✕
  • ਹੋਮ

ਹੋਲੀ 'ਤੇ ਭੰਗ ਪੀਣ ਤੋਂ ਪਹਿਲਾਂ ਵਰਤੋ ਇਹ ਸਾਵਧਾਨੀਆਂ

ਏਬੀਪੀ ਸਾਂਝਾ   |  01 Mar 2018 02:34 PM (IST)
1

ਗਰਭਵਤੀ ਔਰਤਾਂ ਤੇ ਬੱਚਿਆਂ ਨੂੰ ਭੰਗ ਤੋਂ ਦੂਰ ਰਹਿਣਾ ਚਾਹੀਦਾ ਹੈ- ਬੱਚਿਆਂ ਤੇ ਭੰਗ ਦਾ ਅਸਰ ਅਡਲਟਸ ਤੋਂ ਬਹੁਤ ਜ਼ਿਆਦਾ ਹੁੰਦਾ ਹੈ। ਇਸ ਤੋਂ ਇਲਾਵਾ, ਗਰਭਵਤੀ ਔਰਤ ਨੂੰ ਭੰਗ ਨਹੀਂ ਪੀਣੀ ਚਾਹੀਦੀ ਕਿਉਂਕਿ ਇਸ ਦਾ ਅਸਰ ਬੱਚੇ ਉੱਪਰ ਪੈਂਦਾ ਹੈ।

2

ਪਾਣੀ ਵੱਧ ਤੋਂ ਵੱਧ ਪੀਓ ਕਿਉਂਕਿ ਭੰਗ ਪੀਣ ਨਾਲ ਡੀਹਾਈਡ੍ਰੇਸ਼ਨ ਹੁੰਦੀ ਹੈ, ਜਿਸ ਨਾਲ ਗਲੇ ਸੁੱਕ ਜਾਂਦਾ ਹੈ।

3

ਭੰਗ ਵਾਲੀ ਲੱਸੀ ਖਾਲੀ ਪੇਟ ਨਾ ਪੀਓ: ਜਦੋਂ ਵੀ ਤੁਸੀਂ ਭੰਗ ਪੀਂਦੇ ਹੋ, ਇਸ ਤੋਂ ਪਹਿਲਾਂ ਕੁਝ ਖਾਓ ਤਾਂ ਜੋ ਭੰਗ ਦਾ ਵਧੇਰੇ ਅਸਰ ਨਾ ਹੋਵੇ। ਭੰਗ ਨੂੰ ਠੰਢਿਆਈ ਜਾਂ ਦੁੱਧ ਨਾਲ ਪੀਣ 'ਤੇ ਜ਼ਿਆਦਾ ਨਸ਼ਾ ਨਹੀਂ ਹੋਵੇਗਾ।

4

ਭੰਗ ਪੀਣ ਤੋਂ ਬਾਅਦ ਕੋਈ ਵੀ ਕਿਸਮ ਦੀ ਦਰਦਨਾਸ਼ਕ ਨਾ ਲਓ- ਭੰਗ ਲੈਣ 'ਤੇ ਜੇਕਰ ਕੋਈ ਦਰਦ ਹੋਵੇ ਤਾਂ ਕੋਈ ਪੇਨ ਕਿਲਰ ਨਾ ਲਓ। ਇਹ ਐਸਿਡਿਟੀ ਵਧਾਉਂਦਾ ਹੈ, ਜਿਸ ਨਾਲ ਤੁਹਾਨੂੰ ਉਲਟੀ ਆ ਸਕਦੀ ਹੈ। ਭੰਗ ਪੀਣ ਤੋਂ ਬਾਅਦ, ਠੰਢੇ ਪਾਣੀ ਵਿੱਚ ਇਸ਼ਨਾਨ ਕਰੋ। ਭੰਗ ਦੇ ਨਸ਼ੇ ਨੂੰ ਠੰਢੇ ਪਾਣੀ ਨਾਲ ਨਹਾਉਣ ਕੇ ਘਟਾਇਆ ਜਾ ਸਕਦਾ ਹੈ।

