ਗਊ ਰੱਖਿਆ ਵਾਲਾ ਚੜ੍ਹਿਆ ਪੁਲਿਸ ਦੇ ਧੱਕੇ!

ਗਊ ਰੱਖਿਆ ਦਲ ਦੇ ਪ੍ਰਧਾਨ ਸਤੀਸ਼ ਕੁਮਾਰ ਨੂੰ ਅੱਜ ਰਾਜਪੁਰਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਜੱਜ ਨੇ ਸਤੀਸ਼ ਕੁਮਾਰ ਨੂੰ 2 ਦਿਨ ਲਈ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ।
ਰਾਜਪੁਰਾ ਪੁਲਿਸਨੇ ਸਤੀਸ਼ ਕੁਮਾਰ ਨਾਂ ਦੇ ਜਿਸ ਗਊ ਰੱਖਿਅਕ ਨੂੰ ਗ੍ਰਿਫਤਾਰ ਕੀਤਾ ਹੈ, ਉਸ ਖ਼ਿਲਾਫ ਕੁੱਟਮਾਰ ਤੇ ਬਦਫੈਲੀਆਂ ਕਰਨ ਦਾ ਕੇਸਦਰਜ ਹੋਇਆ ਹੈ। ਪੁਲਿਸ ਨੇ ਧਾਰਾ 377 ਤਹਿਤ ਇਸ ਖ਼ਿਲਾਫ ਮਾਮਲਾ ਦਰਜ ਕੀਤਾ ਹੈ।
ਇਸ ਮੌਕੇ ਪੰਜਾਬ ਤੋਂ ਆਏ ਗਊ ਰੱਖਿਆ ਦਲ ਦੇ ਮੈਂਬਰਾਂ ਨੇ ਪੰਜਾਬ ਤੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਪੁਲਿਸਅਧਿਕਾਰੀਆਂ ਨੇ ਦੱਸਿਆ ਕਿ ਇਸ ਕੇਸ ‘ਚ ਚੌਥੇ ਮੁਲਜ਼ਮ ਰੁਪਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਸਹਾਰਨਪੁਰ ਨਾਲ ਸਬੰਧਤ ਇੱਕ ਪੀੜਤ ਨੇ ਦੋਸ਼ ਲਾਇਆ ਸੀ ਕਿ ਸਤੀਸ਼ ਕੁਮਾਰ ਦੇ ਗੁੰਡਿਆਂ ਨੇ ਉਸ ਨੂੰ ਅਗਵਾ ਕਰ ਕੇਬਦਫੈਲੀ ਕੀਤੀ, ਜਦੋਂ ਕਿ ਉੱਤਰ ਪ੍ਰਦੇਸ਼ ਦੇ ਹੀ ਦੂਜੇ ਵਾਸੀ ਨੇ ਜਾਂਚਕਰਤਾ ਨੂੰ ਦੱਸਿਆ ਕਿ ਉਸ ਨਾਲ ਸਤੀਸ਼ ਕੁਮਾਰ ਨੇ ਖ਼ੁਦਬਦਫੈਲੀ ਕੀਤੀ ਹੈ।
ਗਊ ਰੱਖਿਆ ਦਲ ਦੇ ਪ੍ਰਧਾਨ ਸਤੀਸ਼ ਕੁਮਾਰ ਨੂੰ ਅੱਜ ਰਾਜਪੁਰਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਜੱਜ ਨੇ ਸਤੀਸ਼ ਕੁਮਾਰ ਨੂੰ 2 ਦਿਨ ਲਈ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ।