✕
  • ਹੋਮ

ਕੀ ਪ੍ਰਿਅੰਕਾ ਤੇ ਨਿੱਕ ਲੈ ਰਹੇ ਤਲਾਕ ? ਜਾਣੋ ਤਲਾਕ ਦੀ ਵਜ੍ਹਾ ਤੇ ਪੂਰਾ ਸੱਚ

ਏਬੀਪੀ ਸਾਂਝਾ   |  31 Mar 2019 08:29 PM (IST)
1

ਪਹਿਲਾਂ ਵੀ ਓਕੇ ਮੈਗਜ਼ੀਨ ਦੋਵਾਂ ਦੇ ਰਿਸ਼ਤੇ ਬਾਰੇ ਇਸ ਤਰ੍ਹਾਂ ਦੀਆਂ ਅਪਵਾਹਾਂ ਫੈਲਾ ਚੁੱਕਾ ਹੈ।

2

ਹਾਲਾਂਕਿ ਹੁਣ ਬਾਲੀਵੁਡ ਲਾਈਫ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਦੋਵਾਂ ਦੇ ਤਲਾਕ ਦੀਆਂ ਖ਼ਬਰਾਂ ਪੂਰੀ ਤਰ੍ਹਾਂ ਬੇਬੁਨਿਆਦ ਹਨ।

3

ਯਾਦ ਰਹੇ ਪ੍ਰਿਅੰਕਾ ਤੇ ਨਿਕ ਨੇ ਪਿਛਲੇ ਸਾਲ ਦਸੰਬਰ ਵਿੱਚ ਭਾਰਤ 'ਚ ਵਿਆਹ ਕਰਵਾਇਆ ਸੀ। ਜੋਧਪੁਰ ਦੇ ਉਮੇਦ ਭਵਨ ਪੈਲੇਸ ਵਿੱਚ ਹਿੰਦੂ ਤੇ ਈਸਾਈ ਰੀਤਾਂ ਮੁਤਾਬਕ ਵਿਆਹ ਮੁਕੰਮਲ ਹੋਇਆ ਸੀ।

4

ਸੂਤਰਾਂ ਮੁਤਾਬਕ ਉਹ ਦੋਵੇਂ ਹਰ ਚੀਜ਼, ਪਾਰਟੀ, ਕੰਮ ਤੇ ਇਕੱਠੇ ਸਮਾਂ ਬਿਤਾਉਣ ਸਬੰਧੀ ਝਗੜਦੇ ਹਨ। ਕੁੱਲ ਮਿਲਾ ਕੇ ਗੱਲ ਇਹ ਹੈ ਕਿ ਦੋਵੇਂ ਜਣੇ ਜਲਦਬਾਜ਼ੀ ਵਿੱਚ ਪੈ ਗਏ ਤੇ ਹੁਣ ਉਸ ਦੀ ਕੀਮਤ ਚੁਕਾ ਰਹੇ ਹਨ। ਉਨ੍ਹਾਂ ਦਾ ਵਿਆਹ ਇੱਕ ਡੋਰ ਸਹਾਰੇ ਲਟਕਿਆ ਹੋਇਆ ਹੈ।

5

ਪਰ ਹੁਣ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਬੱਸ ਪਾਰਟੀ ਕਰਨ ਵਾਲੀ ਕੁੜੀ ਹੈ। ਉਹ ਇਵੇਂ ਵਰਤਾਓ ਕਰਦੀ ਹੈ ਜਿਵੇਂ ਉਹ 21 ਸਾਲਾਂ ਦੀ ਮੁਟਿਆਰ ਹੋਏ।