5

ਜਦੋਂ ਤੁਹਾਨੂੰ ਇਹ ਰੋਗ ਹਨ ਤਾਂ ਭੰਗ ਨਾ ਪੀਓ- ਜੇ ਤੁਹਾਨੂੰ ਦਮੇ, ਦਿਲ, ਹਾਈ ਬੀਪੀ ਜਾਂ ਦਿਮਾਗ ਦੀ ਕੋਈ ਬਿਮਾਰੀ ਹੈ ਤਾਂ ਤੁਸੀਂ ਭੰਗ ਨਹੀਂ ਪੀ ਸਕਦੇ। ਧਿਆਨ ਵਿੱਚ ਰੱਖੋ ਕਿ ਵੱਧ ਭੰਗ ਹਾਜ਼ਮੇ ਦੀ ਸਮੱਸਿਆ ਦਾ ਕਾਰਨ ਬਣ ਸਕਦਾ ਹੈ।

6

ਜੇ ਤੁਸੀਂ ਹੋਲੀ ਮੌਕੇ ਭੰਗ ਪੀਤੀ ਹੈ, ਤਾਂ ਸਿਰਫ ਇਹ ਹੀ ਕੋਸ਼ਿਸ਼ ਕਰੋ ਕਿ ਤੁਸੀਂ ਬਾਹਰ ਰਹੋ, ਘਰ ਦੇ ਅੰਦਰ ਨਹੀਂ। ਅਸਲ ਵਿੱਚ, ਕੁਝ ਲੋਕ ਭੰਗ ਲੈ ਕੇ ਕਲੱਸਟੋਫੋਬਿਕ ਹਮਲੇ ਸ਼ੁਰੂ ਹੋ ਜਾਂਦੇ ਹਨ।

7

ਭੰਗ ਤੋਂ ਬਾਅਦ ਡ੍ਰਾਈਵਿੰਗ ਤੋਂ ਪਰਹੇਜ਼ ਕਰੋ- ਜੇ ਤੁਸੀਂ ਭੰਗ ਪੀਤੀ ਹੈ ਤਾਂ ਤੁਹਾਨੂੰ ਡਰਾਇਵਿੰਗ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

8

ਭੰਗ ਦੀਆਂ ਚੀਜ਼ਾਂ ਨੂੰ ਕਿਸੇ ਵੀ ਦੁਕਾਨ ਤੋਂ ਖਰੀਦਣੋਂ ਪਰਹੇਜ਼ ਕਰੋ। ਦਰਅਸਲ, ਭੰਗ ਦਾ ਨਸ਼ਾ ਤੇਜ਼ ਕਰਨ ਲਈ, ਬਹੁਤ ਸਾਰੇ ਦੁਕਾਨਦਾਰ ਭੰਗ ਵਿੱਚ ਕੈਮੀਕਲ ਮਿਲਾਉਣ ਤੋਂ ਗੁਰੇਜ਼ ਨਹੀਂ ਕਰਦੇ।

9

ਭੰਗ ਦੇ ਨਸ਼ੇ ਨੂੰ ਬਹੁਤ ਲੋਕ ਹਲਕੇ 'ਚ ਲੈਂਦੇ ਹਨ ਪਰ ਇਸ ਨੂੰ ਗਾਂਜਾ ਜਾਂ ਸੀਗਾਰ ਦੇ ਬਰਾਬਰ ਨਾ ਸਮਝੋ। ਇਸ ਦਾ ਨਸ਼ਾ ਸਿਗਰਟ ਤੋਂ ਬਹੁਤ ਜ਼ਿਆਦਾ ਹੈ ਤੇ ਕਈ ਵਾਰ ਇਸ ਦਾ ਪ੍ਰਭਾਵ ਪੂਰੇ ਦਿਨ ਲਈ ਚੱਲਦਾ ਰਹਿੰਦਾ ਹੈ।

