ਪੰਜਾਬ 'ਚ ਕਿਥੇ ਹੋ ਰਿਹਾ ਕਰਫਿਊ ਤੋੜਨ ਵਾਲਿਆਂ ਦਾ ਸਨਮਾਨ? ਦੇਖੋ ਤਸਵੀਰਾਂ
ਏਬੀਪੀ ਸਾਂਝਾ | 02 May 2020 02:00 PM (IST)
1
ਪੁਲਿਸ ਨੇ ਇਨ੍ਹਾਂ ਲੋਕਾਂ ਨੂੰ ਕੁਝ ਬੋਲਣ ਜਾਂ ਮਾਰਨ ਦੀ ਥਾਂ 'ਤੇ ਇਨ੍ਹਾਂ ਦੇ ਗਲਾਂ 'ਚ ਹਾਰ ਪਾਏ। ਤਾਂ ਜੋ ਲੋਕਾਂ ਨੂੰ ਥੋੜੀ ਸ਼ਰਮਿੰਦਗੀ ਮਹਿਸੂਸ ਹੋਵੇ। ਤੇ ਲੋਕ ਆਪਣੇ ਘਰਾਂ 'ਚੋਂ ਮਾਸਕ ਪਾ ਕੇ ਹੀ ਨਿਕਲਣ।
2
ਸੰਗਰੂਰ ਵਿਖੇ ਲੋਕਾਂ ਨੇ ਫੇਸ ਮਾਸਕ ਨਹੀਂ ਪਾਇਆ ਹੋਇਆ ਸੀ। ਸਬਕ ਸਿਖਾਉਣ ਲਈ ਪੁਲਿਸ ਨੇ ਵੀ ਵੱਖਰਾ ਢੰਗ ਲੱਭਿਆ ਗਿਆ।
3
ਅਜਿਹੇ 'ਚ ਲੋਕ ਘਰਾਂ 'ਚੋਂ ਜ਼ਰੂਰੀ ਸਮਾਨ ਲੈਣ ਲਈ ਨਿਕਲ ਰਹੇ ਹਨ। ਪਰ ਇਸ ਦਰਮਿਆਨ ਸਰਕਾਰ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਦੇ ਨਹੀਂ ਦਿਖਾਈ ਦੇ ਰਹੇ।
4
ਪੰਜਾਬ ਸਰਕਾਰ ਵਲੋਂ ਲੌਕਡਾਊਨ 'ਚ ਹਰ ਰੋਜ਼ 4 ਘੰਟੇ( ਸਵੇਰ 7 ਵਜੇ ਤੋਂ 11 ਵਜੇ) ਲਈ ਕੁਝ ਢਿੱਲ ਦਿੱਤੀ ਗਈ ਹੈ।