ਅਰਬਾਜ਼ ਨਾਲ 'ਸ੍ਰੀਦੇਵੀ ਬੰਗਲੋ' 'ਚ ਨਜ਼ਰ ਆਏਗੀ ਅੱਖਾਂ ਨਾਲ ਦੁਨੀਆ ਪੱਟਣ ਵਾਲੀ ਕੁੜੀ, ਟੀਜ਼ਰ 'ਤੇ ਵਿਵਾਦ
ਇਸ ਫ਼ਿਲਮ ਦਾ ਨਿਰਦੇਸ਼ਨ ਪ੍ਰਸ਼ਾਂਤ ਮਮਪੁਲੀ ਨੇ ਕੀਤਾ ਹੈ। ਫ਼ਿਲਮ ਦੀ ਪਟਕਥਾ ਵੀ ਉਨ੍ਹਾਂ ਹੀ ਲਿਖੀ ਹੈ। ਨਿਰਮਾਣ ਆਰਾਟ ਐਂਟਰਟੇਨਮੈਂਟ ਦੇ ਬੈਨਰ ਹੇਠ ਕੀਤਾ ਜਾ ਰਿਹਾ ਹੈ।
ਇਹ ਫ਼ਿਲਮ ਅਗਲੇ ਸਾਲ ਵੈਲੇਨਟਾਈਨਜ਼ ਡੇ ਮੌਕੇ ਰਿਲੀਜ਼ ਹੋਏਗੀ।
ਇਹ ਫ਼ਿਲਮ ਅਰਬਾਜ਼ ਖ਼ਾਨ ਦੀ ਵਜ੍ਹਾ ਕਰਕੇ ਸੁਰਖ਼ੀਆਂ ਵਿੱਚ ਹੈ।
ਫ਼ਿਲਮ ਦੇ ਟੀਜ਼ਰ ਵਿੱਚ ਸ੍ਰੀਦੇਵੀ ਦੀ ਮੌਤ ਦੇ ਹਾਦਸੇ ਦੀ ਝਲਕ ਵੀ ਦਿਖਾਈ ਗਈ। ਹਾਲਾਂਕਿ ਮੇਕਰਸ ਲਗਾਤਾਰ ਇਸ ਗੱਲੋਂ ਇਨਕਾਰ ਕਰ ਰਹੇ ਹਨ।
ਟੀਜ਼ਰ ਵਿੱਚ ਅਜਿਹੇ ਕਈ ਸੀਨ ਦਿਖਾਏ ਗਏ ਜੋ ਇਸ਼ਾਰਾ ਕਰਦੇ ਸੀ ਕਿ ਫ਼ਿਲਮ ਸ੍ਰੀਦੇਵੀ ਦੇ ਜੀਵਨ 'ਤੇ ਆਧਾਰਤ ਹੈ।
ਇਹ ਇੱਕ ਸਸਪੈਂਸ ਫ਼ਿਲਮ ਹੈ। ਇਸ ਫ਼ਿਲਮ ਦਾ ਟੀਜ਼ਰ ਕੁਝ ਸਮਾਂ ਪਹਿਲੇ ਹੀ ਰਿਲੀਜ਼ ਕੀਤਾ ਗਿਆ ਸੀ ਜਿਸ 'ਤੇ ਕਾਫੀ ਵਿਵਾਦ ਹੋਇਆ ਸੀ।
ਸੈਟ 'ਤੇ ਅਰਬਾਜ਼ ਤੇ ਪ੍ਰਿਯਾ ਗੱਲਬਾਤ ਕਰਦੇ ਨਜ਼ਰ ਆਏ।
ਕੱਲ੍ਹ ਸ਼ੂਟਿੰਗ ਦੇ ਸੈਟ 'ਤੇ ਪ੍ਰਿਯਾ ਤੇ ਅਰਬਾਜ਼ ਨੂੰ ਵੇਖਿਆ ਗਿਆ।
ਇਸ ਫ਼ਿਲਮ ਵਿੱਚ ਅਰਬਾਜ਼ ਖ਼ਾਨ ਵੀ ਨਜ਼ਰ ਆਏਗਾ।
ਆਪਣੀਆਂ ਅੱਖਾਂ ਨਾਲ ਲੋਕ ਦਿਵਾਨੇ ਬਣਾਉਣ ਵਾਲੀ ਅਦਾਕਾਰਾ ਪ੍ਰਿਯਾ ਪ੍ਰਕਾਸ਼ ਇਨ੍ਹੀਂ ਦਿਨੀਂ ਮੁੰਬਈ ਵਿੱਚ ਹੈ ਤੇ ਆਪਣੀ ਆਗਾਮੀ ਫ਼ਿਲਮ 'ਸ੍ਰੀਦੇਵੀ ਬੰਗਲੋ' ਦੀ ਸ਼ੂਟਿੰਗ ਕਰ ਰਹੀ ਹੈ।