ਪ੍ਰਿਅੰਕਾ ਚੋਪੜਾ ਦੀ ਵਿਦੇਸ਼ੀ ਡ੍ਰੈੱਸ ਦੀ ਟਵਿਟਰ 'ਤੇ ਉੱਡ ਰਹੀ ਖਿੱਲੀ
ਫਿਲਹਾਲ ਇਹ ਦੇਖਣਾ ਦਿਸਚਸਪ ਹੋਵੇਗਾ ਕਿ ਇਨ੍ਹਾਂ ਟਵਿੱਟਰ ਯੂਜ਼ਰਜ਼ ਦੇ ਰਿਐਕਸ਼ਨਜ਼ ਤੇ ਪ੍ਰਿਅੰਕਾ ਕੀ ਪ੍ਰਤੀਕਿਰਿਆ ਦੇਵੇਗੀ। ਫੋਟੋ: ਸੋਸ਼ਲ ਮੀਡੀਆ
ਤਹਾਨੂੰ ਦੱਸ ਦਈਏ ਕਿ ਪ੍ਰਿਅੰਕਾ ਚੋਪੜਾ ਦੀ ਡ੍ਰੈਸ ਪਹਿਲੀ ਵਾਰ ਟ੍ਰੋਲ ਨਹੀਂ ਹੋਈ। ਇਸਤੋਂ ਪਹਿਲਾਂ ਪ੍ਰਿਅੰਕਾ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਨ ਗਈ ਸੀ ਤਦ ਉਹ ਸਕਰਟ ਪਹਿਨ ਕੇ ਗਈ ਸੀ। ਪਿਛਲੇ ਸਾਲ ਮੇਟ ਗਾਲਾ 'ਚ ਵੀ ਆਪਣੇ ਗਾਊਨ ਦੀ ਵਜ੍ਹਾ ਨਾਲ ਉਹ ਟ੍ਰੋਲ ਹੋਈ ਸੀ।
ਵਾਏਡੀ ਲਿਖਦੇ ਨੇ ਕਿ ਜੇ ਮੇਰੇ ਪਾਪਾ ਨੇ ਇਹ ਡ੍ਰੈਸ ਦੇਖੀ ਹੁੰਦੀ ਤਾਂ ਕਹਿੰਦੇ ਦੇਖੋ ਲੋਕ ਅੱਜ ਵੀ ਸਫਾਰੀ ਪਹਿਨਦੇ ਹਨ।
ਸਾਈਂ ਚੇਤਨ ਲਿਖਦੇ ਨੇ ਕਿ ਮੈਨੂੰ ਲੱਗਦਾ ਹੈ ਕਿ ਇਹ ਬ੍ਰੈਸਟ ਫੀਡ ਕਰਾਉਣ ਵਾਲੀਆਂ ਮਾਵਾਂ ਲਈ ਹੈ।
ਅਨੁਸ਼ਾ ਯਾਦਵ ਲਿਖਦੀ ਹੈ ਕਿ ਮੇਰੀ ਮਾਂ ਨੂੰ ਮੇਰੀ ਨਵੀਂ ਵਿਆਹੀ ਕਜ਼ਨ ਨੂੰ ਇਹ ਡ੍ਰੈਸ ਭੇਜਣੀ ਚਾਹੀਦੀ ਹੈ, ਜੋ ਆਪਣੇ ਛੋਟੇ ਬੱਚੇ ਦੀ ਦੇਖਭਾਲ ਕਰ ਰਹੀ ਹੈ।
ਇਕ ਨੇ 90 ਵਰਸਿਸ 2018 ਦੀ ਤੁਲਨਾ ਕਰਦਿਆਂ ਇਹ ਤਸਵੀਰ ਸਾਂਝੀ ਕੀਤੀ।
ਆਸਿਫ ਖਾਨ ਨੇ ਲਿਖਿਆ ਕਿ ਬ੍ਰੈਸਟ ਫੀਡਿੰਗ ਡ੍ਰੈਸ ਹੈ।