6

ਸੂਤਰ ਕਹਿੰਦੇ ਹਨ ਕਿ ਨਿਕ ਦਾ ਪਰਿਵਾਰ ਇਹ ਵਿਆਹ ਤੋੜਨ ਲਈ ਦਬਾਅ ਪਾ ਰਿਹਾ ਹੈ। ਉਨ੍ਹਾਂ ਨੂੰ ਪਹਿਲਾਂ ਲੱਗਾ ਸੀ ਕਿ ਪ੍ਰਿਅੰਕਾ ਇੱਕ ਸੁਲਝੀ ਹੋਈ ਮਚਿਓਰ ਮਹਿਲਾ ਹੈ ਜੋ ਘਰ ਵਸਾਉਣ ਤੇ ਬੱਚਾ ਪੈਦਾ ਕਰਨ ਲਈ ਤਿਆਰ ਸੀ।

7

ਸੂਤਰਾਂ ਨੇ ਕਿਹਾ ਕਿ ਨਿੱਕ ਨੂੰ ਲੱਗਦਾ ਸੀ ਕਿ ਪ੍ਰਿਅੰਕਾ ਵਿਆਹ ਤੋਂ ਬਾਅਦ ਸ਼ਾਂਤ ਤੇ ਸਹਿਜ ਹੋ ਜਾਏਗਾ ਪਰ ਹਾਲ ਹੀ ਵਿੱਚ ਨਿਕ ਉਸ 'ਤੇ ਬੰਦਿਸ਼ਾਂ ਲਾਉਂਦਾ ਨਜ਼ਰ ਆਇਆ। ਪ੍ਰਿਅੰਕਾ ਬਹੁਤ ਜਲਦੀ ਗੁੱਸੇ ਹੋ ਜਾਂਦੀ ਹੈ ਤੇ ਨਿੱਕ ਨੂੰ ਇਸ ਬਾਰੇ ਪਤਾ ਨਹੀਂ ਸੀ।

8

ਗਾਸਿਪ ਡਾਟ ਕਾਮ ਦੀ ਰਿਪੋਰਟ ਮੁਤਾਬਕ ਓਕੇ ਮੈਗਜ਼ੀਨ ਦਾ ਕਹਿਣਾ ਹੈ ਕਿ 36 ਸਾਲਾਂ ਦੀ ਅਦਾਕਾਰਾ ਪ੍ਰਿਅੰਕਾ ਚੋਪੜਾ ਤੇ 26 ਸਾਲਾ ਗਾਇਕ ਨਿਕ ਜੋਨਸ ਬਹੁਤ ਤੇਜ਼ੀ ਨਾਲ ਇੱਕ-ਦੂਜੇ ਦੇ ਪਿਆਰ ਵਿੱਚ ਪਏ ਪਰ ਹੁਣ ਉਨ੍ਹਾਂ ਨੇ ਅਸਲ ਵਿੱਚ ਇੱਕ-ਦੂਜੇ ਨੂੰ ਜਾਨਣਾ ਸ਼ੁਰੂ ਕਰ ਦਿੱਤਾ ਹੈ।

9

ਨਵੀਂ ਦਿੱਲੀ: ਇੱਕ ਮੈਗਜ਼ੀਨ ਨੇ ਦਾਅਵਾ ਕੀਤਾ ਹੈ ਕਿ ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਤੇ ਨਿਕ ਜੋਨਸ ਇੱਕ ਦੂਜੇ ਨਾਲ ਖ਼ੁਸ਼ ਨਹੀਂ ਹਨ ਤੇ ਇਹ ਜੋੜਾ ਤਲਾਕ ਲਈ ਅੱਗੇ ਨਿਕਲ ਚੁੱਕਾ ਹੈ।

  • ਹੋਮ
  • Photos
  • ਮਨੋਰੰਜਨ
  • ਕੀ ਪ੍ਰਿਅੰਕਾ ਤੇ ਨਿੱਕ ਲੈ ਰਹੇ ਤਲਾਕ ? ਜਾਣੋ ਤਲਾਕ ਦੀ ਵਜ੍ਹਾ ਤੇ ਪੂਰਾ ਸੱਚ
About us | Advertisement| Privacy policy
© Copyright@2025.ABP Network Private Limited. All rights reserved.