ਵਾਤਾਵਰਨ ਬਚਾਓ: ਪਲਾਸਟਿਕ ਦੀਆਂ ਬੋਤਲਾਂ ਖਾ ਕੂਪਨ ਦਿੰਦੀ ਦਰਬਾਰ ਸਾਹਿਬ ਵਿਖੇ ਲੱਗੀ ਮਸ਼ੀਨ
ਏਬੀਪੀ ਸਾਂਝਾ | 05 Jun 2019 07:30 PM (IST)
1
ਸੈਲਾਨੀ ਇਨ੍ਹਾਂ ਮਸ਼ੀਨਾਂ ਤੋਂ ਕਾਫੀ ਖੁਸ਼ ਹਨ, ਕਿਉਂਕਿ ਉਹ ਖਾਲੀ ਬੋਤਲਾਂ ਨੂੰ ਕੂੜੇ ਵਿੱਚ ਸੁੱਟਣ ਦੀ ਬਜਾਏ ਇਨ੍ਹਾਂ ਬਦਲੇ ਛੋਟ ਪ੍ਰਾਪਤ ਕਰ ਸਕਦੇ ਹਨ।
2
ਹਰ ਰੋਜ਼ ਲੱਖਾਂ ਸੈਲਾਨੀ ਸ੍ਰੀ ਦਰਬਾਰ ਸਾਹਿਬ ਵਿਖੇ ਆਉਂਦੇ ਹਨ, ਅਜਿਹੇ ਵਿੱਚ ਅੱਜ ਵਿਸ਼ਵ ਵਾਤਾਵਰਨ ਦਿਵਸ ਮੌਕੇ ਇਨ੍ਹਾਂ ਬੋਤਲਾਂ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ। ਜੇਕਰ ਤੁਸੀਂ ਵੀ ਦਰਬਾਰ ਸਾਹਿਬ ਜਾਓ ਤਾਂ ਇਹ ਬੋਤਲਾਂ ਜ਼ਰੂਰ ਵਰਤੋ।
3
ਮਸ਼ੀਨਾਂ ਦੀ ਵਰਤੋਂ ਕਰਨ 'ਤੇ ਡਿਸਕਾਊਂਟ ਕੂਪਨ ਮਿਲਦੇ ਹਨ।
4
ਇਹ ਮਸ਼ੀਨਾਂ ਹਰ ਤਰ੍ਹਾਂ ਦੀਆਂ ਪਲਾਸਟਿਕ ਬੋਤਲਾਂ ਨੂੰ ਨਸ਼ਟ ਕਰ ਸਕਦੀਆਂ ਹਨ।
5
ਅੰਮ੍ਰਿਤਸਰ: ਸ੍ਰੀ ਹਰਿਮੰਦਰ ਸਾਹਿਬ ਦੀ ਸੁੰਦਰਤਾ ਲਈ ਮਿਊਂਸਪਲ ਕਾਰਪੋਰੇਸ਼ਨ ਕੋਈ ਕਸਰ ਨਹੀਂ ਛੱਡ ਰਹੀ। ਨਵੀਂ ਪਹਿਲ ਦੇ ਤਹਿਤ ਕਾਰਪੋਰੇਸ਼ਨ ਨੇ ਦਰਬਾਰ ਸਾਹਿਬ ਦੇ ਬਾਹਰ ਹੈਰੀਟੇਜ ਸਟ੍ਰੀਟ ਵਿੱਚ 10 ਪੈੱਟ ਬੋਤਲ ਕਰੱਸ਼ਰ (ਪਲਾਸਟਿਕ ਦੀਆਂ ਬੇਕਾਰ ਬੋਤਲਾਂ ਭੰਨ੍ਹਣ ਤੇ ਮੁੜ ਨਵਿਆਉਣਯੋਗ ਬਣਾਉਣ ਵਾਲੀਆਂ ਮਸ਼ੀਨਾਂ) ਲਾਏ ਹਨ।