10

ਹੋਲੀ ਦੇ ਮੌਸਮ ਵਿੱਚ ਇਹ ਬਹੁਤ ਘੱਟ ਹੁੰਦਾ ਹੈ ਕਿ ਭੰਗ ਬਾਰੇ ਗੱਲ ਨਾ ਹੋਵੇ। ਪੂਰੇ ਦੇਸ਼ ਦੇ ਲੋਕ ਆਪਣੇ ਅੰਦਾਜ਼ 'ਚ ਹੋਲੀ ਦਾ ਜਸ਼ਨ ਮਨਾਉਂਦੇ ਹਨ। ਕੁਝ ਲੋਕਾਂ ਦੀ ਹੋਲੀ ਭੰਗ ਤੋਂ ਬਿਨਾਂ ਅਧੂਰੀ ਰਹਿੰਦੀ ਹੈ। ਹੋਲੀ ਦੇ ਰੰਗਾਂ ਕਾਰਨ ਲੋਕ ਅਕਸਰ ਭੁੱਲ ਜਾਂਦੇ ਹਨ ਕਿ ਉਨ੍ਹਾਂ ਨੂੰ ਭੰਗ ਕਿੰਨੀ ਪੀਣੀ ਚਾਹੀਦੀ ਹੈ। ਜਾਣੋ ਹੋਲੀ 'ਤੇ ਭੰਗ ਪੀਣ ਤੋਂ ਪਹਿਲਾਂ ਕੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਜੇ ਹੋਲੀ ਵਿੱਚ ਭੰਗ ਦਾ ਨਸ਼ਾ ਬਹੁਤ ਜ਼ਿਆਦਾ ਹੋ ਜਾਵੇ ਤਾਂ ਇਸ ਨੂੰ ਕਿਵੇਂ ਘਟਾਉਣਾ ਹੈ।

11

ਅਣਜਾਣ ਥਾਂ ਹੋਵੇ ਜਾਂ ਕੱਲੇ ਹੋਵੋ ਤਾਂ ਭੰਗ ਨਾ ਪੀਓ। ਭੰਗ ਦਾ ਸੇਵਨ ਕਰਨ ਤੋਂ ਬਾਅਦ ਆਮ ਤੌਰ 'ਤੇ ਲੋਕਾਂ ਨੂੰ ਨੀਂਦ ਆਉਂਦੀ ਹੈ ਜਾਂ ਫਿਰ ਜਿਹੜਾ ਜੋ ਕੰਮ ਕਰ ਰਿਹਾ ਹੁੰਦਾ, ਉਹੀ ਕਰੀ ਜਾਂਦਾ ਹੈ। ਭਾਵ, ਉਹ ਵਿਅਕਤੀ ਜੋ ਭੰਗ ਪੀਂਦਾ ਹੈ, ਉਸ ਦੀ ਬਿਰਤੀ ਲੱਗ ਜਾਂਦੀ ਹੈ। ਅਜਿਹੀ ਹਾਲਤ ਵਿੱਚ, ਜੇ ਤੁਸੀਂ ਅਜਿਹੀ ਥਾਂ 'ਤੇ ਚਲੇ ਗਏ ਹੋ ਜਿੱਥੇ ਕੋਈ ਵੀ ਨਹੀਂ ਜਾਣਦਾ, ਤਾਂ ਤੁਸੀਂ ਭੰਗ ਨਾ ਪੀਓ। ਜੇ ਤੁਸੀਂ ਇਕੱਲੇ ਹੋ ਤਾਂ ਭੰਗ ਪੀਣ ਦੀ ਆਦਤ ਛੱਡ ਦਿਓ।

  • ਹੋਮ
  • Photos
  • ਖ਼ਬਰਾਂ
  • ਹੋਲੀ 'ਤੇ ਭੰਗ ਪੀਣ ਤੋਂ ਪਹਿਲਾਂ ਵਰਤੋ ਇਹ ਸਾਵਧਾਨੀਆਂ
About us | Advertisement| Privacy policy
© Copyright@2026.ABP Network Private Limited. All rights reserved.