ਇੱਕ-ਦੂਜੇ ਦੇ ਹੋਏ ਪ੍ਰਿੰਸ-ਯੁਵਿਕਾ, ਵਿਆਹ ਦੀਆਂ ਤਸਵੀਰਾਂ ਹੋ ਰਹੀਆਂ ਵਾਇਰਲ
ਇਹ ਵਿਆਹ ‘ਚ ਬੀ-ਟਾਊਨ ਸੈਲੇਬ੍ਰਿਟੀਜ਼ ਦੀ ਗੱਲ ਕਰੀਏ ਤਾਂ ਤੱਬੂ, ਸੋਹੇਲ ਖ਼ਾਨ, ਸੁਨੀਲ ਸ਼ੈੱਟੀ, ਕ੍ਰਿਕਟੇਰ ਇਰਫਾਨ ਪਠਾਨ ਆਪਣੇ ਬੇਟੇ ਦੇ ਨਾਲ ਇਸ ਵੈਡਿੰਗ ‘ਚ ਨਜ਼ਰ ਆਏ।
ਟੀਵੀ ਦੇ ਇਸ ਜੋੜੇ ਦੇ ਵਿਆਹ ‘ਚ ਰਣਵਿਜੈ, ਪ੍ਰਿਆਕ ਸ਼ਰਮਾ, ਦੇ ਨਾਲ ਪ੍ਰੈਗਨੈਨਟ ਨੇਹਾ ਧੂਪੀਆ ਵੀ ਪਹੁੰਚੀ ਸੀ।
ਪ੍ਰਿੰਸ ਨਰੂਲਾ ਨੇ ਸਿਲਵਰ ਕਲਰ ਦੀ ਸ਼ੇਰਵਾਨੀ ਪਾਈ ਅਤੇ ਯੁਵਿਕਾ ਨੇ ਲਾਲ ਰੰਗ ਦਾ ਲਹਿੰਗਾ ਪਾਇਆ ਸੀ। ਦੋਵਾਂ ਦੀ ਜੋੜੀ ਬਹੁਤ ਜਚ ਰਹੀ ਹੈ।
ਪ੍ਰਿੰਸ-ਯੁਵਿਕਾ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਵਾਈਰਲ ਹੋ ਰਹੀਆਂ ਹਨ। ਜਿਨ੍ਹਾਂ ‘ਚ ਇਹ ਕਪੱਲ ਕਾਫੀ ਖੁਸ਼ ਨਜ਼ਰ ਆ ਰਿਹਾ ਹੈ। ਨਾਲ ਹੀ ਦੋਵੇਂ ਆਪਣੇ ਵਿਆਹ ਨੂੰ ‘ਚ ਖ਼ੂਬ ਮਸਤੀ ਵੀ ਕਰ ਰਹੇ ਹਨ।
ਦੋਨੋਂ ਇੱਕ ਦੂਜੇ ਨੂੰ ਲੰਬੇ ਸਮੇਂ ਤੋਂ ਡੇਟ ਕਰ ਰਹੇ ਸੀ। ਪ੍ਰਿੰਸ-ਯੁਵਿਕਾ ਨੇ ਮੁੰਬਈ ‘ਚ ਵਿਆਹ ਕੀਤਾ ਅਤੇ ਹੁਣ ਉਹ ਚੰਡੀਗੜ੍ਹ ‘ਚ ਆਪਣੇ ਕਰੀਬੀਆਂ ਅਤੇ ਰਿਸ਼ਤੇਦਾਰਾਂ ਨੂੰ ਗ੍ਰੈਂਡ ਪਾਰਟੀ ਦੇਣਗੇ।
ਟੀਵੀ ਦੇ ਮਸ਼ਹੂਰ ਕੱਪਲ ਪ੍ਰਿੰਸ ਨਰੂਲਾ ਅਤੇ ਯੁਵਿਕਾ ਚੌਧਰੀ 12 ਅਕਤੂਬਰ ਨੂੰ ਇੱਕ ਦੂਜੇ ਦੇ ਹੋ ਗਏ ਹਨ। ਦੋਵਾਂ ਨੇ ਆਪਣੇ ਪਰਿਵਾਰ ਅਤੇ ਦੋਸਤਾਂ ਦੇ ਸਾਹਮਣੇ ਇੱਕ ਦੂਜੇ ਦਾ ਸਾਥ ਨਿਭਾਉਣ ਦਾ ਵਾਅਦਾ ਕੀਤਾ।