ਬ੍ਰਿਟੇਨ ਦੇ ਸ਼ਾਹੀ ਵਿਆਹ ਦੀਆਂ ਸ਼ਾਹੀ ਤਸਵੀਰਾਂ ਆਈਆਂ ਸਾਹਮਣੇ

ਇਸ ਵਿਆਹ 'ਚ ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਵੀ ਸ਼ਾਮਲ ਹੋਈ ਸੀ।
ਇਸ ਤਸਵੀਰ 'ਚ ਪ੍ਰਿੰਸ ਹੈਰੀ ਦੇ ਭਾਈ ਪ੍ਰਿੰਸ ਵਿਲਿਅਮ ਤੇ ਉਨ੍ਹਾਂ ਦੇ ਪਿਤਾ ਪ੍ਰਿੰਸ ਚਾਰਲਸ ਵੀ ਨਜ਼ਰ ਆ ਰਹੇ ਹਨ।
ਗਰੁੱਪ ਫੋਟੋ 'ਚ ਮੇਘਨ ਦੀ ਮਾਂ ਡੋਰਿਆ ਰਗਲੈਂਡ ਵੀ ਨਜ਼ਰ ਆ ਰਹੀ ਹੈ ਜੋ ਮੇਘਨ ਦੇ ਪਰਿਵਾਰ ਵੱਲੋਂ ਵਿਆਹ 'ਚ ਸ਼ਾਮਿਲ ਹੋਣ ਵਾਲੀ ਇਕੱਲੀ ਕਰੀਬੀ ਮੈਂਬਰ ਸੀ।
ਡਿਊਕ ਤੇ ਡਚੇਸ ਆਫ਼ ਸਸੇਕਸ ਸੇਂਟ ਜਾਰਜ ਚੈਪਲ 'ਚ ਵਿਆਹ ਸਮਾਗਮ ਤੋਂ ਬਾਅਦ ਵਿਡੰਸਰ ਕੈਸਲ ਦੀ ਛੱਤ 'ਤੇ ਇਕ-ਦੂਜੇ ਨਾਲ ਮੁਸਕਰਾਉਂਦੇ ਹੋਏ ਨਜ਼ਰ ਆਏ।
ਸ਼ਾਹੀ ਮਹਾਰਾਣੀ ਇਨ੍ਹਾਂ ਅਧਿਕਾਰਤ ਤਸਵੀਰਾਂ 'ਚ ਕਾਫੀ ਖੁਸ਼ ਨਜ਼ਰ ਆ ਰਹੀ ਹੈ।
ਕੇਂਸਿੰਗਟਨ ਮਹਿਲ ਨੇ ਸੋਮਵਾਰ ਨੂੰ ਬਿਆਨ 'ਚ ਕਿਹਾ ਕਿ ਪ੍ਰਿੰਸ ਹੈਰੀ ਤੇ ਮੇਘਨ ਮਾਰਕੇਲ ਸ਼ਨੀਵਾਰ ਨੂੰ ਵਿਆਹ ਸਮਾਗਮ 'ਚ ਸ਼ਾਮਲ ਹੋਏ ਸਾਰੇ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਨ।
ਇਨ੍ਹਾਂ ਤਸਵੀਰਾਂ ਚ ਪ੍ਰਿੰਸ ਹੈਰੀ ਤੇ ਮੇਘਨ ਮਾਰਕੇਲ ਦੀ ਤਸਵੀਰ ਦੇ ਇਲਾਵਾ ਦੋ ਗਰੁੱਪ ਫੋਟੋ ਵੀ ਹਨ ਜਿਨ੍ਹਾਂ 'ਚ ਕਰੀਬੀ ਪਰਿਵਾਰਕ ਮੈਂਬਰ ਵੀ ਸ਼ਾਮਲ ਹਨ।
ਸੈਲੇਬ੍ਰਿਟੀ ਫੈਸ਼ਨ ਫੋਟੋਗ੍ਰਾਫਰ ਅਲੇਕਸੀ ਲੁਬੋਮਿਸਕਰੀ ਵੱਲੋਂ ਇਹ ਤਸਵੀਰ ਲਈ ਗਈ ਹੈ।
ਇਨ੍ਹਾਂ ਤਸਵੀਰਾਂ 'ਚ ਪਰਿਵਾਰ ਦੀ ਗਰੁੱਪ ਫੋਟੋ ਵੀ ਸ਼ਾਮਲ ਹੈ।
ਨਵ-ਵਿਆਹੁਤਾ ਜੋੜੇ ਪ੍ਰਿੰਸ ਹੈਰੀ ਤੇ ਮੇਘਨ ਮਾਰਕੇਲ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਅਧਿਕਾਰਤ ਤੌਰ 'ਤੇ ਜਾਰੀ ਕੀਤੀਆਂ ਹਨ।