ਪ੍ਰਿੰਸ ਹੈਰੀ ਤੇ ਅਦਾਕਾਰਾ ਮੇਗਨ ਮਾਰਕੇਲ ਦਾ ਵਿਆਹ ਦੀ ਆਈ ਤਰੀਕ..

ਖਾਸ ਗੱਲ ਇਹ ਹੈ ਕਿ ਦੋਵੇਂ ਲੰਮੇ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਸਨ। ਮੇਗਨ ਮਾਰਕੇਲ ਬ੍ਰਿਟਿਸ਼ ਸ਼ਾਹੀ ਘਰਾਣੇ ਦੀ ਹੁਣ ਤੱਕ ਦੀਆਂ ਕਈ ਨੂੰਹਾਂ ਤੋਂ ਅਲੱਗ ਹੈ। ਜਿਹੜੀ ਗੱਲ ਉਨ੍ਹਾਂ ਨੂੰ ਬਾਕੀ ਨੂੰਹਾਂ ਤੋਂ ਅਲੱਗ ਕਰਦੀ ਹੈ, ਉਹ ਇਹ ਹੈ ਕਿ ਉਹ ਸਿਰਫ ਅਦਾਕਾਰਾ ਹੀ ਨਹੀਂ ਬਲਕਿ ਅਮਰੀਕੀ ਵੀ ਹੈ। ਉਹ ਤਲਾਕਸ਼ੁਦਾ ਹੋਣ ਤੋਂ ਇਲਾਵਾ ਅਮਰੀਕੀ-ਅਫਰੀਕੀ ਨਸਲ ਦੀ ਹੈ। ਗੋਲੇ ਪਿਓ ਤੇ ਕਾਲੀ ਮਾਂ ਦੀ ਕੁੜੀ।
ਤਕਰੀਬਨ ਤਿੰਨ ਹਫ਼ਤੇ ਪਹਿਲਾਂ ਇਸ ਜੋੜੀ ਨੇ ਸਗਾਈ ਦੀ ਖ਼ਬਰ ਜਨਤਕ ਕੀਤੀ ਸੀ, ਜੋ ਕਿ ਪੂਰੇ ਵਿਸ਼ ਵਿਚ ਸੁਰਖ਼ੀਆਂ ’ਚ ਰਹੀ ਸੀ।
ਪੈਲੇਸ ਨੇ ਕਿਹਾ ਕਿ ਇਸ ਵਿਆਹ ਤੋਂ ਪਹਿਲਾਂ ਪ੍ਰੋਸਟੇਟ ਈਸਾਈ ਮੇਘਨ ਦਾ ਬਪਤਿਸਮਾ ਹੋਵੇਗਾ ਅਤੇ ਐਂਗਿਲਕਨ ਪੰਥ ਵਿਚ ਉਨ੍ਹਾਂ ਦੇ ਕਦਮ ਰੱਖਣ ਦੀ ਪੁਸ਼ਟੀ ਹੋਵੇਗੀ।
ਲੰਡਨ- ਬ੍ਰਿਟੇਨ ਦੇ ਰਾਜਕੁਮਾਰ ਹੈਰੀ ਤੇ ਉਸ ਦੀ ਮੰਗੇਤਰ ਮੇਘਨ ਨਾਲ 19 ਮਈ ਨੂੰ ਵਿਆਹ ਹੋਵੇਗਾ। ਇਹ ਐਲਾਨ ਕਿੰਗਸਟਨ ਪੈਲੇਸ ਨੇ ਕੀਤਾ।
ਪੈਲੇਸ ਨੇ ਇੱਕ ਬਿਆਨ ਵਿਚ ਦੱਸਿਆ ਕਿ ਬ੍ਰਿਟਿਸ਼ ਰਾਜ ਸਿੰਘਾਸਣ ਲਈ ਪੰਜਵੇਂ ਨੰਬਰ ’ਤੇ ਆਉਣ ਵਾਲੇ 33 ਸਾਲਾ ਹੈਰੀ ਅਤੇ ਮੇਘਨ (36) ਅਗਲੇ ਸਾਲ 19 ਮਈ ਨੂੰ ਵਿੰਡਸਰ ਦੇ ਸੈਂਟ ਜਾਰਜ ਚੈਪੇਲ ਵਿਚ ਵਿਆਹ ਕਰਵਾਉਣਗੇ।