✕
  • ਹੋਮ

ਖਿਡਾਰੀਆਂ ਦੇ ਧਰਮ ਬਾਰੇ ਭੱਟ ਨੂੰ ਭੱਜੀ ਦਾ ਜਵਾਬ

ਏਬੀਪੀ ਸਾਂਝਾ   |  24 Oct 2017 05:54 PM (IST)
ਖਿਡਾਰੀਆਂ ਦੇ ਧਰਮ ਬਾਰੇ ਭੱਟ ਨੂੰ ਭੱਜੀ ਦਾ ਜਵਾਬ
1

ਟੀਮ ਇੰਡੀਆ ਵਿੱਚ ਮੁਸਲਮਾਨ ਖਿਡਾਰੀਆਂ ਨੂੰ ਲੈ ਕੇ ਗੁਜਰਾਤ ਦੇ ਸਾਬਕਾ ਆਈਪੀਐਸ ਅਫਸਰ ਸੰਜੀਵ ਭੱਟ ਦੇ ਟਵੀਟ 'ਤੇ ਹਰਭਜਨ ਸਿੰਘ ਦਾ ਜਵਾਬ ਸੋਸ਼ਲ ਮੀਡੀਆ 'ਤੇ ਵਾਈਰਲ ਹੋ ਰਿਹਾ ਹੈ।

2

ਇਸ ਦੇ ਜਵਾਬ ਵਿੱਚ ਭਰਭਜਨ ਸਿੰਘ ਨੇ ਲਿਖਿਆ, ਹਿੰਦੂ, ਮੁਸਲਿਮ, ਸਿੱਖ, ਇਸਾਈ ਆਪਸ ਵਿੱਛ ਨੇ ਭਾਈ। ਕ੍ਰਿਕਟ ਟੀਮ ਵਿੱਚ ਖੇਡਣ ਵਾਲਾ ਹਰ ਖਿਡਾਰੀ ਹਿੰਦੁਸਤਾਨੀ ਹੈ। ਉਸ ਦੀ ਜਾਤ ਜਾਂ ਰੰਗ ਦੀ ਗੱਲ਼ ਨਹੀਂ ਹੋਣੀ ਚਾਹੀਦੀ, (ਜੈ ਭਾਰਤ)।

3

ਦਰਅਸਲ ਇਸ ਮੈਸੇਜ਼ ਜ਼ਰੀਏ ਭੱਟ ਕਹਿਣਾ ਚਾਹੁੰਦੇ ਹਨ ਕਿ ਆਖਰ ਕਿਉਂ ਅੱਜਕੱਲ੍ਹ ਭਾਰਤੀ ਟੀਮ ਵਿੱਚ ਮੁਸਲਮਾਨ ਖਿਡਾਰੀ ਅਚਾਨਕ ਕਿਉਂ ਘੱਟ ਹੋ ਗਏ ਹਨ। ਜਦੋਂਕਿ ਪਹਿਲਾਂ ਅਜਿਹਾ ਨਹੀਂ ਹੁੰਦਾ ਸੀ।

4

ਪਹਿਲਾਂ ਭੱਟ ਨੇ ਲਿਖਿਆ, ਕੀ ਇਸ ਸਮੇਂ ਭਾਰਤੀ ਕ੍ਰਿਕਟ ਟੀਮ ਵਿੱਚ ਕੋਈ ਮੁਸਲਿਮ ਖਿਡਾਰੀ ਨਹੀਂ ਹੈ? ਆਜ਼ਾਦੀ ਤੋਂ ਹੁਣ ਤੱਕ ਅਜਿਹਾ ਕਿੰਨੀ ਵਾਰ ਹੋਇਆ ਕਿ ਭਾਰਤ ਦੀ ਕ੍ਰਿਕਟ ਟੀਮ ਵਿੱਚ ਕੋਈ ਮੁਸਲਮਾਨ ਖਿਡਾਰੀ ਨਾ ਹੋਵੇ। ਕੀ ਮੁਸਲਮਾਨਾਂ ਨੇ ਕ੍ਰਿਕਟ ਖੇਡਣਾ ਬੰਦ ਕਰ ਦਿੱਤਾ ਹੈ ਜਾਂ ਖਿਡਾਰੀਆਂ ਦੀ ਚੋਣ ਕਰਨ ਵਾਲੇ ਕਿਸੇ ਹੋਰ ਖੇਡ ਦੇ ਨਿਯਮ ਮੰਨ ਰਹੇ ਹਨ?

5

ਭੱਟ ਨੇ ਭਾਰਤੀ ਕ੍ਰਿਕਟ ਟੀਮ ਵਿੱਚ ਮੁਸਲਮਾਨ ਖਿਡਾਰੀਆਂ ਦੀ ਗੈਰ ਮੌਜੂਦਗੀ 'ਤੇ ਸਵਾਲ ਉਠਾਉਂਦੇ ਹੋਏ ਸੋਸ਼ਲ ਮੀਡੀਆ 'ਤੇ ਇੱਖ ਪੋਸਟ ਸ਼ੇਅਰ ਕੀਤੀ। ਇਸ ਮਗਰੋਂ ਹਰਭਜਨ ਸਿੰਘ ਨੇ ਉਸ ਨੂੰ ਜਵਾਬ ਦਿੱਤਾ।

  • ਹੋਮ
  • Photos
  • ਖ਼ਬਰਾਂ
  • ਖਿਡਾਰੀਆਂ ਦੇ ਧਰਮ ਬਾਰੇ ਭੱਟ ਨੂੰ ਭੱਜੀ ਦਾ ਜਵਾਬ
About us | Advertisement| Privacy policy
© Copyright@2026.ABP Network Private Limited. All rights reserved.