✕
  • ਹੋਮ

ਪ੍ਰਸਾਦ ਦਾ ਧੋਨੀ ਬਾਰੇ ਵੱਡਾ ਬਿਆਨ, ਨਵੇਂ ਵਿਕਟਕੀਪਰਾਂ ਨੂੰ ਝਟਕਾ

ਏਬੀਪੀ ਸਾਂਝਾ   |  24 Dec 2017 03:52 PM (IST)
ਪ੍ਰਸਾਦ ਦਾ ਧੋਨੀ ਬਾਰੇ ਵੱਡਾ ਬਿਆਨ, ਨਵੇਂ ਵਿਕਟਕੀਪਰਾਂ ਨੂੰ ਝਟਕਾ
1

2

ਪ੍ਰਸਾਦ ਦੇ ਇਸ ਐਲਾਨ ਨਾਲ ਪੰਤ ਤੇ ਸੰਜੂ ਸੈਮਸਨ ਵਰਗੇ ਉੱਭਰਦੇ ਵਿਕਟਕੀਪਰਾਂ ਨੂੰ ਝਟਕਾ ਲੱਗ ਸਕਦਾ ਹੈ ਜੋ ਧੋਨੀ ਤੋਂ ਬਾਅਦ ਕਤਾਰ ਵਿੱਚ ਸਨ। ਉਨ੍ਹਾਂ ਕਿਹਾ, ਸੱਚ ਦੱਸਾਂ ਤਾਂ ਇਹ ਖਿਡਾਰੀ ਹਾਲੇ ਉਸ ਮੁਕਾਮ ਤੱਕ ਨਹੀਂ ਪਹੁੰਚੇ ਜਿਸ ਦੀ ਉਨ੍ਹਾਂ ਤੋਂ ਉਮੀਦ ਕੀਤੀ ਗਈ ਸੀ।

3

ਪ੍ਰਸਾਦ ਨੇ ਕਿਹਾ ਕਿ ਭਾਰਤੀ ਕ੍ਰਿਕਟ ਵਿੱਚ ਕੀ, ਵਿਸ਼ਵ ਕ੍ਰਿਕਟ ਵਿਚ ਧੋਨੀ ਵਰਗਾ ਕੋਈ ਵਿਕਟਕੀਪਰ ਨਹੀਂ।

4

ਭਾਰਤੀ ਟੀਮ ਦੇ ਇਸ ਸਾਬਕਾ ਵਿਕਟਕੀਪਰ ਨੇ ਧੋਨੀ ਦੀ ਤਾਰੀਫ ਕਰਦਿਆਂ ਕਿਹਾ, ''ਮੈਨੂੰ ਲੱਗਦਾ ਹੈ ਕਿ ਧੋਨੀ ਅਜੇ ਵੀ ਇਸ ਸੰਸਾਰ ਦਾ ਨੰਬਰ ਇੱਕ ਵਿਕਟਕੀਪਰ ਹੈ। ਸ਼੍ਰੀਲੰਕਾ ਖਿਲਾਫ ਮੌਜੂਦਾ ਟੀ-20 ਲੜੀ ਵਿੱਚ, ਉਨ੍ਹਾਂ ਸਟੰਪਿੰਗ ਦੇ ਨਾਲ-ਨਾਲ ਕਾਫੀ ਕੈਚ ਵੀ ਲਏ ਹਨ।

5

ਜਦੋਂ ਪ੍ਰਸਾਦ ਨੂੰ ਪੁੱਛਿਆ ਕਿ ਕੀ ਉਹ ਧੋਨੀ ਦੇ ਪਰਫਾਰਮੈਂਸ ਨੂੰ ਤਰਤੀਬ ਨਾਲ ਦੇਖ ਰਹੇ ਹਨ ਤਾਂ, ਪ੍ਰਸਾਦ ਨੇ ਕਿਹਾ, ''ਅਸੀਂ ਭਾਰਤ ਏ ਦੇ ਦੌਰ ਵਿੱਚ ਕੁਝ ਵਿਕਟਕੀਪਰਾਂ 'ਤੇ ਕੰਮ ਕਰ ਰਹੇ ਹਾਂ ਪਰ ਵਿਸ਼ਵ ਕੱਪ ਤੱਕ ਅਸੀਂ ਧੋਨੀ ਨੂੰ ਹੀ ਰੱਖਣ ਦਾ ਫੈਸਲਾ ਕੀਤਾ ਹੈ। ਇਸ ਤੋਂ ਬਾਅਦ ਅਸੀਂ ਕੁਝ ਕੀਪਰਾਂ ਨੂੰ ਤਿਆਰ ਕਰਨਾ ਸ਼ੁਰੂ ਕਰਾਂਗੇ।

6

ਪ੍ਰਸ਼ਾਦ ਦੇ ਵਿਚਾਰਾਂ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਦਿੱਲੀ ਦੇ ਕਪਤਾਨ ਰਿਸ਼ਭ ਪੰਤ ਚੋਣ ਕਮੇਟੀ ਦੀ ਪਸੰਦੀਦਾਂ ਦੀ ਸੂਚੀ ਵਿੱਚੋਂ ਡਿੱਗ ਗਏ ਹਨ। 32 ਸਾਲ ਦੀ ਉਮਰ ਦੇ ਦਿਨੇਸ਼ ਕਾਰਤਿਕ ਦੂਜੇ ਵਿਕਟਕੀਪਰ ਹਨ।

7

ਕ੍ਰਿਕਟ ਚੋਣ ਕਮੇਟੀ ਦੇ ਚੇਅਰਮੈਨ ਐਮ.ਐਸ.ਕੇ. ਪ੍ਰਸਾਦ ਨੇ ਇਹ ਐਲਾਨ ਕੀਤਾ ਕਿ ਧੋਨੀ ਆਉਣ ਵਾਲੇ 2019 ਵਿਸ਼ਵ ਕੱਪ ਵਿੱਚ ਭਾਰਤੀ ਟੀਮ ਦਾ ਹਿਸਾ ਬਣੇ ਰਹਿਣਗੇ ਕਿਉਂਕਿ ਨੌਜਵਾਨ ਵਿਕਟਕੀਪਰ ਸਾਬਕਾ ਕਪਤਾਨ ਧੋਨੀ ਦੇ ਨੇੜੇ-ਤੇੜੇ ਵੀ ਨਹੀਂ।

  • ਹੋਮ
  • Photos
  • ਖ਼ਬਰਾਂ
  • ਪ੍ਰਸਾਦ ਦਾ ਧੋਨੀ ਬਾਰੇ ਵੱਡਾ ਬਿਆਨ, ਨਵੇਂ ਵਿਕਟਕੀਪਰਾਂ ਨੂੰ ਝਟਕਾ
About us | Advertisement| Privacy policy
© Copyright@2026.ABP Network Private Limited. All rights reserved.