ਨਿਰਡੀਸੈਮ ਨੇ ਲਿਖਿਆ ਕਿ ਅਜਿਹੇ ਕੱਪੜਿਆਂ ਲਈ ਇਨ੍ਹਾਂ ਹਸਤੀਆਂ ਨੂੰ ਲੱਖਾਂ ਰੁਪਏ ਮਿਲਦੇ ਹਨ।
ਚੀਕੂ ਨੇ ਪ੍ਰਿਅੰਕਾ ਦੇ ਡ੍ਰੈਸ ਨੂੰ ਕੋਕੀਨ ਆਈਜ਼ ਤੇ ਬੀਅਰ ਆਈਜ਼ ਨਾਲ ਤੁਲਨਾ ਕੀਤੀ ਹੈ।
ਰਾਜੀਵ ਮੈਨਨ ਲਿਖਦੇ ਨੇ ਕਿ ਅਜਿਹਾ ਉਦੋਂ ਹੁੰਦਾ ਹੈ ਜਦੋਂ ਤੁਹਾਡਾ ਡ੍ਰੈਸ ਡਿਜ਼ਾਨੀਅਰ ਸੁਪਰ ਹੀਰੋ ਦਾ ਫੈਨ ਹੋਵੇ।
ਮੋਹਨ ਲਿਖਦੇ ਨੇ ਕਿ ਬੈਟਮੈਨ ਆਈਜ਼ ਹੈ।
ਅਤੁਲ ਖੱਤਰੀ ਮੁਤਾਬਕ ਪ੍ਰਿਅੰਕਾ ਦੀ ਡ੍ਰੈਸ ਭੂਤੀਆ ਫ਼ਿਲਮ ਦੀ ਏਲੀਅਨ ਲੱਗ ਰਹੀ ਹੈ।
ਪ੍ਰਿਅੰਕਾ ਚੋਪੜਾ ਨੇ ਪੇਸਟਲ ਬਲੇਜ਼ਰ ਪਹਿਨਿਆ ਹੈ ਜਿਸ 'ਤੇ ਛਾਤੀਆਂ ਦੇ ਆਸ-ਪਾਸ ਕੱਟ ਲੱਗੇ ਹੋਏ ਹਨ। ਲੋਕਾਂ ਵੱਲੋਂ ਪ੍ਰਿਅੰਕਾ ਦੀ ਡ੍ਰੈਸ ਦਾ ਖੂਬ ਮਜ਼ਾਕ ਉਡਾਇਆ ਜਾ ਰਿਹਾ ਹੈ।
ਹਾਲ ਹੀ 'ਚ ਪ੍ਰਿਅੰਕਾ ਚੋਪੜਾ ਨੇ ਬੋਲਡ ਦਿੱਖ 'ਚ ਇੱਕ ਤਸਵੀਰ ਪਾਈ ਸੀ। ਭਾਵੇਂ ਤਸਵੀਰ ਪੋਸਟ ਕੀਤੇ ਕਈ ਦਿਨ ਹੋ ਗਏ ਨੇ ਪਰ ਪ੍ਰਿਅੰਕਾ ਚੋਪੜਾ ਅੱਜ ਤਕ ਟਵਿੱਟਰ 'ਤੇ ਟ੍ਰੋਲ ਹੋ ਰਹੀ ਹੈ।
ਬਾਲੀਵੁੱਡ ਹਸਤੀਆਂ ਅਕਸਰ ਹੀ ਵੱਖਰੀ ਪਛਾਣ ਲਈ ਕੁਝ ਨਾ ਕੁਝ ਨਵਾਂ ਕਰਦੀਆਂ ਹਨ। ਪਰ ਕਈ ਵਾਰ ਫੈਸ਼ਨ ਵੀ ਤਮਾਸ਼ਾ ਬਣ ਜਾਂਦਾ ਹੈ। ਅਜਿਹਾ ਹੀ ਕੁਝ ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਨਾਲ ਹੋਇਆ ਹੈ।