ਸੀ। ਇਸ ਵਿੱਚ 62 ਸਵਾਰੀਆਂ ਦੀ ਮੌਤ ਹੋ ਗਈ ਸੀ। ਬੋਇੰਗ 737 ਫਲਾਈਡੁਬਈ ਫਲਾਈਟ 981 ਖ਼ਰਾਬ ਮੌਸਮ ਕਾਰਨ ਕ੍ਰੈਸ਼ ਹੋ ਗਿਆ।
2010 ਤੋਂ ਬਾਅਦ ਬਹੁਤ ਸਾਰੇ ਹਵਾਈ ਹਾਦਸੇ ਹੋਏ ਜਿਨ੍ਹਾਂ ਦੇ ਨਤੀਜੇ ਵਜੋਂ ਬਹੁਤ ਲੋਕਾਂ ਦੀ ਮੌਤ ਹੋਈ। ਅਸੀਂ ਤੁਹਾਡੇ ਸਾਹਮਣੇ ਇਨ੍ਹਾਂ ਦੁਰਘਟਨਾਵਾਂ ਦੀ ਸੂਚੀ ਲੈ ਆਏ ਹਾਂ।
ਨੇਪਾਲ ਹਵਾਈ ਅੱਡੇ ਦੇ ਬੁਲਾਰੇ ਪ੍ਰੇਮ ਨਾਥ ਠਾਕੁਰ ਨੇ 49 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਲਾਸ਼ਾਂ ਦੀ ਪਛਾਣ ਕਰਨੀ ਬਹੁਤ ਮੁਸ਼ਕਲ ਹੈ, ਕਿਉਂਕਿ ਉਹ ਬੁਰੀ ਤਰ੍ਹਾਂ ਝੁਲਸ ਚੁੱਕੀਆਂ ਹਨ।
ਹਵਾਈ ਅੱਡੇ ਦੇ ਬੁਲਾਰੇ ਅਨੁਸਾਰ ਯਾਤਰੀਆਂ ਨੂੰ ਨਜ਼ਦੀਕੀ ਕੇਐਮਸੀ ਤੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਜ਼ਖ਼ਮੀਆਂ ਵਿੱਚੋਂ ਬਹੁਤ ਸਾਰੇ ਗੰਭੀਰ ਹਾਲਤ ਵਿੱਚ ਹਨ ਤੇ ਮੌਤਾਂ ਦੀ ਗਿਣਤੀ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ।
ਕਾਠਮੰਡੂ ਹਵਾਈ ਅੱਡੇ 'ਤੇ ਬੰਗਲਾਦੇਸ਼ ਦਾ ਜਹਾਜ਼ ਲੈਂਡਿੰਗ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਵਿੱਚ 49 ਮੁਸਾਫਰਾਂ ਦੀ ਮੌਤ ਹੋ ਗਈ। ਇਹ ਘਟਨਾ ਤ੍ਰਿਭੂਵਨ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਹੋਈ। ਜਹਾਜ਼ ਵਿੱਚ 71 ਯਾਤਰੀ ਸਵਾਰ ਸਨ।