ਦੇਸ਼ ਦੀਆਂ ਖੂਬਸੂਰਤ ਮਹਿਲਾ ਸਿਆਸਤਦਾਨ, ਅਦਾਕਾਰਾਂ ਨੂੰ ਵੀ ਪਾਉਂਦੀਆਂ ਮਾਤ
ਜਦੋਂ ਵੀ ਖੂਬਸੂਰਤ ਔਰਤਾਂ ਦੀ ਗੱਲ ਆਉਂਦੀ ਹੈ, ਸਾਡੇ ਸਾਹਮਣੇ ਭਾਰਤੀ ਫ਼ਿਲਮੀ ਐਕਟਰਸ ਦੀ ਈਮੇਜ ਬਣ ਜਾਂਦੀ ਹੈ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਭਾਰਤ ‘ਚ ਹੋਰ ਵਧੇਰੇ ਸੁੰਦਰ ਔਰਤਾਂ ਹਨ ਜੋ ਅਭਿਨੇਤਰੀਆਂ ਨਹੀਂ ਹਨ। ਉਦਾਹਰਣ ਵਜੋਂ, ਕਈ ਭਾਰਤੀ ਨੇਤਾਵਾਂ ਦੀਆਂ ਵਿਲੱਖਣ ਸੁੰਦਰ ਪਤਨੀਆਂ।
ਪੂਜਾ ਸ਼ੈੱਟੀ ਦਿਓੜਾ: ਮਸ਼ਹੂਰ ਕਾਰੋਬਾਰੀ ਮਨਮੋਹਨ ਸ਼ੈੱਟੀ ਦੀ ਧੀ ਪੂਜਾ ਸ਼ੈੱਟੀ ਮੁੰਬਈ ਦੇ ਰਾਜਨੇਤਾ ਮਿਲਿੰਦ ਦਿਓੜਾ ਦੀ ਪਤਨੀ ਹੈ। ਪੂਜਾ ਸ਼ੈੱਟੀ ਇੱਕ ਫਿਲਮ ਨਿਰਮਾਤਾ ਤੇ ਐਡਲੇਬਜ਼ ਇਮੇਜਿਕਾ ਦੀ ਐਮਡੀ ਵੀ ਹੈ।
ਅਮ੍ਰਿਤਾ ਰਾਏ: 1972 ‘ਚ ਜਨਮੇ ਅਮ੍ਰਿਤਾ ਰਾਏ ਪੇਸ਼ੇ ਤੋਂ ਇੱਕ ਐਂਕਰ ਤੇ ਪੱਤਰਕਾਰ ਹੈ। ਅਮ੍ਰਿਤਾ ਰਾਏ ਨੇ ਅਨੰਦ ਪ੍ਰਧਾਨ ਪੱਤਰਕਾਰ ਨਾਲ ਵਿਆਹ ਕੀਤਾ। 2014 ਵਿੱਚ ਦੋਹਾਂ ਦਾ ਤਲਾਕ ਹੋ ਗਿਆ ਸੀ। ਤਲਾਕ ਤੋਂ ਬਾਅਦ, 2015 ਵਿੱਚ ਅੰਮ੍ਰਿਤਾ ਨੇ 24 ਸਾਲ ਵੱਡੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਨਾਲ ਵਿਆਹ ਕੀਤਾ ਸੀ।
ਸਾਰਾ ਅਬਦੁੱਲਾ ਪਾਇਲਟ: ਮਰਹੂਮ ਰਾਜੇਸ਼ ਪਾਇਲਟ ਦਾ ਪੁੱਤਰ ਸਚਿਨ ਪਾਇਲਟ ਦੀ ਪਤਨੀ ਸਾਰਾ ਅਬਦੁੱਲਾ ਹੈ। ਜੋ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਦੀ ਬੇਟੀ ਹੈ। ਪਿਛਲੇ ਕੁਝ ਸਾਲਾਂ ‘ਚ ਸਾਰਾ ਨੇ ਆਪਣੀ ਵੱਖਰੀ ਪਛਾਣ ਬਣਾਈ ਹੈ।
ਡਿੰਪਲ ਯਾਦਵ: ਡਿੰਪਲ ਯਾਦਵ ਦਾ ਜਨਮ 15 ਜਨਵਰੀ 1978 ਨੂੰ ਮਹਾਰਾਸ਼ਟਰ ਦੇ ਪੁਣੇ ਵਿੱਚ ਹੋਇਆ ਸੀ। ਉਹ ਇੱਕ ਰਾਜਨੇਤਾ ਅਤੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਦੀ ਪਤਨੀ ਹੈ। ਰਾਜਨੀਤਿਕ ਖੇਤਰ ‘ਚ ਪਹਿਲੀ ਚੋਣ ਹਾਰਨ ਤੋਂ ਬਾਅਦ, ਉਸਨੇ 2012 ‘ਚ ਬਗੈਰ ਮੁਕਾਬਲਾ ਲੋਕ ਸਭਾ ਉਪ ਚੋਣ ਜਿੱਤੀ ਅਤੇ ਇੱਕ ਰਿਕਾਰਡ ਕਾਇਮ ਕੀਤਾ।
ਪ੍ਰਿਯਦਰਸ਼ੀਨੀ ਰਾਜੇ ਸਿੰਧੀਆ: ਪ੍ਰਿਯਦਰਸ਼ੀਨੀ ਰਾਜੇ ਸਿੰਧੀਆ ਸਾਬਕਾ ਕਾਂਗਰਸ ਨੇਤਾ ਜੋਤੀਰਾਦਿੱਤਿਆ ਸਿੰਧੀਆ ਦੀ ਪਤਨੀ ਹੈ। ਪ੍ਰਿਯਦਰਸ਼ੀਨੀ ਬੜੌਦਾ ਦੇ ਗਾਏਕਵਾੜ ਪਰਿਵਾਰ ਦੀ ਰਾਜਕੁਮਾਰੀ ਹੈ। 2012 ‘ਚ ਫੇਮਿਨਾ ਮੈਗਜ਼ੀਨ ਨੇ ਉਸ ਨੂੰ ਵਿਸ਼ਵ ਦੀਆਂ 50 ਸੁੰਦਰ ਔਰਤਾਂ ਦੀ ਸੂਚੀ ‘ਚ ਦਰਜਾ ਦਿੱਤਾ ਸੀ।
ਹਰਸਿਮਰਤ ਕੌਰ ਬਾਦਲ: 25 ਜੁਲਾਈ 1966 ਨੂੰ ਜਨਮੀਂ ਹਰਸਿਮਰਤ ਕੌਰ, ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਦੀ ਪਤਨੀ ਹੈ। ਜੋ ਖ਼ੁਦ ਇੱਕ ਰਾਜਨੇਤਾ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਵੀ ਹੈ। ਉਹ ਬਠਿੰਡਾ ਲੋਕ ਸਭਾ ਹਲਕੇ ਤੋਂ ਲੋਕ ਸਭਾ ਸੰਸਦ ਹੈ।